ਲੰਡਨ ''ਚ ਨਿਕਲੀ ਕੁੱਤੇ ਨੂੰ ਸੰਭਾਲਣ ਦੀ ਨੌਕਰੀ, ਮਿਲੇਗੀ 28 ਲੱਖ ਰੁਪਏ ਤਨਖ਼ਾਹ
Tuesday, Oct 27, 2020 - 06:21 PM (IST)
ਲੰਡਨ (ਬਿਊਰੋ): ਮੌਜੂਦਾ ਸਮੇਂ ਵਿਚ ਵਿਅਕਤੀ ਨੂੰ ਨੌਕਰੀ ਤਾਂ ਮਿਲ ਜਾਂਦੀ ਹੈ ਪਰ ਇੱਛਾ ਮੁਤਾਬਕ ਤਨਖ਼ਾਹ ਨਹੀਂ ਮਿਲਦੀ। ਜ਼ਿਆਦਾ ਤਨਖ਼ਾਹ ਪਾਉਣ ਦੀ ਇੱਛਾ ਰੱਖਣ ਵਾਲਿਆਂ ਲਈ ਇਹ ਖਬ਼ਰ ਮਹੱਤਵਪੂਰਨ ਹੈ। ਅਸਲ ਵਿਚ ਕੁੱਤਾ ਘੁੰਮਾਉਣ ਦੀ ਨੌਕਰੀ ਵਿਚ ਮੋਟੀ ਤਨਖ਼ਾਹ ਅਤੇ ਰਿਟਾਇਰਮੈਂਟ ਦੇ ਬਾਅਦ ਪੈਨਸ਼ਨ ਵੀ ਮਿਲਦੀ ਹੋਵੇ ਤਾਂ ਇਕ ਵਾਰ ਹੈਰਾਨੀ ਜ਼ਰੂਰ ਹੋਵੇਗੀ। ਜੀ ਹਾਂ ਲੰਡਨ ਵਿਚ ਸਥਿਤ ਲਾਅ ਫਰਮ ਜੋਸੇਫ ਹੇਗ ਆਰੋਂਸਨ ਆਪਣੇ ਕਰਮਚਾਰੀਆਂ ਵਿਚ ਵਾਧਾ ਕਰਨਾ ਚਾਹੁੰਦੀ ਹੈ, ਜਿਸ ਦੇ ਲਈ ਉਸ ਨੇ ਪੇਸ਼ੇਵਰ ਕੁੱਤਾ ਘੁੰਮਾਉਣ ਵਾਲਿਆਂ ਦੇ ਲਈ ਨੌਕਰੀ ਆਫਰ ਕੀਤੀ ਹੈ।
ਜਿਹੜਾ ਵੀ ਵਿਅਕਤੀ ਇਸ ਨੌਕਰੀ ਲਈ ਚੁਣਿਆ ਜਾਵੇਗਾ, ਉਸ ਨੂੰ ਸਾਰਾ ਦਿਨ ਇਕ ਡੈਸਕ 'ਤੇ ਬੈਠਣਾ ਹੋਵੇਗਾ ਅਤੇ ਕੰਮ ਹੋਵੇਗਾ ਕੁੱਤੇ ਨੂੰ ਘੁੰਮਾਉਣਾ। ਇਸ ਦੇ ਲਈ ਕਰਮਚਾਰੀ ਨੂੰ ਸਾਲਾਨਾ 30 ਹਜ਼ਾਰ ਪੌਂਡ (28.95 ਲੱਖ ਰੁਪਏ) ਤਨਖ਼ਾਹ ਵਜੋਂ ਦਿੱਤੇ ਜਾਣਗੇ। ਨਾਲ ਹੀ ਪੈਨਸ਼ਨ, ਜੀਵਨ ਬੀਮਾ ਦੇ ਨਾਲ ਨਿੱਜੀ ਮੈਡੀਕਲ ਅਤੇ ਡੈਂਟਲ ਇੰਸ਼ੋਰੈਂਸ ਦੇ ਲਾਭ ਵੀ ਮਿਲਣਗੇ। ਨੌਕਰੀ ਮਿਲਣ ਦੇ ਬਾਅਦ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਕੰਮ ਕਰਨਾ ਹੋਵੇਗਾ। ਬਹੁਤ ਸਾਰੇ ਲੋਕਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਇਹ ਨੌਕਰੀ ਕਰ ਕੇ ਬਹੁਤ ਖੁਸ਼ੀ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ- ਸ਼ਖਸ ਨੇ ਸਰੀਰ 'ਤੇ ਬਿਠਾਈਆਂ 6.37 ਲੱਖ ਮਧੂਮੱਖੀਆਂ, ਬਣਿਆ ਵਰਲਡ ਰਿਕਾਰਡ (ਵੀਡੀਓ)
ਇਸ ਤੋਂ ਪਹਿਲਾਂ ਵੀ ਲੰਡਨ ਵਿਚ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਕ ਸਾਲ ਪਹਿਲਾਂ ਲੰਡਨ ਦੇ ਨਾਈਟਸਬ੍ਰਿਜ ਵਿਚ ਰਹਿਣ ਵਾਲੇ ਇਕ ਜੋੜੇ ਨੇ ਆਪਣੇ ਦੋ ਕੁੱਤਿਆਂ ਦੀ ਦੇਖਭਾਲ ਦੇ ਲਈ ਕੇਅਰਟੇਕਰ ਰੱਖਣ ਦਾ ਇਕ ਇਸ਼ਤਿਹਾਰ ਦਿੱਤਾ ਸੀ। ਇਸ ਇਸ਼ਤਿਹਾਰ ਵਿਚ ਉਹਨਾਂ ਨੇ ਕੇਅਰਟੇਕਰ ਨੂੰ ਲੱਖਾਂ ਦੀ ਸੈਲਰੀ ਆਫਰ ਕੀਤੀ ਸੀ। ਜੋੜੇ ਨੇ ਇਕ ਸਾਲ ਤੱਕ ਆਪਣੇ ਪਾਲਤੂ ਕੁੱਤਿਆਂ ਦੀ ਦੇਖਭਾਲ ਕਰਨ ਦੇ ਲਈ 40 ਹਜ਼ਾਰ ਡਾਲਰ (ਲੱਗਭਗ 29 ਲੱਖ ਰੁਪਏ) ਦੇਣ ਦਾ ਵਾਅਦਾ ਕੀਤਾ ਸੀ।
ਪੜ੍ਹੋ ਇਹ ਅਹਿਮ ਖਬਰ- ਵ੍ਹਾਈਟ ਹਾਊਸ 'ਚ ਪਹੁੰਚੇ ਮਿਨੀ ਡੋਨਾਲਡ ਅਤੇ ਮੇਲਾਨੀਆ ਟਰੰਪ (ਵੀਡੀਓ)