ਲੰਡਨ ''ਚ ਐਚ. ਐਸ. 2 ਰੇਲਵੇ ਸਟੇਸ਼ਨ ''ਤੇ ਕੰਮ ਦੀ ਹੋਈ ਸ਼ੁਰੂਆਤ, ਸੈਂਕੜੇ ਨੌਕਰੀਆਂ ਹੋਣਗੀਆਂ ਪੈਦਾ

Thursday, Jun 24, 2021 - 05:07 PM (IST)

ਲੰਡਨ ''ਚ ਐਚ. ਐਸ. 2 ਰੇਲਵੇ ਸਟੇਸ਼ਨ ''ਤੇ ਕੰਮ ਦੀ ਹੋਈ ਸ਼ੁਰੂਆਤ, ਸੈਂਕੜੇ ਨੌਕਰੀਆਂ ਹੋਣਗੀਆਂ ਪੈਦਾ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਰਾਜਧਾਨੀ ਲੰਡਨ ਵਿਚ ਇਕ ਵੱਡੇ ਰੇਲਵੇ ਸਟੇਸ਼ਨ ਦੇ ਨਿਰਮਾਣ ਦੀ ਸ਼ੁਰੂਆਤ ਇਸ ਯੋਜਨਾ ਦੇ ਵੱਧ ਰਹੇ ਖ਼ਰਚਿਆਂ ਅਤੇ ਪ੍ਰਭਾਵਾਂ ਦੇ ਵਿਰੋਧ ਦੇ ਬਾਵਜੂਦ ਹੋਈ ਹੈ। ਇਸ ਐੱਚ. ਐੱਸ. 2 ਦੇ ਰੇਲਵੇ ਸਟੇਸ਼ਨ ਕਾਰਨ ਤਕਰੀਬਨ 2300 ਨੌਕਰੀਆਂ ਵੀ ਪੈਦਾ ਹੋਣ ਦੀ ਉਮੀਦ ਹੈ। 14 ਪਲੇਟ ਫਾਰਮਾਂ ਦੇ ਨਾਲ ਓਲਡ ਓਕ ਕਾਮਨ ਰੇਲਵੇ ਸਟੇਸ਼ਨ ਯੂਕੇ ਦਾ ਸਭ ਤੋਂ ਵੱਡਾ ਹੋਵੇਗਾ ਅਤੇ ਐੱਚ. ਐੱਸ. 2 ਲਿਮਟਿਡ ਦੇ ਅਨੁਮਾਨਾਂ ਅਨੁਸਾਰ ਇਹ ਇਕ ਸਾਲ ਵਿਚ 90 ਮਿਲੀਅਨ ਯਾਤਰੀਆਂ ਨੂੰ ਸੇਵਾਵਾਂ ਮੁਹੱਈਆ ਕਰ ਸਕਦਾ ਹੈ।

ਟ੍ਰਾਂਸਪੋਰਟ ਸੈਕਟਰੀ ਗਰਾਂਟ ਸ਼ੈੱਪਸ ਨੇ ਸਟੇਸ਼ਨ ਦੇ ਨਿਰਮਾਣ ਦੀ ਸ਼ੁਰੂਆਤ ਦੇ ਮੌਕੇ ਦੱਸਿਆ ਕਿ ਪੱਛਮੀ ਲੰਡਨ ਦਾ ਇਹ ਸਟੇਸ਼ਨ 2300 ਨੌਕਰੀਆਂ ਅਤੇ 250 ਨਿਰਮਾਣ ਅਪ੍ਰੈਂਟਿਸਸ਼ਿਪ ਤਿਆਰ ਕਰੇਗਾ। ਇਹ ਸਟੇਸ਼ਨ ਪੁਰਾਣੇ ਗ੍ਰੇਟ ਵੈਸਟਰਨ ਰੇਲਵੇ ਡਿਪੂ 'ਤੇ ਐਕਟਨ ਨੇੜੇ 32 ਏਕੜ ਵਿਚ ਬਣਾਇਆ ਜਾ ਰਿਹਾ ਹੈ। ਮਿਡਲੈਂਡਜ਼ ਅਤੇ ਉੱਤਰ ਦੇ ਪ੍ਰਮੁੱਖ ਸ਼ਹਿਰਾਂ ਵਿਚ ਸੇਵਾਵਾਂ ਲਈ ਛੇ ਐੱਚ. ਐੱਸ. 2 ਪਲੇਟਫਾਰਮ ਸ਼ਾਮਲ ਕਰਨ ਲਈ ਇਸ ਵਿਚ 1.1 ਮੀਲ ਲੰਬੀ ਸੁਰੰਗ ਨੂੰ ਵੀ ਪੁੱਟਿਆ ਜਾਵੇਗਾ। ਇਕ ਵਾਰ ਭੂਮੀਗਤ ਭਾਗ ਪੂਰਾ ਹੋਣ 'ਤੇ ਅੱਠ ਹੋਰ ਪਲੇਟਫਾਰਮ ਬਣਾਏ ਜਾਣਗੇ।

ਇਸ ਦੇ ਨਾਲ ਹੀ ਇਸ ਦੀ ਛੱਤ ਉੱਪਰ ਸੋਲਰ ਪੈਨਲਾਂ ਦਾ ਵੀ ਨਿਰਮਾਣ ਹੋਵੇਗਾ। ਇਸ ਨਵੇਂ ਸਟੇਸ਼ਨ 'ਤੇ 1.3 ਬਿਲੀਅਨ ਪੌਂਡ ਦੀ ਲਾਗਤ ਆਉਣ ਦੀ ਉਮੀਦ ਸੀ ਪਰ ਇਸ ਦਾ ਖ਼ਰਚ ਹੁਣ 1.67 ਬਿਲੀਅਨ ਪੌਂਡ ਹੋ ਗਿਆ ਹੈ। ਐੱਚ. ਐੱਸ. 2 ਦੇ ਨਿਰਮਾਣ ਦੀ ਸਮੁੱਚੀ ਕੀਮਤ ਦੇ ਮੱਦੇਨਜ਼ਰ ਇਸ ਨੂੰ ਯੂਰਪ ਦਾ ਸਭ ਤੋਂ ਵੱਡਾ ਬੁਨਿਆਦੀ ਢਾਂਚਾ ਪ੍ਰਾਜੈਕਟ ਕਿਹਾ ਜਾਂਦਾ ਹੈ। ਇਸ ਸਟੇਸ਼ਨ ਦੇ ਚਾਲੂ ਹੋ ਜਾਣ 'ਤੇ ਓਲਡ ਓਕ ਕਾਮਨ ਤੋਂ ਬਰਮਿੰਘਮ ਦੀ ਯਾਤਰਾ ਲਈ 38 ਮਿੰਟ, ਮਾਨਚੇਸਟਰ ਲਈ 64 ਮਿੰਟ ਅਤੇ ਲੀਡਜ਼ ਲਈ 74 ਮਿੰਟ ਲੱਗਣਗੇ।


author

cherry

Content Editor

Related News