ਲੰਡਨ ਦੇ ਮੇਅਰ ਸਾਦਿਕ ਖਾਨ ਦਾ ਨਾਂ ਖਾਸ ਪੁਰਸਕਾਰ ਲਈ ਨਾਮਜ਼ਦ

Saturday, Mar 09, 2019 - 02:29 PM (IST)

ਲੰਡਨ ਦੇ ਮੇਅਰ ਸਾਦਿਕ ਖਾਨ ਦਾ ਨਾਂ ਖਾਸ ਪੁਰਸਕਾਰ ਲਈ ਨਾਮਜ਼ਦ

ਲੰਡਨ, (ਭਾਸ਼ਾ)— ਰਾਜਨੀਤਕ ਜੀਵਨ 'ਚ ਲਗਾਤਾਰ ਯੋਗਦਾਨ ਪਾਉਣ ਲਈ ਇੱਥੋਂ ਦੇ ਮੇਅਰ ਸਾਦਿਕ ਖਾਨ ਨੂੰ ਬ੍ਰਿਟੇਨ ਦਾ 'ਪਾਲੀਟਿਸ਼ਨ ਆਫ ਦਿ ਯੀਅਰ' ਨਾਮਜ਼ਦ ਕੀਤਾ ਗਿਆ ਹੈ। 48 ਸਾਲ ਦੇ ਖਾਨ ਦੇ ਦਾਦਾ-ਦਾਦੀ ਭਾਰਤ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਮਾਤਾ-ਪਿਤਾ ਪਾਕਿਸਤਾਨ ਤੋਂ ਬ੍ਰਿਟੇਨ ਚਲੇ ਗਏ ਸਨ। ਉਨ੍ਹਾਂ ਨੂੰ ਬ੍ਰਿਟੇਨ ਦੇ ਹਾਊਸ ਆਫ ਕਾਮਨਜ਼ ਕੰਪਲੈਕਸ 'ਚ ਆਯੋਜਿਤ ਕੀਤੇ ਗਏ ਇਕ ਸਮਾਰੋਹ 'ਚ 'ਪਾਲੀਟੀਸ਼ਨ ਆਫ ਦਿ ਯੀਅਰ' ਲਈ ਨਾਮਜ਼ਦ ਕੀਤਾ ਗਿਆ।

ਬ੍ਰਿਟੇਨ ਦੇ ਰੱਖਿਆ ਮੰਤਰੀ ਗੇਵਿਨ ਵਿਲੀਅਮਜ਼ ਨੂੰ 'ਕੈਬਨਿਟ ਮਨਿਸਟਰ ਆਫ ਦਿ ਯੀਅਰ' ਅਤੇ ਭਾਰਤੀ ਮੂਲ ਦੀ ਨੇਤਾ ਪ੍ਰੀਤੀ ਪਟੇਲ ਨੂੰ ਕੰਜ਼ਰਵੇਟਿਵ ਪਾਰਟੀ ਐੱਮ. ਪੀ. ਆਫ ਦਿ ਯੀਅਰ ਨਾਮਜ਼ਦ ਕੀਤਾ ਗਿਆ। ਵਿਲੀਅਮਜ਼ ਨੇ ਕਿਹਾ,''ਸਾਡੀ ਹਥਿਆਰਬੰਦ ਫੌਜ ਨੂੰ ਹਰ ਇਕ ਭਾਈਚਾਰੇ ਦੇ ਲੋਕ ਮਜ਼ਬੂਤ ਬਣਾਉਂਦੇ ਹਨ, ਜੋ ਸਾਨੂੰ ਸੁਰੱਖਿਅਤ ਰੱਖਣ 'ਚ ਯੋਗਦਾਨ ਦਿੰਦੇ ਹਨ।'' ਬ੍ਰਿਟੇਨ ਦੀ ਸਾਬਕਾ ਕੈਬਨਿਟ ਮੰਤਰੀ ਪਟੇਲ ਨੇ ਕਿਹਾ,''ਮੈਂ ਜਨ ਸੇਵਕ ਦੇ ਰੂਪ 'ਚ ਆਪਣਾ ਕੰਮ ਜਾਰੀ ਰੱਖਾਂਗੀ।''


Related News