ਲੰਡਨ ਦਾ ਪਹਿਲਾ ਤੈਰਦਾ ਹੋਇਆ ਪਾਰਕ, ਸੁਵਿਧਾਵਾਂ ਜਾਣ ਕੇ ਕਰੋਗੇ ਵਾਹ! ਵਾਹ! (ਤਸਵੀਰਾਂ)
Friday, Jun 02, 2017 - 10:42 AM (IST)

ਲੰਡਨ— ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਪੇਡਿੰਗਟਨ ਬੇਸਿਨ 'ਤੇ ਤੈਰਦਾ ਹੋਇਆ ਪਾਰਕ ਬਣਾਇਆ ਗਿਆ ਹੈ। ਇਹ ਇਸ ਸ਼ਹਿਰ ਦਾ ਪਹਿਲਾ ਇਸ ਤਰ੍ਹਾਂ ਦਾ ਪਾਰਕ ਹੈ। 730 ਵਰਗ ਮੀਟਰ 'ਚ ਬਣੇ ਇਸ ਪਾਰਕ ਦੀ ਸਮਰੱਥਾ 120 ਲੋਕਾਂ ਦੀ ਹੈ। ਇਸ 'ਚ ਲਾਨ, ਬੈਠਣ ਦਾ ਏਰੀਆ ਅਤੇ ਵੱਖਰਾ ਵਾਈਲਡ ਲਾਈਫ ਆਈਸਲੈਂਡ ਬਣਾਇਆ ਗਿਆ ਹੈ। ਇਸ ਪਾਰਕ ਨੂੰ ਰਾਇਲ ਹਾਰਟਿਕਲਚਰ ਸੋਸਾਇਟੀ ਦੇ ਗੋਲਡਮੇਡਲਿਸਟ ਟੋਨੀ ਵੁਡਸ ਨੇ ਡਿਜ਼ਾਇਨ ਕੀਤਾ ਹੈ।
ਪਾਰਕ ਨੂੰ ਲੋਕਾਂ ਦੇ ਆਰਾਮ ਅਤੇ ਖਾਣਾ ਖਾਣ ਲਈ ਖੋਲ੍ਹ ਦਿੱਤਾ ਗਿਆ ਹੈ। ਕੁਦਰਤ ਨੂੰ ਪਸੰਦ ਕਰਨ ਵਾਲੇ ਲੋਕਾਂ ਦੀ ਇਹ ਪਹਿਲੀ ਪਸੰਦ ਬਣ ਰਿਹਾ ਹੈ। ਹਰ ਪਾਸੇ ਹਰਿਆਲੀ ਅਤੇ ਫੁੱਲਾਂ ਦੇ ਬਿਸਤਰ 'ਤੇ ਆਰਾਮ ਕਰਨ ਦਾ ਨਜ਼ਾਰਾ ਹੀ ਵੱਖਰਾ ਹੈ। ਇਸ ਤੋਂ ਇਲਾਵਾ ਵਾਈ-ਫਾਈ ਦੀ ਸੇਵਾ ਵੀ ਉਪਲੱਬਧ ਹੈ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਖਾਸ ਗੱਲ ਇਹ ਹੈ ਕਿ ਇਸ ਨੂੰ ਰੀਸਾਈਕਲ ਕੀਤੀਆਂ ਵਸਤਾਂ ਨਾਲ ਬਣਾਇਆ ਗਿਆ ਹੈ।