ਅਸੀਂ ਅੱਤਵਾਦ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਰਹੇ ਹਾਂ : ਬਾਜਵਾ

06/23/2019 5:47:18 PM

ਲੰਡਨ/ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਅੱਤਵਾਦ ਦੇ ਖਾਤਮੇ ਸਬੰਧੀ ਵੱਡਾ ਦਾਅਵਾ ਕੀਤਾ। ਬਾਜਵਾ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਦੇਸ਼ ਦੀ ਜ਼ਮੀਨ ਤੋਂ ਅੱਤਵਾਦ ਨੂੰ ਖਤਮ ਕਰਨ ਲਈ ਉਪਲਬਧ ਸਾਰੇ ਸਰੋਤਾਂ ਦੀ ਵਰਤੋਂ ਚੰਗੇ ਤਰੀਕੇ ਨਾਲ ਕਰ ਰਹੀ ਹੈ। ਬਾਜਵਾ ਨੇ ਇਹ ਵੀ ਕਿਹਾ ਕਿ ਇਸਲਾਮਾਬਾਦ ਸਥਾਈ ਸ਼ਾਂਤੀ ਅਤੇ ਸਥਿਰਤਾ ਪ੍ਰਾਪਤ ਕਰਨ ਦੀ ਦਿਸ਼ਾ ਵਿਚ ਅੱਗੇ ਵੱਧ ਰਿਹਾ ਹੈ। 

5 ਦਿਨੀਂ ਦੌਰੇ 'ਤੇ ਲੰਡਨ ਆਏ ਬਾਜਵਾ ਨੇ ਸ਼ੁੱਕਰਵਾਰ ਨੂੰ ਇੰਟਰਨੈਸ਼ਨਲ ਇੰਸਟੀਚਿਊਟ ਫੌਰ ਸਟੈਟੇਜਿਕ ਸਟੱਡੀਜ਼ (IISS) ਵਿਚ ਬੋਲਦਿਆਂ ਸੁਝਾਅ ਦਿੱਤਾ,''ਸਾਰੇ ਦੇਸ਼ਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਅੱਤਵਾਦ ਦਾ ਸਫਾਇਆ ਕਰਨ ਵਿਚ ਇਕ-ਦੂਜੇ ਦਾ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਾਰਿਆਂ ਲਈ ਖਤਰਾ ਹੈ।'' ਇਕ ਅੰਗਰੇਜ਼ੀ ਅਖਬਾਰ ਨੇ ਬਾਜਵਾ ਦੇ ਹਵਾਲੇ ਨਾਲ ਕਿਹਾ,''ਅਸੀਂ ਸ਼ਾਂਤੀ ਅਤੇ ਖੁਸ਼ਹਾਲੀ ਦੇ ਦੁਸ਼ਮਣਾਂ ਦਾ ਸਫਾਇਆ ਕਰਨ ਲਈ ਸਾਰੇ ਉਪਲਬਧ ਸਰੋਤਾਂ ਦੀ ਵਰਤੋਂ ਕਰ ਰਹੇ ਹਾਂ ਪਰ ਇਹ ਗੱਲ ਮਹੱਤਵਪੂਰਣ ਹੈ ਕਿ ਦੱਖਣੀ ਏਸ਼ੀਆ ਵਿਚ ਸ਼ਾਂਤੀ ਅਤੇ ਸਥਿਰਤਾ ਖੇਤਰੀ ਸੰਘਰਸ਼ ਅਤੇ ਵਿਵਾਦਾਂ ਦੇ ਹੱਲ 'ਤੇ ਨਿਰਭਰ ਸੀ।'' 

ਬਾਜਵਾ ਨੇ ਇਹ ਸਵੀਕਾਰ ਕਰਦਿਆਂ ਕਿਹਾ ਕਿ ਅੱਤਵਾਦ ਕਾਰਨ ਪਾਕਿਸਤਾਨ ਅਤੀਤ ਵਿਚ ਪੀੜਤ ਰਿਹਾ ਹੈ। ਇਸ ਲਈ ਅਸੀਂ ਸਾਰੇ ਦੇਸ਼ਾਂ ਨੂੰ ਵਿਸ਼ੇਸ਼ ਰੂਪ ਨਾਲ ਆਪਣੇ ਗੁਆਂਢੀ ਦੇਸ਼ਾਂ ਨੂੰ ਸੁਝਾਅ ਦਿੰਦੇ ਹਾਂਕਿ ਉਹ ਅੱਗੇ ਆਉਣ ਅਤੇ ਅੱਤਵਾਦ ਦਾ ਸਫਾਇਆ ਕਰਨ ਵਿਚ ਇਕ-ਦੂਜੇ ਦਾ ਸਹਿਯੋਗ ਕਰਨ। ਅਸੀਂ ਅਤੀਤ ਵਿਚ ਬਹੁਤ ਕੁਝ ਸਹਿਣ ਕੀਤਾ ਹੈ ਅਤੇ ਭਵਿੱਖ ਵਿਚ ਇਸ ਦਾ ਸਾਹਮਣਾ ਕਰਨਾ ਪਸੰਦ ਨਹੀਂ ਕਰਾਂਗੇ। ਸਾਨੂੰ ਇਸ ਮੰਚ ਤੋਂ ਤੁਹਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਪਾਕਿਸਤਾਨ ਸਥਾਈ ਸ਼ਾਂਤੀ ਅਤੇ ਸਥਿਰਤਾ ਹਾਸਲ ਕਰਨ ਦੀ ਦਿਸ਼ਾ ਵਿਚ ਅੱਗੇ ਵੱਧ ਰਿਹਾ ਹੈ। 

ਬਾਜਵਾ ਨੇ ਕਿਹਾ ਕਿ ਬਿਹਤਰ ਸੁਰੱਖਿਆ ਪਾਕਿਸਤਾਨ ਵਿਚ ਵਿਦੇਸ਼ੀ ਨਿਵੇਸ਼, ਖੇਤਰੀ ਕਨੈਕਟੀਵਿਟੀ ਦੀ ਧੁਰੀ ਹੈ। ਬਿਹਤਰ ਸੁਰੱਖਿਆ ਪਾਕਿਸਤਾਨ ਵਿਚ ਵਿਦੇਸ਼ੀ ਨਿਵੇਸ਼ ਦਾ ਰਸਤਾ ਖੋਲ੍ਹੇਗੀ। ਪਾਕਿਸਤਾਨ ਫੌਜ ਮੁਖੀ ਦੀ ਇਹ ਟਿੱਪਣੀ ਵਿੱਤੀ ਕਾਰਵਾਈ ਟਾਸਕ ਫੋਰਸ ਦੀ ਕਾਰਵਾਈ ਦੇ ਇਕ ਦਿਨ ਬਾਅਦ ਆਈ ਹੈ।


Vandana

Content Editor

Related News