ਬ੍ਰੈਗਜ਼ਿਟ ਸਮਝੌਤੇ ਕਾਰਨ ਉੱਤਰੀ ਆਇਰਲੈਂਡ ਦੇ ਮੰਤਰੀ ਨੇ ਦਿੱਤਾ ਅਸਤੀਫਾ
Thursday, Nov 15, 2018 - 05:56 PM (IST)

ਲੰਡਨ (ਭਾਸ਼ਾ)— ਬ੍ਰਿਟਿਸ਼ ਸਰਕਾਰ ਵਿਚ ਉੱਤਰੀ ਆਇਰਲੈਂਡ ਦੇ ਮੰਤਰੀ ਸ਼ੈਲੇਸ਼ ਵਾਰਾ ਨੇ ਪ੍ਰਸਤਾਵਿਤ ਬ੍ਰੈਗਜ਼ਿਟ ਸਮਝੌਤੇ ਦੇ ਕਾਰਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਆਪਣੇ ਅਸਤੀਫੇ ਵਿਚ ਵਾਰਾ ਨੇ ਲਿਖਿਆ ਕਿ ਇਹ ਸਮਝੌਤਾ ਬ੍ਰਿਟੇਨ ਨੂੰ ਅੱਧ ਵਿਚ ਛੱਡ ਰਿਹਾ ਹੈ। ਇਸ ਵਿਚ ਕੋਈ ਸਮੇਂ ਸੀਮਾ ਤੈਅ ਨਹੀਂ ਹੈ ਕਿ ਅਸੀਂ ਫਿਰ ਕਦੋਂ ਤੋਂ ਪ੍ਰਭੂਸੱਤਾ ਵਾਲਾ ਰਾਸ਼ਟਰ ਬਣਾਂਗੇ। ਉਨ੍ਹਾਂ ਨੇ ਆਪਣਾ ਅਸਤੀਫਾ ਟਵਿੱਟਰ 'ਤੇ ਜਨਤਕ ਕੀਤਾ ਹੈ।