ਸਮੈਦਿਕ ''ਚ ਮਰੇ ਪੰਜਾਬੀ ਜਗਦੇਵ ਲੱਲੀ ਦੀ ਮੌਤ ਦੀ ਜਾਂਚ ਸੁ਼ਰੂ

Wednesday, May 06, 2020 - 04:08 PM (IST)

ਸਮੈਦਿਕ ''ਚ ਮਰੇ ਪੰਜਾਬੀ ਜਗਦੇਵ ਲੱਲੀ ਦੀ ਮੌਤ ਦੀ ਜਾਂਚ ਸੁ਼ਰੂ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਪਿਛਲੇ ਦਿਨੀਂ ਸਮੈਦਿਕ ਵਿਚ ਸਿਰ 'ਤੇ ਗੰਭੀਰ ਸੱਟਾਂ ਲੱਗਣ ਦੇ ਦੋ ਹਫ਼ਤਿਆਂ ਬਾਅਦ ਇਕ ਪੰਜਾਬੀ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ ਹੈ। 14 ਅਪ੍ਰੈਲ ਨੂੰ ਇਕ ਰਾਹਗੀਰ ਦੁਆਰਾ ਸੂਚਿਤ ਕਰਨ ਉਪਰੰਤ ਹਾਈ ਸਟ੍ਰੀਟ ਤੋਂ ਜਗਦੇਵ ਲੱਲੀ ਨਾਮ ਦੇ ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ।

38 ਸਾਲਾ ਜਗਦੇਵ ਲੱਲੀ ਦੇ ਸਿਰ ਅਤੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ ਸਨ, ਜਿਨ੍ਹਾਂ ਕਰਕੇ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ। ਪਹਿਲਾਂ ਐਸ਼ਲੇ ਪੇਸ ਨਾਂ ਦੇ ਵਿਅਕਤੀ ਉੱਤੇ ਜ਼ਖਮੀ ਕਰਨ ਦਾ ਦੋਸ਼ ਲਾਇਆ ਗਿਆ ਸੀ ਜਿਸ ਨੂੰ 25 ਮਈ ਨੂੰ ਵੋਲਵਰਹੈਂਪਟਨ ਕ੍ਰਾਊਨ ਕੋਰਟ ਵਿੱਚ ਪੇਸ਼ ਹੋਣ ਲਈ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਪਰ ਹੁਣ ਇਸ ਚਾਰਜ ਦੀ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜਗਦੇਵ ਲੱਲੀ ਪੰਜਾਬ 'ਚ ਨਕੋਦਰ ਲਾਗੇ ਪਿੰਡ ਟਾਹਲੀ ਨਾਲ ਸੰਬੰਧਤ ਸੀ।


author

Vandana

Content Editor

Related News