ਲੰਡਨ ਦੇ ਅਜਾਇਬ ਘਰ ਦੇ ਬਾਹਰੋਂ ਹਟਾਈ ਗਈ ਰਾਬਰਟ ਮਿਲਿਗਨ ਦੀ ਮੂਰਤੀ

06/10/2020 12:26:58 PM

ਗਲਾਸਗੋ/ਲੰਡਨ (ਮਨਦੀਪ ਖਰਮੀ ਹਿੰਮਤਪੁਰਾ, ਸੰਜੀਵ ਭਨੋਟ):18ਵੀਂ ਸਦੀ ਦੇ ਗੁਲਾਮ ਵਪਾਰੀ ਰੌਬਰਟ ਮਿਲਿਗਨ ਦੀ ਮੂਰਤੀ ਨੂੰ ਲੰਡਨ ਦੇ ਡੌਕਲੈਂਡਜ਼ ਅਜਾਇਬ ਘਰ ਦੇ ਬਾਹਰੋਂ ਹਟਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮੁਹਿੰਮਕਾਰਾਂ ਨੇ ਹਰ ਦਿਨ ਵਿਰੋਧ ਪ੍ਰਦਰਸ਼ਨ ਕਰਨ ਦੀ ਸਹੁੰ ਖਾਧੀ ਸੀ, ਜਦ ਤੱਕ ਇਸ ਨੂੰ ਹਟਾਇਆ ਨਹੀਂ ਜਾਂਦਾ। 

ਇਸ ਤੋਂ ਬਾਅਦ ਇਸ ਸਮਾਰਕ ਦੇ ਟਰੱਸਟ ਨੇ ਕਿਹਾ ਕਿ ਉਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਪਛਾਣ ਲਿਆ ਹੈ ਅਤੇ ਅਧਿਕਾਰੀਆਂ ਨਾਲ ਮਿਲ ਕੇ ਇਸ ਮੂਰਤੀ ਨੂੰ ਜਲਦੀ ਤੋਂ ਜਲਦੀ ‘ਸੁਰੱਖਿਅਤ ਹਟਾਉਣ’ ਦਾ ਪ੍ਰਬੰਧ ਕੀਤਾ ਜਾਵੇਗਾ। ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਬੁੱਤ ਨੂੰ "ਬਲੈਕ ਲਾਈਵਜ਼ ਮੈਟਰ" ਦੇ ਸੰਕੇਤਾਂ ਨਾਲ ਢੱਕ ਦਿੱਤਾ ਅਤੇ 3,000 ਤੋਂ ਵੱਧ ਲੋਕਾਂ ਨੇ ਇਸ ਨੂੰ ਹਟਾਉਣ ਲਈ ਪਟੀਸ਼ਨ 'ਤੇ ਦਸਤਖਤ ਵੀ ਕੀਤੇ ਸਨ। ਫਿਰ ਇਸ ਤੋਂ ਬਾਅਦ ਕਾਮਿਆਂ ਦੁਆਰਾ ਮੂਰਤੀ ਨੂੰ ਪੁੱਟ ਦਿੱਤਾ ਗਿਆ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਕੋਵਿਡ-19 ਪੀੜਤ ਗਰਭਵਤੀ ਬੀਬੀਆਂ 'ਤੇ ਅਧਿਐਨ, ਹੋਇਆ ਇਹ ਖੁਲਾਸਾ

ਲੰਡਨ ਡੋਕਲੈਂਡਜ਼ ਦੇ ਅਜਾਇਬ ਘਰ ਨੇ ਕਿਹਾ ਕਿ ਇਹ ਮਿਲੀਗਨ ਦੀ ਮੂਰਤੀ ਸੀ ਜਿਸ ਕੋਲ ਜਮੈਕਾ ਵਿੱਚ 526 ਗੁਲਾਮ ਸਨ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਲੰਡਨ ਦੀਆਂ ਸਾਰੀਆਂ ਮੂਰਤੀਆਂ ਅਤੇ ਗਲੀਆਂ ਦੇ ਨਾਵਾਂ ਦੀ ਸਮੀਖਿਆ ਕਰਨ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਗੁਲਾਮੀ ਦੇ ਨਾਲ ਸੰਬੰਧ ਵਾਲੀ ਕਿਸੇ ਵੀ ਚੀਜ਼ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਰਾਜਧਾਨੀ ਵਿੱਚ ਸਮੀਖਿਆ ਕਰਨ ਲਈ ਇੱਕ ਕਮਿਸ਼ਨ ਸ਼ੁਰੂ ਕੀਤਾ ਹੈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਕਿਹੜੀਆਂ ਚੀਜ਼ਾਂ ਵਿਭਿੰਨਤਾ ਨੂੰ ਦਰਸਾਉਂਦੀਆਂ ਹਨ।
 


Vandana

Content Editor

Related News