EU ਤੋਂ ਵੱਖ ਹੋਇਆ ਬ੍ਰਿਟੇਨ, ਜਾਨਸਨ ਨੇ ਦੱਸਿਆ ਨਵੀਂ ਸਵੇਰ

Saturday, Feb 01, 2020 - 01:03 PM (IST)

EU ਤੋਂ ਵੱਖ ਹੋਇਆ ਬ੍ਰਿਟੇਨ, ਜਾਨਸਨ ਨੇ ਦੱਸਿਆ ਨਵੀਂ ਸਵੇਰ

ਲੰਡਨ (ਭਾਸ਼ਾ) : ਬ੍ਰਿਟੇਨ 47 ਸਾਲ ਤੱਕ ਯੂਰਪੀ ਸੰਘ ਦਾ ਮੈਂਬਰ ਰਹਿਣ ਦੇ ਬਾਅਦ ਸ਼ੁੱਕਰਵਾਰ ਰਾਤ ਨੂੰ ਇਸ ਤੋਂ ਵੱਖ ਹੋ ਗਿਆ। ਬ੍ਰਿਟੇਨ ਯੂਰਪੀ ਸੰਘ 'ਚੋਂ ਬਾਹਰ ਨਿਕਲਣ ਵਾਲਾ ਪਹਿਲਾ ਦੇਸ਼ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬ੍ਰੈਗਜ਼ਿਟ ਤੋਂ ਕੁੱਝ ਸਮਾਂ ਪਹਿਲਾਂ ਆਪਣੇ ਸੰਬੋਧਨ ਵਿਚ ਇਸ ਇਤਿਹਾਸਕ ਪਲ ਨੂੰ ਇਕ ਨਵੀਂ ਸਵੇਰ ਕਰਾਰ ਦਿੱਤਾ ਸੀ। ਬ੍ਰਿਟੇਨ ਰਾਤ 11 ਵਜੇ ਈ.ਯੂ. ਤੋਂ ਵੱਖ ਹੋ ਗਿਆ।

ਉਨ੍ਹਾਂ ਨੇ ਕਿਹਾ, ''ਇਹ ਕੋਈ ਕਾਨੂੰਨੀ ਹੱਲ ਨਹੀਂ ਹੈ। ਇਹ ਸ਼ਾਇਦ ਅਸਲੀ ਰਾਸ਼ਟਰੀ ਪੁਨਰਜਾਗਰਣ ਅਤੇ ਬਦਲਾਅ ਹੈ। ਇਹ ਇਕ ਨਵੇਂ ਯੁੱਗ ਦੀ ਸਵੇਰ ਹੈ, ਜਿਸ ਵਿਚ ਤੁਹਾਡਾ ਜੀਵਨ ਅਤੇ ਤੁਹਾਡੇ ਪਰਿਵਾਰ ਦਾ ਜੀਵਨ ਇਸ ਗੱਲ 'ਤੇ ਨਿਰਭਰ ਨਹੀਂ ਕਰੇਗਾ ਕਿ ਤੁਸੀਂ ਦੇਸ਼ ਦੇ ਕਿਸ ਹਿੱਸੇ ਵਿਚ ਵੱਡੇ ਹੋਏ ਹੋ। ਬ੍ਰਿਟੇਨ ਅਤੇ ਯੂਰਪੀ ਸੰਘ ਵਿਚ ਬਣੀ ਸਹਿਮਤੀ ਦੇ ਤਹਿਤ ਸ਼ਨੀਵਾਰ (1 ਫਰਵਰੀ ਤੋਂ ਦਸੰਬਰ ਤੱਕ) ਤੋਂ ਲੈ ਕੇ ਦਸੰਬਰ ਤੱਕ ਦੀ ਮਿਆਦ ਵਿਚ ਬਦਲਾਅ ਦੀ ਪ੍ਰਕਿਰਿਆ ਪੂਰੀ ਹੋਵੇਗੀ ਅਤੇ ਇਸ ਦੇ ਮੱਦੇਨਜ਼ਰ ਤੁਰੰਤ ਕੋਈ ਖਾਸ ਬਦਲਾਅ ਨਹੀਂ ਦੇਖਿਆ ਜਾਵੇਗਾ। ਜਾਨਸਨ ਨੇ ਕਿਹਾ ਕਿ ਚਾਹੇ ਉਹ ਇਮੀਗ੍ਰੇਸ਼ਨ 'ਤੇ ਕਾਬੂ ਕਰਨਾ ਹੋਵੇ, ਸੁਤੰਤਰ ਬੰਦਰਗਾਹ ਬਣਾਉਣਾ ਹੋਵੇ, ਮੱਛੀ ਪਾਲਣ ਉਦਯੋਗ ਨੂੰ ਸੁਤੰਤਰ ਕਰਾਉਣਾ ਹੋਵੇ ਜਾਂ ਫਿਰ ਸੁਤੰਤਰ ਰੂਪ ਨਾਲ ਕਾਰੋਬਾਰੀ ਸਮਝੌਤਾ ਕਰਨਾ ਹੋਵੇ ਇਹ ਕਰਨਾ ਲੋਕਤੰਤਰੀ ਹੈ। ਉਨ੍ਹਾਂ ਕਿਹਾ, ''ਮੈਂ ਸਭ ਦੀਆਂ ਭਾਵਨਾਵਾਂ ਨੂੰ ਸਮਝਦਾ ਹਾਂ ਅਤੇ ਸਰਕਾਰ ਦੇ ਰੂਪ ਵਿਚ ਸਾਡਾ ਕੰਮ ਮੇਰਾ ਕੰਮ ਇਸ ਦੇਸ਼ ਨੂੰ ਨਾਲ ਲਿਆਉਣਾ ਅਤੇ ਅੱਗੇ ਲਿਜਾਣਾ ਹੈ। ਉਥੇ ਹੀ ਬ੍ਰਿਟੇਨ ਦੀ ਸਰਕਾਰ 'ਗ੍ਰੇਟ ਰੈਡੀ ਟੂ ਟ੍ਰੇਡ' ਅਭਿਆਨ ਦੀ ਸ਼ੁਰੂਆਤ 13 ਦੇਸ਼ਾਂ ਵਿਚ ਸ਼ਨੀਵਾਰ ਤੋਂ ਕਰੇਗੀ, ਇਸ ਵਿਚ ਭਾਰਤ ਵੀ ਸ਼ਾਮਲ ਹੈ। ਜਾਨਸਨ ਨੇ ਵਾਰ-ਵਾਰ ਭਾਰਤ ਨਾਲ 'ਨਵੇਂ ਅਤੇ ਬਿਹਤਰ' ਕਾਰੋਬਾਰੀ ਸੰਬੰਧ ਬਣਾਉਣ ਲਈ ਦੁਹਰਾਇਆ ਹੈ।


author

cherry

Content Editor

Related News