ਲੰਡਨ ਬ੍ਰਿਜ਼ ਹਮਲੇ ਨੂੰ ਅੰਜ਼ਾਮ ਦੇਣ ਵਾਲੇ ਅੱਤਵਾਦੀ ਦਾ ਸਾਥੀ ਗ੍ਰਿਫਤਾਰ

12/02/2019 9:16:38 PM

ਲੰਡਨ - ਲੰਡਨ ਬ੍ਰਿਜ਼ ਹਮਲੇ ਨੂੰ ਅੰਜ਼ਾਮ ਦੇਣ ਵਾਲੇ ਅੱਤਵਾਦੀ ਉਸਮਾਨ ਖਾਨ ਦੇ ਇਕ ਸਹਿਯੋਗੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਘਟਨਾ ਵਾਲੀ ਥਾਂ ਨੂੰ ਪੁਲਸ ਦੀ ਭਾਰੀ ਮੌਜੂਦਗੀ 'ਚ ਸੋਮਵਾਰ ਨੂੰ ਆਵਾਜਾਈ ਅਤੇ ਪੈਦਲ ਯਾਤਰੀਆਂ ਲਈ ਖੋਲ੍ਹ ਦਿੱਤਾ ਗਿਆ। ਖਾਨ ਇਕ ਅੱਤਵਾਦੀ ਸੀ, ਉਸ ਨੇ ਪਿਛਲੇ ਸ਼ੁੱਕਰਵਾਰ ਨੂੰ ਲੰਡਨ ਬ੍ਰਿਜ਼ 'ਤੇ ਚਾਕੂ ਨਾਲ ਹਮਲੇ ਕਰ 2 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਫਰਜ਼ੀ ਵਿਸਫੋਟਕ ਜੈਕੇਟ ਪਾਈ ਇਸ ਹਮਲਾਵਰ ਨੂੰ ਬਾਅਦ 'ਚ ਪੁਲਸ ਨੇ ਗੋਲੀ ਮਾਰ ਢੇਰ ਕਰ ਦਿੱਤਾ ਸੀ। ਇਸ ਅੱਤਵਾਦੀ ਦੇ ਸਾਥੀ ਨਜ਼ਮ ਹੁਸੈਨ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਜਦ ਬ੍ਰਿਟੇਨ ਦੀ ਸੁਰੱਖਿਆ ਸੇਵਾਵਾਂ ਨੇ ਖਤਰਨਾਕ ਕੈਦੀਆਂ ਦੇ ਬਾਰੇ 'ਚ ਤੱਤਕਾਲੀ ਸਮੀਖਿਆ ਕੀਤੀ।

ਹੁਸੈਨ ਦਾ ਪਰਿਵਾਰ ਵੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੇ ਉਸੇ ਪਿੰਡ ਨਾਲ ਤਾਲੁਕ ਰੱਖਦਾ ਹੈ, ਜਿਸ ਪਿੰਡ ਤੋਂ ਖਾਨ ਦਾ ਪਰਿਵਾਰ ਤਾਲੁੱਕ ਰੱਖਦਾ ਸੀ। ਇਨ੍ਹਾਂ ਦੋਹਾਂ ਨੂੰ ਲੰਡਨ ਸਟਾਕ ਐਕਸਚੇਂਜ 'ਚ ਬੰਬ ਰੱਖਣ ਅਤੇ 2012 'ਚ ਪੀ. ਓ. ਕੇ. 'ਚ ਮਦਰਸੇ ਦੀ ਹੋੜ੍ਹ 'ਚ ਅੱਤਵਾਦੀ ਸਿਖਲਾਈ ਕੈਂਪ ਸਥਾਪਿਤ ਕਰਨ ਦੀ ਯੋਜਨਾ ਬਣਾਉਣ ਦੀ ਕਾਰਵਾਈ 'ਚ ਦੋਸ਼ੀ ਪਾਇਆ ਗਿਆ ਸੀ। ਖਾਨ ਅਤੇ ਹੁਸੈਨ ਦੋਵੇਂ 2011 'ਚ ਪੀ. ਓ. ਕੇ. ਜਾਣ ਦੀ ਯੋਜਨਾ ਬਣਾ ਰਹੇ ਸਨ ਪਰ ਸੁਰੱਖਿਆ ਬਲਾਂ ਨੇ ਦਸੰਬਰ 2010 'ਚ ਹੋਈ ਛਾਪੇਮਾਰੀ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਦੇ 9 ਮੈਂਬਰਾਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਅੱਤਵਾਦੀ ਵਿਰੋਧੀ ਅਧਿਕਾਰੀਆਂ ਨੇ 34 ਸਾਲਾ ਹੁਸੈਨ ਨੂੰ ਪਿਛਲੇ ਹਫਤੇ ਮੱਧ ਇੰਗਲੈਂਡ ਦੇ ਸਟੈਫੋਰਡਸ਼ਾਇਰ ਸਥਿਤ ਸਟੋਕ ਆਨ ਟ੍ਰੇਂਟ ਤੋਂ ਗ੍ਰਿਫਤਾਰ ਕੀਤਾ। ਉਸਮਾਨ ਖਾਨ ਵੀ ਇਥੇ ਹੀ ਰਹਿੰਦਾ ਸੀ।

ਸਟੇਫੋਰਡਸ਼ਾਇਰ ਪੁਲਸ ਨੇ ਉਪ ਮੁੱਖ ਕਾਂਸਟੇਬਲ ਨਿਕ ਬੇਕਰ ਨੇ ਆਖਿਆ ਕਿ ਸਟੇਫੋਰਡਸ਼ਾਇਰ ਪੁਲਸ ਸ਼ੁੱਕਰਵਾਰ ਨੂੰ ਹੋਈ ਲੰਡਨ ਬ੍ਰਿਜ਼ ਘਟਨਾ ਅਤੇ ਅੱਤਵਾਦ ਦੇ ਦੋਸ਼ੀਆਂ ਦੀ ਲਾਇਸੰਸ ਸ਼ਰਤਾਂ ਦੀ ਸਮੀਖਿਆ ਦੇ ਤਹਿਤ ਵੈਸਟ ਮਿਡਲੈਂਡਸ ਕਾਊਂਟਰ ਟੈਰੇਰੀਜ਼ਮ ਯੂਨਿਟ ਵੱਲੋਂ ਬੀਤੀ ਰਾਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਸਥਾਨਕ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਭਰਨ ਲਈ ਆਲੇ-ਦੁਆਲੇ ਦੇ ਇਲਾਕਿਆਂ 'ਚ ਲਗਾਤਾਰ ਗਸ਼ਤ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਲੋਕ ਜਾਣਦੇ ਹੋਣਗੇ ਕਿ ਲੰਡਨ 'ਚ ਹਮਲੇ ਨੂੰ ਅੰਜ਼ਾਮ ਦੇਣ ਵਾਲਾ ਵਿਅਕਤੀ ਸਟੇਫੋਰਡਸ਼ਾਇਰ 'ਚ ਰਹਿੰਦਾ ਸੀ। ਕਾਊਂਟੀ 'ਚ 2 ਥਾਂ ਤਲਾਸ਼ੀ ਅਤੇ ਘੇਰਾਬੰਦੀ ਅਭਿਆਨ ਲਗਾਤਾਰ ਜਾਰੀ ਹੈ ਅਤੇ ਜਾਸੂਸ ਅਤੇ ਫਾਰੇਂਸਿਕ ਮਾਹਿਰ ਆਪਣੀ ਜਾਂਚ ਜਾਰੀ ਰੱਖੇ ਹੋਏ ਹਨ। ਇਸ ਵਿਚਾਲੇ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਚੋਣ ਪ੍ਰਚਾਰ 'ਚੋਂ ਸਮਾਂ ਕੱਢ ਕੇ ਸ਼ੁੱਕਰਵਾਰ ਦੇ ਹਮਲੇ 'ਚ ਮਾਰੇ ਗਏ 2 ਲੋਕਾਂ ਦੀ ਯਾਦ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਸ਼ਾਮ ਹੋਣ ਪਹੁੰਚੇ। ਘਟਨਾ ਤੋਂ ਬਾਅਦ ਬ੍ਰਿਟੇਨ ਅੱਤਵਾਦ ਦੇ ਮਾਮਲਿਆਂ 'ਚ ਦੋਸ਼ੀ ਸਾਬਿਤ ਲੋਕਾਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕੀਤੇ ਜਾਣ ਦੇ ਮਾਮਲਿਆਂ ਦੀ ਸਮੀਖਿਆ ਕਰ ਰਿਹਾ ਹੈ।


Khushdeep Jassi

Content Editor

Related News