ਕੋਵਿਡ-19 ਨਾਲ ਜ਼ਿਆਦਾਤਰ ਬੱਚਿਆਂ ''ਚ ਮਾਮੂਲੀ ਬੀਮਾਰੀ, ਮੌਤ ਦੁਰਲੱਭ : ਅਧਿਐਨ

06/26/2020 6:34:51 PM

ਲੰਡਨ (ਭਾਸ਼ਾ): ਕੋਵਿਡ-19 ਦੇ 18 ਸਾਲ ਤੋਂ ਘੱਟ ਉਮਰ ਦੇ ਜ਼ਿਆਦਾਤਰ ਮਰੀਜ਼ ਮਾਮੂਲੀ ਰੂਪ ਨਾਲ ਬੁਖਾਰ ਨਾਲ ਪੀੜਤ ਹਨ ਅਤੇ ਉਹਨਾਂ ਦੀ ਜਾਨ ਜਾਣ ਦੇ ਮਾਮਲੇ ਵੀ ਬਹੁਤ ਦੁਰਲੱਭ ਹੁੰਦੇ ਹਨ। ਕਈ ਦੇਸ਼ਾਂ ਦੇ 582 ਬੱਚਿਆਂ ਅਤੇ ਬਾਲਗਾਂ 'ਤੇ ਕੀਤੇ ਗਏ ਪਹਿਲੇ ਅਧਿਐਨ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਅਧਿਐਨ ਵਿਚ ਪਾਇਆ ਗਿਆ ਕਿ ਭਾਵੇਂ ਜ਼ਿਆਦਾਤਰ ਨੂੰ ਹਸਪਤਾਲ ਵਿਚ ਭਰਤੀ ਕਰਾਉਣਾ ਪੈਂਦਾ ਹੈ ਪਰ 10 ਵਿਚੋਂ ਇਕ ਤੋਂ ਘੱਟ ਮਰੀਜ਼ ਨੂੰ ਆਈ.ਸੀ.ਯੂ. ਵਿਚ ਇਲਾਜ ਕਰਾਉਣ ਦੀ ਲੋੜ ਪੈਂਦੀ ਹੈ। ਇਸ ਅਧਿਐਨ ਵਿਚ 3 ਦਿਨ ਤੋਂ ਲੈਕੇ 18 ਸਾਲ ਦੇ ਬੱਚਿਆਂ ਅਤੇ ਬਾਲਗਾਂ ਨੂੰ ਸ਼ਾਮਲ ਕੀਤਾ ਗਿਆ।

ਖੋਜ ਕਰਤਾ ਅਧਿਐਨ ਵਿਚ ਸ਼ਾਮਲ ਕੀਤੇ ਗਏ ਬੱਚਿਆਂ ਦੀ ਗਿਣਤੀ ਨੂੰ ਵੱਡੀ ਆਬਾਦੀ ਦੇ ਨਜ਼ਰੀਏ ਵਿਚ ਦੇਖੇ ਜਾਣ ਦੇ ਵਿਰੁੱਧ ਸਾਵਧਾਨ ਕਰਦੇ ਹਨ। ਫਿਲਹਾਲ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਅਧਿਐਨ ਦੇ ਨਤੀਜਿਆਂ 'ਤੇ ਉਸ ਸਮੇਂ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਜਦੋਂ ਗਲੋਬਲ ਮਹਾਮਾਰੀ ਦਾ ਪ੍ਰਕੋਪ ਵਧਣ ਦੇ ਬਾਅਦ ਡੂੰਘੀਆਂ ਦੇਖਭਾਲ ਸੇਵਾਵਾਂ ਦੀ ਮੰਗ ਦੇ ਲਈ ਯੋਜਨਾ ਬਣਾਈ ਜਾ ਰਹੀ ਹੈ। ਬ੍ਰਿਟੇਨ ਦੇ ਯੂਨੀਵਰਸਿਟੀ ਕਾਲਜ ਲੰਡਨ (ਯੂ.ਸੀ.ਐੱਲ.) ਦੇ ਪ੍ਰਮੁੱਖ ਲੇਖਕ ਮਾਰਕ ਟੇਬੁਰਗੇ ਨੇ ਕਿਹਾ,''ਸਾਡਾ ਅਧਿਐਨ ਬੱਚਿਆਂ ਅਤੇ ਬਾਲਗਾਂ ਵਿਚ ਕੋਵਿਡ-19 ਦਾ ਹੁਣ ਤੱਕ ਦਾ ਸਭ ਤੋਂ ਵਿਆਪਕ ਨਿਰੀਖਣ ਉਪਲਬਧ ਕਰਾਉਂਦਾ ਹੈ।'' 

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਨੇ ਕੋਵਿਡ-19 ਲਈ 6 ਸੰਭਾਵਿਤ ਮੈਡੀਕਲ ਟੀਚਿਆਂ ਦੀ ਕੀਤੀ ਪਛਾਣ

ਉਹਨਾਂ ਨੇ ਕਿਹਾ,''ਕੁੱਲ ਮਿਲਾ ਕੇ ਜ਼ਿਆਦਾਤਰ ਬੱਚੇ ਅਤੇ ਬਾਲਗ ਮਾਮੂਲੀ ਰੂਪ ਨਾਲ ਬੀਮਾਰ ਪੈਂਦੇ ਹਨ। ਇਸ ਦੇ ਬਾਵਜੂਦ ਵੱਡੀ ਗਿਣਤੀ ਵਿਚ ਬੱਚੇ ਗੰਭੀਰ ਰੂਪ ਨਾਲ ਬੀਮਾਰ ਪੈ ਜਾਂਦੇ ਹਨ ਅਤੇ ਉਹਨਾਂ ਨੂੰ ਆਈ.ਸੀ.ਯੂ. ਵਿਚ ਰੱਖਣ ਦੀ ਲੋੜ ਪੈਂਦੀ ਹੈ। ਇਸ ਗੱਲ ਨੂੰ ਉਸ ਸਮੇਂ ਧਿਆਨ ਵਿਚ ਰੱਖਣਾ ਚਾਹੀਦਾ ਹੈ ਜਦੋਂ ਗਲੋਬਲ ਮਹਾਮਾਰੀ ਦਾ ਪ੍ਰਕੋਪ ਵਧਣ ਨਾਲ ਸਿਹਤ ਸੇਵਾ ਸਰੋਤਾਂ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਉਹਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਹ ਅਧਿਐਨ ਯੂਰਪ ਵਿਚ ਕੋਵਿਡ-19 ਮਹਾਮਾਰੀ ਦੇ ਸ਼ੁਰੂਆਤ ਵਿਚ ਸਿਖਰ 'ਤੇ ਰਹਿਣ ਦੌਰਾਨ 1 ਅਪ੍ਰੈਲ ਤੋਂ 24 ਅਪ੍ਰੈਲ ਤੱਕ ਕੀਤਾ ਗਿਆ। ਇਹ ਰਿਸਰਚ 'ਦੀ ਲਾਂਸੇਟ ਚਾਈਲਡ ਐਂਡ ਐਡੋਲਸੈਂਟ ਹੈਲਥ' ਪੱਤਰਿਕਾ ਵਿਚ ਪ੍ਰਕਾਸ਼ਿਤ ਹੋਈ ਹੈ।


Vandana

Content Editor

Related News