ਭਾਰਤੀ ਮੂਲ ਦੇ ਬ੍ਰਿਟਿਸ਼ ਸਾਂਸਦ ਕੀਥ ਵਾਜ਼ ਨੇ ਕੀਤਾ ਵੱਡਾ ਐਲਾਨ

11/11/2019 1:56:07 PM

ਲੰਡਨ (ਬਿਊਰੋ): ਭਾਰਤੀ ਮੂਲ ਦੇ ਸਭ ਤੋਂ ਪੁਰਾਣੇ ਬ੍ਰਿਟਿਸ਼ ਸਾਂਸਦ ਕੀਥ ਵਾਜ਼ ਨੇ ਐਤਵਾਰ ਨੂੰ ਸੰਸਦ ਤੋਂ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ। 62 ਸਾਲਾ ਕੀਥ ਨੇ ਇਹ ਐਲਾਨ ਉਦੋਂ ਕੀਤਾ ਜਦੋਂ ਲੱਗਭਗ 10 ਦਿਨ ਪਹਿਲਾਂ ਉਨ੍ਹਾਂ ਨੂੰ ਬ੍ਰਿਟਿਸ਼ ਸੰਸਦ ਨੇ 6 ਮਹੀਨੇ ਲਈ ਮੁਅੱਤਲ ਕਰ ਦਿੱਤਾ ਸੀ। ਅਸਲ ਵਿਚ ਸੰਸਦ ਦੀ ਇਕ ਕਮੇਟੀ ਦੇ ਰਿਪੋਰਟ ਵਿਚ ਇਹ ਪਾਇਆ ਗਿਆ ਕਿ ਉਨ੍ਹਾਂ ਨੇ ਪੁਰਸ਼ ਸੈਕਸ ਵਰਕਰਾਂ ਲਈ ਕੋਕੀਨ ਖਰੀਦਣ ਦੀ ਇੱਛਾ ਜ਼ਾਹਰ ਕੀਤੀ ਸੀ, ਜਿਸ ਮਗਰੋਂ ਉਨ੍ਹਾਂ ਵਿਰੁੱਧ ਇਹ ਕਦਮ ਚੁੱਕਿਆ ਗਿਆ। 

ਬੀਤੇ 32 ਸਾਲਾਂ ਤੋਂ ਲੀਸੈਸਟਰ ਈਸਟ ਦੇ ਸਾਂਸਦ ਵਾਜ਼ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਉਹ ਅਗਲੇ ਮਹੀਨੇ ਹੋਣ ਵਾਲੀਆਂ ਆਮ ਚੋਣਾਂ ਵਿਚ ਖੜ੍ਹੇ ਨਹੀਂ ਹੋਣਗੇ। ਵਾਜ਼ ਨੇ ਕਿਹਾ,''ਮੈਂ ਲੀਸੈਸਟਰ ਈਸਟ ਲਈ ਸੰਸਦ ਮੈਂਬਰ ਦੇ ਰੂਪ ਵਿਚ 32 ਸਾਲ ਪੂਰੇ ਕਰਨ ਦੇ ਬਾਅਦ ਰਿਟਾਇਰਮੈਂਟ ਲੈਣ ਦਾ ਫੈਸਲਾ ਲਿਆ ਹੈ।'' ਵਾਜ਼ ਨੇ ਇਕ ਬਿਆਨ ਵਿਚ ਕਿਹਾ ਕਿ ਉਦੋਂ ਤੋਂ ਹੁਣ ਤੱਕ ਮੈਂ 8 ਵਾਰ ਚੋਣਾਂ ਜਿੱਤੀਆਂ ਹਨ। 1985 ਵਿਚ ਸ਼ਹਿਰ ਵਿਚ ਆਉਣ ਦੇ ਬਾਅਦ ਆਪਣੇ ਹਲਕਾ ਖੇਤਰ ਦੀ ਸੇਵਾ ਕਰਨੀ ਮੇਰੇ ਲਈ ਸਨਮਾਨ ਅਤੇ ਖੁਸ਼ਕਿਸਮਤੀ ਦੀ ਗੱਲ ਹੈ। ਮੈਂ ਲੀਸੈਸਟਰ ਈਸਟ ਦੇ ਲੋਕਾਂ ਦੀ ਪੂਰੀ ਵਫਾਦਾਰੀ ਅਤੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।''


Vandana

Content Editor

Related News