ਹੋਟਲ ਪਹੁੰਚੇ ਸ਼ਖਸ ਨੇ ਕਿਹਾ-'ਕਮਰੇ 'ਚ ਜੈਰੀ ਹੈ, ਟਾਮ ਨੂੰ ਭੇਜੋ' (ਵੀਡੀਓ)

01/20/2020 2:49:33 PM

ਲੰਡਨ (ਬਿਊਰੋ): ਕਿਸੇ ਦੇਸ਼ ਦੀ ਯਾਤਰਾ ਸਮੇਂ ਸੈਲਾਨੀਆਂ ਨੂੰ ਅਕਸਰ ਭਾਸ਼ਾ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਕਈ ਵਾਰ ਮਜ਼ੇਦਾਰ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਅਜਿਹੀ ਹੀ ਇਕ ਮਜ਼ੇਦਾਰ ਘਟਨਾ ਲੰਡਨ ਦੇ ਇਕ ਹੋਟਲ ਵਿਚ ਵਾਪਰੀ, ਜਿੱਥੇ ਅਰਬ ਮੂਲ ਦਾ ਇਕ ਵਿਅਕਤੀ ਠਹਿਰਿਆ ਹੋਇਆ ਸੀ। ਅਰਬ ਮੂਲ ਦੇ ਵਿਅਕਤੀ ਨੇ ਜਦੋਂ ਆਪਣੇ ਕੈਮਰੇ ਵਿਚ ਜੈਰੀ ਮਤਲਬ ਚੂਹੇ ਨੂੰ ਦੇਖਿਆ ਤਾਂ ਕਮਜ਼ੋਰ ਅੰਗਰੇਜ਼ੀ ਕਾਰਨ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਇਸ ਬਾਰੇ ਹੋਟਲ ਸਟਾਫ ਨੂੰ ਕਿਵੇਂ ਦੱਸੇ। ਫਿਰ ਵਿਅਕਤੀ ਨੂੰ ਇਕ ਆਈਡੀਆ ਆਉਂਦਾ ਹੈ ਅਤੇ ਉਹ ਹੋਟਲ ਸਟਾਫ ਦੇ ਮੈਂਬਰ ਨੂੰ ਜਿਸ ਤਰ੍ਹਾਂ ਆਪਣੀ ਪਰੇਸ਼ਾਨੀ ਬਾਰੇ ਦੱਸਦਾ ਹੈ ਉਸ ਬਾਰੇ ਜਾਣ ਕੇ ਲੋਕ ਹੱਸਣ 'ਤੇ ਮਜਬੂਰ ਹੋ ਰਹੇ ਹਨ। 

ਇਹ ਘਟਨਾ ਇੰਟਰਕੋਂਟੀਨੇਂਟਲ ਦੀ ਹੈ। ਅਰਬ ਮੂਲ ਦਾ ਵਿਅਕਤੀ ਕਮਰੇ ਵਿਚ ਚੂਹੇ ਨੂੰ ਦੇਖ ਕੇ ਤੁਰੰਤ ਹੋਟਲ ਦੇ ਰਿਸੈਪਸ਼ਨ 'ਤੇ ਫੋਨ ਕਰਦਾ ਹੈ। ਵਿਅਕਤੀ ਕਹਿੰਦਾ ਹੈ ਕਿ ਕਮਰੇ ਵਿਚ ਜੈਰੀ ਆ ਗਿਆ ਹੈ ਤੁਰੰਤ ਟਾਮ ਨੂੰ ਭੇਜੋ। ਇਸ ਸੰਬੰਧੀ ਜਿਹੜਾ ਵੀਡੀਓ ਟਵਿੱਟਰ 'ਤੇ ਆਇਆ ਹੈ ਉਸ ਵਿਚ ਵਿਅਕਤੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ,''ਮੇਰੀ ਅੰਗਰੇਜ਼ੀ ਵਧੀਆ ਨਹੀਂ। ਕੀ ਤੁਸੀਂ ਟਾਮ ਅਤੇ ਜੈਰੀ ਨੂੰ ਜਾਣਦੇ ਹੋ?'' ਇਸ 'ਤੇ ਰਿਸੈਪਸ਼ਨਸਿਟ ਉਸ ਨੂੰ ਹਾਂ ਵਿਚ ਜਵਾਬ ਦਿੰਦਾ ਹੈ। ਫਿਰ ਵਿਅਕਤੀ ਕਹਿੰਦਾ ਹੈ,''ਜੈਰੀ ਮੇਰੇ ਕਮਰੇ ਵਿਚ ਆ ਗਿਆ ਹੈ।'' ਇਹ ਸੁਣ ਕੇ ਰਿਸੈਪਸ਼ਨਿਸਟ ਉਲਝਣ ਵਿਚ ਪੈ ਜਾਂਦਾ ਹੈ ਪਰ ਕੁਝ ਹੀ ਸੈਕੰਡ ਵਿਚ ਸਾਰੀ ਗੱਲ ਸਮਝ ਜਾਂਦਾ ਹੈ ਕਿ ਵਿਅਕਤੀ ਕਮਰੇ ਵਿਚ ਚੂਹਾ ਹੋਣ ਦੇ ਬਾਰੇ ਵਿਚ ਗੱਲ ਕਰ ਰਿਹਾ ਹੈ। 

 

ਵਿਅਕਤੀ ਹੋਟਲ ਸਟਾਫ ਨੂੰ ਅੱਗੇ ਕਹਿੰਦਾ ਹੈ,''ਕਮਰੇ ਵਿਚ ਤੁਰੰਤ ਟਾਮ ਨੂੰ ਭੇਜਿਆ ਜਾਵੇ।'' ਇਸ 'ਤੇ ਸਟਾਫ ਮੈਂਬਰ ਕਹਿੰਦਾ ਹੈ ਸਾਡੇ ਕੋਲ ਹੋਟਲ ਵਿਚ ਟਾਮ ਨਹੀਂ ਹੈ। ਬਾਅਦ ਵਿਚ ਵਿਅਕਤੀ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਕਿ ਉਸ ਦੀ ਅੰਗਰੇਜ਼ੀ ਕਾਫੀ ਕਮਜ਼ੋਰ ਹੈ। ਇਸ ਕਾਰਨ ਉਸ ਨੇ ਆਪਣੀ ਪਰੇਸ਼ਾਨੀ ਦੱਸਣ ਲਈ ਕਾਰਟੂਨ ਕਲਾਕਾਰ ਟਾਮ ਐਂਡ ਜੈਰੀ ਦਾ ਸਹਾਰਾ ਲਿਆ। ਇਸ ਵੀਡੀਓ ਦੇ ਸ਼ੇਅਰ ਹੁੰਦੇ ਹੀ ਮਜ਼ੇਦਾਰ ਮੀਮਜ਼ ਦੀ ਲੜੀ ਲੱਗ ਗਈ। ਇਸ ਕਲਿਪ ਨੂੰ ਸਭ ਤੋਂ ਪਹਿਲਾਂ 17 ਜਨਵਰੀ ਨੂੰ ਪੋਸਟ ਕੀਤਾ ਗਿਆ ਸੀ ਅਤੇ ਇਸ ਦੇ ਬਾਅਦ ਦੇਖਦੇ ਹੀ ਦੇਖਦੇ ਇਹ ਵਾਇਰਲ ਹੋ ਗਿਆ। 

 

ਇਸ ਦੇ ਬਾਅਦ ਯੂਜ਼ਰਸ ਨੇ ਟਾਮ ਅਤੇ ਜੈਰੀ ਦੀਆਂ ਤਸਵੀਰਾਂ ਦੇ ਨਾਲ ਕਈ ਜੌਕਸ ਸ਼ੇਅਰ ਕੀਤੇ। ਇਕ ਟਵਿੱਟਰ ਯੂਜ਼ਰ ਵੱਲੋਂ ਪੋਸਟ ਕੀਤੇ ਗਏ ਆਡੀਓ ਕਲਿਪ ਦੇ ਵੀਡੀਓ ਨੂੰ ਹੁਣ ਤੱਕ 11.4 ਮਿਲੀਅਨ ਵਾਰੀ ਦੇਖਿਆ ਜਾ ਚੁੱਕਾ ਹੈ ਅਤੇ 70 ਲੱਖ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ।

 

ਜਾਣੋ ਟਾਮ ਅਤੇ ਜੈਰੀ ਦੇ ਬਾਰੇ ਵਿਚ
ਟਾਮ ਅਤੇ ਜੈਰੀ ਕਾਮੇਡੀ ਸ਼ਾਰਟ ਫਿਲਮਾਂ ਦੀ ਇਕ ਅਮਰੀਕੀ ਐਨੀਮੇਟੇਡ ਸੀਰੀਜ਼ ਹੈ। ਇਸ ਨੂੰ ਸਾਲ 1940 ਵਿਚ ਵਿਲੀਅਮ ਹਾਨਾ ਅਤੇ ਜੋਸੇਫ ਬਾਰਬਰਾ ਨੇ ਤਿਆਰ ਕੀਤਾ ਸੀ। ਮੈਟਰੋ-ਗੋਲਡਵਿਨ-ਮੇਅਰ ਨੇ ਇਸ ਦੀਆਂ 161 ਨਾਟਕੀ ਸ਼ਾਰਟਸ ਫਿਲਮਾਂ ਤਿਆਰ ਕੀਤੀਆਂ ਸਨ। ਇਸ ਸੀਰੀਜ਼ ਵਿਚ ਚੂਹੇ-ਬਿੱਲੀ ਦੀ ਦੋਸਤੀ-ਦੁਸ਼ਮਣੀ ਦੇ ਰਿਸ਼ਤੇ ਨੂੰ ਦਰਸਾਇਆ ਗਿਆ ਹੈ, ਜਿਸ ਵਿਚ ਚੂਹੇ ਦਾ ਨਾਮ ਟਾਮ ਅਤੇ ਬਿੱਲੀ ਦਾ ਨਾਮ ਜੈਰੀ ਹੈ।


Vandana

Content Editor

Related News