ਦੂਜੇ ਵਿਸ਼ਵ ਯੁੱਧ ''ਚ ਸੇਵਾਵਾਂ ਨਿਭਾਉਣ ਵਾਲੀ 103 ਸਾਲਾ ਸਾਬਕਾ ਪਾਇਲਟ ਬੀਬੀ ਦੀ ਮੌਤ
Monday, Jan 11, 2021 - 03:02 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਦੂਜੇ ਵਿਸ਼ਵ ਯੁੱਧ ਵਿੱਚ ਸੇਵਾਵਾਂ ਨਿਭਾਉਣ ਵਾਲੀ ਆਖਰੀ ਜੀਵਤ ਪਾਇਲਟ ਬੀਬੀ ਐਲੇਨਰ ਵਡਸਵਰਥ ਦੀ ਮੌਤ ਹੋ ਗਈ ਹੈ। 103 ਸਾਲਾ ਐਲੇਨਰ ਵਡਸਵਰਥ ਏਅਰ ਟ੍ਰਾਂਸਪੋਰਟ ਅਕਸਿਲਰੀ (ਏ.ਟੀ.ਏ.) ਦਾ ਹਿੱਸਾ ਸੀ, ਜੋ ਲੜਾਕੂ ਜਹਾਜ਼ਾਂ ਅਤੇ ਹੋਰ ਮੈਂਬਰਾਂ ਨੂੰ ਲੈ ਕੇ ਜਾਂਦਾ ਸੀ।
ਏ.ਟੀ.ਏ. ਐਸੋਸੀਏਸ਼ਨ ਨੇ ਦੱਸਿਆ ਕਿ ਐਲੇਨਰ ਉਨ੍ਹਾਂ 165 ਪਾਇਲਟ ਬੀਬੀਆਂ ਵਿੱਚੋਂ ਇੱਕ ਹੈ ਜਿਹਨਾਂ ਨੇ ਰੇਡੀਓ ਜਾਂ ਕਿਸੇ ਹੋਰ ਸਾਜ਼ੋ ਸਮਾਨ ਤੋਂ ਬਿਨਾਂ ਉਡਾਣ ਭਰੀ ਸੀ। ਵਡਸਵਰਥ ਬਰੀ ਸੇਂਟ ਐਡਮੰਡਜ਼ ਵਿਚ ਰਹਿੰਦੀ ਸੀ ਤੇ ਦਸੰਬਰ ਵਿੱਚ ਕਿਸੇ ਬਿਮਾਰੀ ਦੀ ਗ੍ਰਿਫਤ ਵਿੱਚ ਆਉਣ ਤੋਂ ਇੱਕ ਮਹੀਨੇ ਬਾਅਦ ਉਸ ਦੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ’ਚ ਲੇਬਰ ਪਾਰਟੀ ਦੇ ਨੇਤਾ ਨੇ ‘ਕੱਟੜਪੰਥੀ’ ਸਿੱਖ ਨੂੰ ‘ਪੀਅਰ’ ਬਣਾਉਣ ਦੀ ਯੋਜਨਾ ਕੀਤੀ ਰੱਦ
ਇੱਕ ਇਤਿਹਾਸਕਾਰ ਸੈਲੀ ਮੈਕਗਲੋਨ ਮੁਤਾਬਕ ਨਾਟਿੰਘਮ ਵਿੱਚ ਪੈਦਾ ਹੋਈ ਐਲੇਨਰ 1943 ਵਿੱਚ ਪਾਇਲਟ ਬੀਬੀਆਂ ਲਈ ਇੱਕ ਇਸ਼ਤਿਹਾਰ ਵੇਖਣ ਤੋਂ ਬਾਅਦ ਏ.ਟੀ.ਏ. ਵਿੱਚ ਸ਼ਾਮਲ ਹੋ ਗਈ ਸੀ ਅਤੇ ਪਹਿਲੇ ਛੇ ਸਫਲ ਉਮੀਦਵਾਰਾਂ ਵਿੱਚੋਂ ਇੱਕ ਸੀ। ਇਸ ਪਾਇਲਟ ਬੀਬੀ ਨੇ ਸਪਿਟ ਫਾਇਰਸ ਜਹਾਜ਼ ਨੂੰ ਤਕਰੀਬਨ 132 ਵਾਰ ਉਡਾਇਆ ਸੀ। ਐਲੇਨਰ ਵਡਸਵਰਥ ਤਿੰਨ ਜੀਵਤ ਬੀਬੀਆਂ ਏ.ਟੀ.ਏ. ਪਾਇਲਟਾਂ ਵਿੱਚੋਂ ਇੱਕ ਸੀ, ਬਾਕੀ ਦੀਆਂ ਦੋ ਬੀਬੀਆਂ ਵਿੱਚੋਂ ਇੱਕ ਅਮੈਰੀਕਨ ਨੈਨਸੀ ਵਾਸੀ ਸਟ੍ਰੈਟਫੋਰਡ ਅਤੇ ਦੂਜੀ ਬ੍ਰਿਟੇਨ ਜੇਈ ਐਡਵਰਡਜ਼ ਸੀ, ਜੋ ਕਿ ਕੈਨੇਡਾ ਵਿੱਚ ਰਹਿੰਦੀ ਹੈ ਦੇ ਨਾਮ ਸ਼ਾਮਿਲ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।