ਬਰੈਡਫੋਰਡ ਦੀ ਗੁਰਦੁਆਰਾ ਕਮੇਟੀ ਵੱਲੋਂ ਹਸਪਤਾਲ ਨੂੰ 40000 ਪੌਂਡ ਦਾ ਸਮਾਨ ਭੇਂਟ

5/7/2020 2:07:08 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬਰੈਡਫੋਰਡ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਧ ਸੰਗਤ ਦੇ ਸਹਿਯੋਗ ਨਾਲਲ £40000 ਦੀ ਮਾਇਆ ਇਕੱਤਰ ਕੀਤੀ ਗਈ। ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਮਾਰੀ ਇੱਕ ਆਵਾਜ਼ ਨੂੰ ਕਬੂਲਦਿਆਂ ਸੰਗਤਾਂ ਵੱਲੋਂ ਮਾਨਵਤਾ ਦੇ ਭਲੇ ਲਈ ਮਾਇਆ ਇਕੱਠੀ ਕਰਕੇ ਮਹਾਮਾਰੀ ਦੇ ਮੌਕੇ ਬਰੈਡਫੋਰਡ ਰੌਇਲ ਇਨਫਰਮਰੀ ਹਸਪਤਾਲ ਵਾਸਤੇ ਇਕ ਮਸ਼ੀਨ ਅਤੇ ਦੋ ਪੋਰਟੇਬਲ ਲਾਈਫ਼ ਸੇਵਰ ਚੇਅਰਜ਼ ਖਰੀਦ ਕੇ ਐੱਨ.ਐੱਚ.ਐੱਸ. ਟਰੱਸਟ ਬਰੈਡਫੋਰਡ ਨੂੰ ਭੇਂਟ ਕੀਤੀਆਂ ਗਈਆਂ। ਇਸ ਵਿੱਚ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ, ਬਰੈਡਫੋਰਡ ਦੀ ਸੰਗਤ ਅਤੇ ਆਸ ਪਾਸ ਦੇ ਇਲਾਕੇ ਦੀ ਸੰਗਤ ਨੇ ਦਿਲ ਖੋਲ੍ਹ ਕੇ ਮਾਇਆ ਵਿੱਚ ਯੋਗਦਾਨ ਪਾਇਆ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਆਈਆਂ ਅੱਗੇ

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਅਜੀਤ ਸਿੰਘ ਗਿੱਲ, ਜਨਰਲ ਸੈਕਟਰੀ ਸ: ਮਹਿੰਦਰ ਸਿੰਘ ਮਾਨ, ਖ਼ਜ਼ਾਨਚੀ ਸ: ਹਰਦੇਵ ਸਿੰਘ ਦੁਸਾਂਝ, ਸਟੇਜ ਸੈਕਟਰੀ ਸ: ਕਸ਼ਮੀਰ ਸਿੰਘ ਘੁੰਮਣ ਅਤੇ ਟਰੱਸਟੀ ਕਿਰਨਜੀਤ ਕੌਰ, ਸ: ਰਾਜਵਿੰਦਰ ਸਿੰਘ ਗਿੱਲ, ਸ: ਗੁਰਜੀਤ ਸਿੰਘ ਤੂਰ, ਸ: ਬਲਵਿੰਦਰ ਸਿੰਘ ਬੈਂਸ ਅਤੇ ਸ: ਸਤਨਾਮ ਸਿੰਘ ਗਿੱਲ ਅਤੇ ਬਾਕੀ ਕਮੇਟੀ ਮੈਂਬਰਾਂ ਵੱਲੋਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਹਨਾਂ ਨੇ ਇਸ ਮਹਾਮਾਰੀ ਦੀ ਔਖੀ ਘੜੀ ਵਿੱਚ ਦਿਲ ਖੋਲ੍ਹ ਕੇ ਮਾਇਆ ਦਿੱਤੀ। ਕਮੇਟੀ ਪ੍ਰਧਾਨ ਅਜੀਤ ਸਿੰਘ ਗਿੱਲ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ "ਜਿਸ ਮੁਲਕ ਵਿੱਚ ਰਹਿੰਦਿਆਂ ਹੋਇਆਂ ਅਸੀਂ ਸੁੱਖ ਸਹੂਲਤਾਂ ਮਾਣ ਰਹੇ ਹਾਂ, ਆਪਣੇ ਬੱਚਿਆਂ ਦਾ ਭਵਿੱਖ ਰੁਸ਼ਨਾ ਰਹੇ ਹਾਂ, ਹਰ ਤਰ੍ਹਾਂ ਦੀ ਸੁਵਿਧਾ ਇਸ ਇੰਗਲੈਂਡ ਵਿੱਚ ਰਹਿੰਦਿਆਂ ਮਿਲ ਰਹੀ ਹੈ, ਤਾਂ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਵੀ ਅਜਿਹੇ ਮੁਸ਼ਕਲ ਸਮੇਂ ਕੁੱਝ ਮਦਦ ਕਰੀਏ।" ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

Content Editor Vandana