ਇਨਫੈਕਸ਼ਨ ਦੇ ਮਾਮਲੇ ਵਧਣ ਦਰਮਿਆਨ ਚੀਨ 'ਚ ਲਾਕਡਾਊਨ ਨੇ ਅਰਥਵਿਵਸਥਾਵਾਂ ਨੂੰ ਲੈ ਕੇ ਵਧਾਈਆਂ ਚਿੰਤਾਵਾਂ
Friday, Jan 07, 2022 - 08:52 PM (IST)
ਬੀਜਿੰਗ-ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦਰਮਿਆਨ ਚੀਨ ਦੇ ਵੱਡੇ ਸ਼ਹਿਰਾਂ 'ਚ ਲਾਕਡਾਊਨ ਲਗਣ ਕਾਰਨ ਗਲੋਬਲ ਉਦਯੋਗਾਂ ਦੇ ਹੋਰ ਪ੍ਰਭਾਵਿਤ ਹੋਣ ਨੂੰ ਲੈ ਕੇ ਚਿੰਤਾਵਾਂ ਪੈਦਾ ਹੋ ਰਹੀਆਂ ਹਨ। ਦਰਅਸਲ ਪ੍ਰੋਸੈਸਰ ਚਿੱਪ ਨਿਰਮਾਤਾਵਾਂ ਨੇ ਕਿਹਾ ਕਿ ਲਾਕਡਾਊਨ ਨਾਲ ਉਨ੍ਹਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ, ਜਿਸ ਨਾਲ ਇਨ੍ਹਾਂ ਚਿੰਤਾਵਾਂ ਨੂੰ ਮਜ਼ਬੂਤੀ ਮਿਲੀ। ਵਿਸ਼ਲੇਕਸ਼ਾਂ ਨੇ ਚਿਤਾਵਨੀ ਦਿੱਤੀ ਕਿ ਨਿਰਮਾਣ ਲੜੀ ਦੇ ਸ਼ਾਮਲ ਵੀਅਤਨਾਮ, ਥਾਈਲੈਂਡ ਅਤੇ ਹੋਰ ਦੇਸ਼ ਬੀਮਾਰੀ ਤੋਂ ਬਚਣ ਲਈ ਕਦਮ ਚੁੱਕ ਸਕਦੇ ਹਨ ਜਿਸ ਨਾਲ ਸਪਲਾਈ 'ਚ ਦੇਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਡਾ. ਨਵਜੋਤ ਸਿੰਘ ਦਹੀਆ ਨੇ ਪੰਜਾਬ ਸਟੇਟ ਕਮਿਸ਼ਨ ਫ਼ਾਰ ਜਨਰਲ ਕੈਟੇਗਰੀ ਦੇ ਚੇਅਰਮੈਨ ਦਾ ਸੰਭਾਲਿਆ ਅਹੁਦਾ
ਸ਼ੁੱਕਰਵਾਰ ਨੂੰ ਜਾਰੀ ਇਕ ਰਿਪੋਰਟ 'ਚ ਨੋਮੁਰਾ 'ਚ ਅਰਥਸ਼ਾਸਤੀ ਨੇ ਕਿਹਾ ਕਿ ਚੀਨ 'ਚ ਲਾਕਡਾਊਨ ਵਿਘਨ ਦਾ ਕਾਰਨ ਬਣ ਰਹੀ ਹੈ। ਚੀਨ 'ਚ ਹਾਲ ਦੇ ਦਿਨਾਂ 'ਚ ਜਿਸ ਸਭ ਤੋਂ ਵੱਡੇ ਸ਼ਹਿਰ 'ਚ ਲਾਕਡਾਊਨ ਲਾਇਆ ਗਿਆ ਹੈ ਉਹ ਹੈ ਸ਼ਿਆਨ। ਇਸ ਸ਼ਹਿਰ ਦੀ ਕੁੱਲ ਆਬਾਦੀ ਇਕ ਕਰੋੜ 30 ਲੱਖ ਲੋਕਾਂ ਦੀ ਹੈ। ਉਤਪਾਦਨ ਦੇ ਖੇਤਰ 'ਚ ਇਹ ਸ਼ਹਿਰ ਵੁਹਾਨ ਦੀ ਤੁਲਨਾ 'ਚ ਘੱਟ ਅਹਿਮ ਹੈ, ਜਿਥੇ 2020 'ਚ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲਾਕਡਾਊਨ ਲਾਇਆ ਗਿਆ ਸੀ।
ਇਹ ਵੀ ਪੜ੍ਹੋ : ਯੂਕ੍ਰੇਨ ਦੀ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪੋਰੋਸ਼ੇਂਕੋ ਦੀ ਜਾਇਦਾਦ ਕੀਤੀ ਜ਼ਬਤ
ਸ਼ਿਆਨ 'ਚ ਉਹ ਫੈਕਟਰੀ ਹੈ ਜਿਥੇ ਸਮਾਰਟ ਫੋਨ ਦੇ ਪ੍ਰੋਸੈਸਰ ਚਿੱਪ, ਆਟੋ ਪਾਰਟਸ, ਗਲੋਬਲ ਅਤੇ ਵੱਖ-ਵੱਖ ਚੀਨੀ ਬ੍ਰਾਂਡ ਲਈ ਹੋਰ ਸਾਮਾਨ ਬਣਾਏ ਜਾਂਦੇ ਹਨ। ਸੈਮਸੰਗ ਇਲੈਕਟ੍ਰਾਨਿਕਸ ਅਤੇ ਮਾਈਕ੍ਰਾਨ ਤਕਨਾਲੋਜੀ ਲਿਮਟਿਡ ਦਾ ਕਹਿਣਾ ਹੈ ਕਿ ਸ਼ਿਆਨ 'ਚ ਉਨ੍ਹਾਂ ਦੇ ਕਾਰਖਾਨਿਆਂ 'ਤੇ ਅਸਰ ਪੈ ਰਿਹਾ ਹੈ ਪਰ ਉਹ ਗਲੋਬਲ ਸਪਲਾਈ ਨੈੱਟਵਰਕ ਰਾਹੀਂ ਰੁਕਾਵਟਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਾਈਕ੍ਰਾਨ ਦਾ ਕਹਿਣਾ ਹੈ ਕਿ ਕੁਝ ਸਪਲਾਈ 'ਚ ਦੇਰੀ ਹੋ ਸਕਦੀ ਹੈ। ਇਨ੍ਹਾਂ ਦੇ ਕਾਰਖਾਨਿਆਂ 'ਚ ਸਮਾਰਟਫੋਨ, ਪਰਸਨਲ ਕੰਪਿਊਟਰ ਅਤੇ ਸੇਵਾਵਾਂ 'ਚ ਇਸਤੇਮਾਲ ਹੋਣ ਵਾਲੇ ਡੀ.ਆਰ.ਏ.ਐੱਮ. ਅਤੇ ਐੱਨ.ਏ.ਐੱਨ.ਡੀ. ਮੈਮੋਰੀ ਚਿੱਪ ਬਣਦੀਆਂ ਹਨ। ਵੀਰਵਾਰ ਨੂੰ ਹੇਨਾਨ ਸੂਬੇ ਦੇ ਯੂਝੋਓ ਸ਼ਹਿਰ 'ਚ ਲਾਕਡਾਊਨ ਲੱਗਾ ਦਿੱਤਾ ਗਿਆ। ਗੁਆਂਢੀ ਸ਼ਾਂਗਸੀ ਸੂਬੇ ਦੇ ਯੋਂਗਜੀ 'ਚ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਿਆਪਕ ਪੱਧਰ 'ਤੇ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।