ਸ਼ਰਮਨਾਕ ਹਰਕਤ : ਅੱਠ ਸਾਲਾ ਬੱਚੀ ਦੇ ਕਮਰੇ ''ਚ ਲੱਗੇ ਕੈਮਰੇ ਨੂੰ ਹੈਕ ਕਰ ਕੀਤੀ ਬਦਸਲੂਕੀ

12/13/2019 1:56:08 PM

ਲੰਡਨ—ਕਈ ਵਾਰ ਸੁਰੱਖਿਆ ਲਈ ਕੀਤੇ ਗਏ ਉਪਾਅ ਹੀ ਖਤਰੇ ਦਾ ਕਾਰਨ ਬਣ ਜਾਂਦੇ ਹਨ। ਦੁਨੀਆ ਜਿਵੇਂ-ਜਿਵੇਂ ਆਨਲਾਈਨ ਹੁੰਦੀ ਜਾ ਰਹੀ ਹੈ, ਖਤਰੇ ਵੀ ਵਧਦੇ ਜਾ ਰਹੇ ਹਨ ਪਰ ਇਹ ਮਾਮਲਾ ਕੁਝ ਜ਼ਿਆਦਾ ਹੀ ਖਤਰਨਾਕ ਹੈ। ਦਰਅਸਲ, ਕਈ ਲੋਕ ਆਪਣੇ ਘਰਾਂ ਦੀ ਸੁਰੱਖਿਆ ਲਈ ਅਤੇ ਬੱਚਿਆਂ 'ਤੇ ਨਜ਼ਰ ਰੱਖਣ ਲਈ ਘਰ 'ਚ ਸੀ.ਸੀ.ਟੀ.ਵੀ. ਕੈਮਰੇ ਲਗਵਾਉਂਦੇ ਹਨ। ਹਾਲਾਂਕਿ ਕੁਝ ਲੋਕਾਂ ਦੀ ਲਾਪਰਵਾਹੀ ਜਾਂ ਕਮਜ਼ੋਰ ਪਾਸਵਰਡ ਹੋਣ ਦੇ ਕਾਰਨ ਨਾਲ ਸਾਈਬਰ ਅਪਰਾਧੀ ਉਨ੍ਹਾਂ ਕੈਮਰਿਆਂ 'ਤੇ ਕੰਟਰੋਲ ਕਰ ਲੈਂਦੇ ਹਨ। ਇਸ ਦੇ ਬਾਅਦ ਤੁਹਾਡੇ ਘਰ ਦੀ ਹਰ ਗਤੀਵਿਧੀ 'ਤੇ ਉਨ੍ਹਾਂ ਦੀ ਨਜ਼ਰ ਹੁੰਦੀ ਹੈ। ਇਸ ਦਾ ਫਾਇਦਾ ਚੁੱਕ ਕੇ ਇਕ ਸਾਈਬਰ ਅਪਰਾਧੀ ਨੇ ਅੱਠ ਸਾਲ ਦੀ ਬੱਚੀ ਐਲੀਸਾ ਲੀਮੇ ਦਾ ਸ਼ੋਸ਼ਣ ਕੀਤਾ। ਦਰਅਸਲ ਉਸ ਦੇ ਕਮਰੇ 'ਚ ਹਾਲ ਹੀ 'ਚ ਇਕ ਸਿਕਓਰਟੀ ਕੈਮਰੇ ਲਗਾਏ ਗਏ ਸਨ।

ਉਸ ਕਮਰੇ ਤੋਂ ਅਜੀਬ ਜਿਹੇ ਗਾਣੇ ਦੀ ਆਵਾਜ਼ ਆਉਣ 'ਤੇ ਐਲੀਸਾ ਆਪਣੀ ਭੈਣ ਨੂੰ ਦੇਖਣ ਲਈ ਕੈਮਰੇ ਕੋਲ ਗਏ, ਪਰ ਉੱਥੇ ਉਸ ਨੂੰ ਆਪਣੀ ਭੈਣ ਨਹੀਂ ਦਿਖੀ ਅਤੇ ਉਸ ਦੇ ਉੱਥੇ ਪਹੁੰਚਦੇ ਹੀ ਰਹੱਸਮਈ ਗਾਣਾ ਵੀ ਬੰਦ ਹੋ ਗਿਆ। ਇਸ ਦੇ ਬਾਅਦ ਇਕ ਸ਼ਖਸ ਦੀ ਆਵਾਜ਼ ਆਈ-ਹੈਲੋ। ਉਹ ਹੈਕਰ ਨਾ ਸਿਰਫ ਲੜਕੀ ਨੂੰ ਦੇਖ ਸਕਦਾ ਸੀ ਸਗੋਂ ਉਸ ਨਾਲ ਗੱਲ ਵੀ ਕਰ ਸਕਦਾ ਸੀ।

ਕਈ ਮਿੰਟਾਂ ਤੱਕ ਉਸ ਸ਼ਖਸ ਨੇ ਐਲੀਸਾ 'ਤੇ ਵਾਰ-ਵਾਰ ਨਸਲੀ ਟਿੱਪਣੀ ਕੀਤੀ ਅਤੇ ਉਸ ਦੇ ਨਾਲ ਬੁਰਾ ਵਿਵਹਾਰ ਕੀਤਾ। ਐਲੀਸਾ ਦੀ ਮਾਂ ਐਸ਼ਵਰੇ ਨੇ ਕਿਹਾ ਕਿ ਉਹ ਇਹ ਵੀ ਨਹੀਂ ਕਹਿ ਸਕਦੀ ਕਿ ਮੈਨੂੰ ਕਿੰਨਾ ਬੁਰਾ ਲੱਗਦਾ ਹੈ ਅਤੇ ਮੇਰੇ ਬੱਚੇ ਕਿੰਨਾ ਬੁਰਾ ਮਹਿਸੂਸ ਕਰਦੇ ਹਨ। ਮੈਂ ਬੱਚਿਆਂ ਦੇ ਲਈ ਇਕ ਹੋਰ ਸੁਰੱਖਿਆ ਉਪਾਅ ਜੋੜਨ ਦੀ ਕੋਸ਼ਿਸ਼ ਕੀਤੀ ਸੀ, ਜੋ ਬਿਲਕੁੱਲ ਉਲਟਾ ਸਾਬਤ ਹੋਇਆ। ਮੈਂ ਉਨ੍ਹਾਂ ਨੂੰ ਮੁਸੀਬਤ 'ਚ ਨਹੀਂ ਪਾ ਸਕਦੀ ਅਤੇ ਹੁਣ ਮੈਂ ਕੁਝ ਵੀ ਨਹੀਂ ਕਰ ਸਕਦੀ ਹਾਂ, ਜੋ ਅਸਲ 'ਚ ਉਨ੍ਹਾਂ ਦੇ ਦਿਮਾਗ ਨੂੰ ਸ਼ਾਂਤ ਕਰ ਸਕੇ। ਮੈਂ ਉਨ੍ਹਾਂ ਨੂੰ ਇਹ ਨਹੀਂ ਦੱਸ ਸਕਦੀ ਹਾਂ ਕਿ ਮੈਂ ਜਾਣਦੀ ਹਾਂ ਕਿ ਇਹ ਕੌਣ ਹੈ।
ਹਾਲਾਂਕਿ ਐਸ਼ਵਰੇ ਇਕੱਲੀ ਨਹੀਂ ਹੈ, ਜਿਨ੍ਹਾਂ ਦੇ ਨਾਲ ਹਾਲ ਦੇ ਦਿਨਾਂ 'ਚ ਇਸ ਤਰ੍ਹਾਂ ਦੀ ਘਟਨਾ ਹੋਈ ਹੈ। ਦੇਸ਼ ਭਰ 'ਚ ਕਈ ਰਿੰਗ ਯੂਜ਼ਰਸ ਨੇ ਦੱਸਿਆ ਕਿ ਉਨ੍ਹਾਂ ਦੀ ਸੁਰੱਖਿਆ ਪ੍ਰਣਾਲੀਆਂ 'ਚ ਵੀ ਹੈਕਰਸ ਨੇ ਘੁਸਪੈਠ ਕੀਤੀ ਅਤੇ ਕੈਮਰੇ ਦੇ ਦੋ-ਤਰਫਾ ਟਾਕ ਫੰਕਸ਼ਨ ਦੇ ਜ਼ਰੀਏ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਸੀ।

 


Shyna

Content Editor

Related News