ਨਸ਼ੇੜੀ ਮਾਂ ਨੇ ਡੇਢ ਸਾਲਾ ਮਾਸੂਮ ''ਤੇ ਪਾਇਆ ਗਰਮ ਪਾਣੀ, ਇਕ ਘੰਟਾ ਤੜਫਨ ਦੇ ਬਾਅਦ ਦਰਦਨਾਕ ਮੌਤ
Thursday, Dec 17, 2020 - 06:14 PM (IST)
ਲੰਡਨ (ਬਿਊਰੋ): ਅਕਸਰ ਕਿਹਾ ਜਾਂਦਾ ਹੈ ਕਿ ਨਸ਼ਾ ਇਨਸਾਨ ਦਾ ਘਰ ਤਬਾਹ ਕਰ ਦਿੰਦਾ ਹੈ। ਕਈ ਵਾਰ ਨਸ਼ਾ ਕਰਨ ਵਾਲਾ ਇਨਸਾਨ ਆਪਣੇ ਨਾਲ-ਨਾਲ ਦੂਜਿਆਂ ਦੀ ਜਾਨ ਵੀ ਖਤਰੇ ਵਿਚ ਪਾ ਦਿੰਦਾ ਹੈ। ਕੋਕੀਨ ਦਾ ਨਸ਼ਾ ਕਰਨ ਵਾਲੀ ਲੰਡਨ ਦੀ ਇਕ ਬੇਰਹਿਮ ਬੀਬੀ ਨੇ ਆਪਣੀ 19 ਮਹੀਨੇ ਮਤਲਬ ਡੇਢ ਸਾਲ ਦੀ ਬੱਚੀ 'ਤੇ ਗਰਮ ਪਾਣਾ ਪਾ ਦਿੱਤਾ। ਇਕ ਘੰਟੇ ਤੱਕ ਰੋਣ ਅਤੇ ਤੜਫਨ ਦੇ ਬਾਅਦ ਬੱਚੀ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਬੇਰਹਿਮ ਮਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ।
26 ਸਾਲਾ ਕੈਟੀ ਕ੍ਰਾਉਡਰ ਨੇ ਆਪਣੇ ਘਰ ਵਿਚ ਮਾਸੂਮ ਬੇਟੀ ਗ੍ਰੇਸੀ ਕ੍ਰਾਉਡਰ ਉੱਤੇ ਗਰਮ ਪਾਣੀ ਪਾ ਦਿੱਤਾ ਸੀ ਅਤੇ ਖੁਦ ਦੂਜੇ ਕੰਮ ਵਿਚ ਲੱਗੀ ਰਹੀ। ਬੀਬੀ 'ਤੇ ਚੱਲੇ ਮੁਕੱਦਮੇ ਦੇ ਟ੍ਰਾਇਲ ਦੌਰਾਨ ਵਕੀਲ ਨੇ ਕਿਹਾ ਕਿ ਇਹ ਕੁਦਰਤੀ ਮੌਤ ਨਹੀਂ ਸੀ। ਬੱਚੀ ਨੂੰ ਮਰਨ ਦੇ ਲਈ ਇਕ ਘੰਟੇ ਤੱਕ ਉਸੇ ਹਾਲਤ ਵਿਚ ਤੜਫਣ ਲਈ ਛੱਡ ਦਿੱਤਾ ਗਿਆ ਸੀ।
65 ਫੀਸਦੀ ਤੱਕ ਸੜ ਚੁੱਕੀ ਸੀ ਬੱਚੀ
ਮਾਮਲੇ ਦੀ ਸੁਣਵਾਈ ਕਰਨ ਵਾਲੇ ਜੱਜ ਜੇਰੇਮੀ ਬੇਕਰ ਨੇ ਕਿਹਾ ਕਿ ਇਹ ਘਟਨਾ ਬਹੁਤ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਹੈ। ਜੱਜ ਨੇ ਅੱਗੇ ਕਿਹਾ ਕਿ ਉਹ ਬੱਚੀ ਅਸਲ ਵਿਚ ਕਾਫੀ ਦਰਦ ਵਿਚ ਰਹੀ ਹੋਵੇਗੀ। ਜੱਜ ਨੇ ਕਿਹਾ ਕਿ ਤੁਸੀਂ ਬੱਚੀ ਗ੍ਰੇਸੀ ਦੇ ਸਰੀਰ 'ਤੇ ਕਾਫੀ ਮਾਤਰਾ ਵਿਚ ਗਰਮ ਪਾਣੀ ਪਾਇਆ, ਜਦਕਿ ਉਹ ਉਸ ਸਮੇਂ ਉਨੇ ਹੀ ਗਰਮ ਪਾਣੀ ਦੇ ਪੂਲ ਵਿਚ ਬੈਠੀ ਸੀ। ਇਸ ਕਾਰਨ ਬੱਚੀ ਦੀ ਸਕਿਨ 65 ਫੀਸਦੀ ਤੱਕ ਸੜ ਗਈ ਸੀ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ ਅਦਾਲਤ ਦਾ ਇਤਿਹਾਸਿਕ ਫ਼ੈਸਲਾ, 9 ਸਾਲਾ ਐਲਾ ਦੀ ਮੌਤ ਦਾ ਕਾਰਨ 'ਹਵਾ ਪ੍ਰਦੂਸ਼ਣ'
ਜੱਜ ਨੇ ਕਹੀ ਇਹ ਗੱਲ
ਜੱਜ ਨੇ ਅੱਗੇ ਕਿਹਾ ਕਿ ਮੈਡੀਕਲ ਰਿਪੋਰਟ ਤੋਂ ਸਾਫ ਪਤਾ ਚੱਲਦਾ ਹੈ ਕਿ ਬੱਚੀ ਦੀ ਤੁਰੰਤ ਮੌਤ ਨਹੀਂ ਹੋਈ ਸੀ।ਬੱਚੀ ਨੇ ਮਰਨ ਤੋਂ ਪਹਿਲਾਂ ਇਕ ਘੰਟੇ ਤੱਕ ਉਸ ਦਰਦ ਨੂੰ ਬਰਦਾਸ਼ਤ ਕੀਤਾ। ਜੱਜ ਨੇ ਕਿਹਾ ਕਿ ਜ਼ਖਮਾਂ ਕਾਰਨ ਬੱਚੀ ਦੀਆਂ ਨਾੜੀਆਂ ਵਿਚੋਂ ਤਰਲ ਪਦਾਰਥ ਖਤਮ ਹੋ ਗਿਆ, ਜਿਸ ਕਾਰਨ ਬੱਚੀ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਅੰਤ ਉਸ ਦੀ ਮੌਤ ਹੋ ਗਈ। ਜੱਜ ਨੇ ਬੱਚੀ ਦੀ ਮਾਂ ਨੂੰ ਕਿਹਾ ਕਿ ਜੋ ਵੀ ਕਾਰਨ ਰਿਹਾ ਹੋਵੇ ਤੁਹਾਨੂੰ ਤੁਰੰਤ ਗ੍ਰੇਸੀ ਨੂੰ ਡਾਕਟਰ ਕੋਲ ਲਿਜਾਣਾ ਚਾਹੀਦਾ ਸੀ, ਜਿਸ ਨਾਲ ਸ਼ਾਇਦ ਉਸ ਦੀ ਜ਼ਿੰਦਗੀ ਬਚ ਜਾਂਦੀ। ਤੁਸੀਂ ਆਪਣੇ ਮਾਤਾ-ਪਿਤਾ ਦੀ ਮਦਦ ਨਹੀਂ ਲਈ ਜੋ ਇਕ ਗਲੀ ਦੂਰ ਰਹਿੰਦੇ ਹਨ। ਤੁਸੀਂ ਆਪਣੀ ਬੱਚੀ ਨੂੰ ਮਰਨ ਲਈ ਛੱਡ ਦਿੱਤਾ।
ਮਾਨਸਿਕ ਤੌਰ 'ਤੇ ਬੀਮਾਰ ਹੈ ਮਾਂ
ਜੱਜ ਨੇ ਕਿਹਾ ਕਿ ਉਹਨਾਂ ਨੇ ਮਨੋ ਵਿਗਿਆਨ ਦੀ ਰਿਪੋਰਟ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਨਤੀਜਾ ਕੱਢਿਆ ਹੈ ਕਿ ਕ੍ਰਾਊਡਰ ਤਣਾਅ ਅਤੇ ਮਾਨਸਿਕ ਤੌਰ 'ਤੇ ਪੀੜਤ ਸੀ। ਜੱਜ ਨੇ ਕਿਹਾ ਕਿ ਗ੍ਰੇਸੀ ਦੀ ਮੌਤ ਦੇ ਸਮੇਂ ਕ੍ਰਾਉ਼ਡਰ ਨੇ ਉਚਿਤ ਮਾਤਕਾ ਵਿਚ ਕੋਕੀਨ ਲਈ ਸੀ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਗਰਮ ਪਾਣੀ ਪਾਉਣ ਤੋਂ ਪਹਿਲਾਂ ਵੀ ਕ੍ਰਾਉਡਰ ਨੇ ਨਸ਼ੀਲਾ ਪਦਾਰਥ ਲਿਆ ਸੀ। ਕ੍ਰਾਉਡਰ ਨੂੰ ਕਿੰਗਸ ਮਿਲ ਹਸਪਤਾਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਭਾਵੇਂਕਿ ਕ੍ਰਾਉਡਰ ਨੇ ਬੱਚੀ ਦੇ ਕਤਲ ਕਰਨ ਦੇ ਦੋਸ਼ਾਂ ਨੂੰ ਖਾਰਿਜ ਕੀਤਾ ਹੈ। ਉਸ ਨੇ ਕਿਹਾ ਕਿ ਉਸ ਸਮੇਂ ਉਹ ਆਪਣੇ ਕੁੱਤੇ ਦੇ ਲਈ ਸਾਫ-ਸਫਾਈ ਕਰ ਰਹੀ ਸੀ।
ਨੋਟ- ਡੇਢ ਸਾਲਾ ਮਾਸੂਮ ਦੀ ਦਰਦਨਾਕ ਮੌਤ, ਖ਼ਬਰ ਬਾਰੇ ਦੱਸੋ ਆਪਣੀ ਰਾਏ।