ਲੰਡਨ : ਈ-ਸਕੂਟਰ ਹਿੱਟ-ਐਂਡ-ਰਨ ਮਾਮਲੇ ’ਚ ਹੋਈ 16 ਸਾਲਾ ਬੱਚੇ ਦੀ ਮੌਤ

Monday, Jul 19, 2021 - 06:25 PM (IST)

ਲੰਡਨ : ਈ-ਸਕੂਟਰ ਹਿੱਟ-ਐਂਡ-ਰਨ ਮਾਮਲੇ ’ਚ ਹੋਈ 16 ਸਾਲਾ ਬੱਚੇ ਦੀ ਮੌਤ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਰਾਜਧਾਨੀ ਲੰਡਨ ’ਚ ਸੜਕਾਂ ’ਤੇ ਈ- ਸਕੂਟਰਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਇਨ੍ਹਾਂ ਨੂੰ ਚਲਾਉਣ ਵੇਲੇ ਖਾਸ ਕਰਕੇ ਛੋਟੇ ਬੱਚੇ ਹਾਦਸਿਆਂ ਦੇ ਸ਼ਿਕਾਰ ਵੀ ਹੋ ਜਾਂਦੇ ਹਨ। ਐਤਵਾਰ ਨੂੰ ਅਜਿਹੇ ਹੀ ਇੱਕ ਹਾਦਸੇ ਦਾ ਸ਼ਿਕਾਰ ਹੋਏ 16 ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੱਖਣ-ਪੂਰਬੀ ਲੰਡਨ ’ਚ ਈ-ਸਕੂਟਰ ’ਤੇ ਸਵਾਰ ਇੱਕ ਬੱਚੇ ਦੀ ਕਾਰ ਨਾਲ ਟਕਰਾਉਣ ਨਾਲ ਹੋਏ ਹਾਦਸੇ ’ਚ ਮੌਤ ਹੋ ਗਈ।

ਇਹ ਟੱਕਰ ਐਤਵਾਰ ਸਵੇਰੇ ਬਰੌਮਲੀ ਦੀ ਸਾਊਥਬਰੋ ਲੇਨ ’ਚ ਹੋਈ। ਈ-ਸਕੂਟਰ ’ਤੇ ਸਵਾਰ ਲੜਕੇ ’ਚ ਕਾਰ ਵੱਜਣ ਕਾਰਨ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਲੰਡਨ ਦੇ ਕੇਂਦਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਬਾਅਦ ’ਚ ਉਸ ਦੀ ਮੌਤ ਹੋ ਗਈ। ਇੱਕ ਲਾਲ ਫੀਏਟ ਪੈਂਟੋ ਕਾਰ ਦਾ ਡਰਾਈਵਰ ਟੱਕਰ ਤੋਂ ਬਾਅਦ ਘਟਨਾ ਸਥਾਨ ’ਤੇ ਨਹੀਂ ਰੁਕਿਆ, ਜੋ ਬਾਅਦ ਵਿੱਚ ਵਾਹਨ ਸਮੇਤ ਸਾਊਥਵੁੱਡ ਕਲੋਜ਼ ਬਰੋਮਲੇ ’ਚ ਮਿਲਿਆ। ਇਸ ਕਾਰ ਦੇ 20 ਸਾਲਾ ਡਰਾਈਵਰ ਨੂੰ ਦੁਰਘਟਨਾ ਸਥਾਨ 'ਤੇ ਨਾ ਰੁਕਣ ਦੇ ਸ਼ੱਕ ’ਚ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।


author

Manoj

Content Editor

Related News