ਸਿਡਨੀ ’ਚ ਵਧਾਈ ਗਈ ਤਾਲਾਬੰਦੀ, ਘਰੋਂ ਬਾਹਰ ਨਿਕਲਣ ਵਾਲਿਆਂ ਲਈ ਮਾਸਕ ਜ਼ਰੂਰੀ
Friday, Aug 20, 2021 - 03:07 PM (IST)
ਸਿਡਨੀ (ਭਾਸ਼ਾ) : ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਵਿਚ ਤਾਲਾਬੰਦੀ ਸਤੰਬਰ ਤੱਕ ਵਧਾ ਦਿੱਤੀ ਗਈ ਹੈ ਅਤੇ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ’ਤੇ ਰੋਕ ਲਗਾਉਣ ਲਈ ਸਖ਼ਤ ਕਦਮ ਸ਼ੁੱਕਰਵਾਰ ਨੂੰ ਚੁੱਕੇ ਗਏ, ਜਿਸ ਵਿਚ ਕਰਫਿਊ ਲਗਾਉਣਾ ਅਤੇ ਲੋਕਾਂ ਵੱਲੋਂ ਬਾਹਰ ਨਿਕਲਣ ’ਤੇ ਮਾਸਕ ਲਗਾਉਣਾ ਸ਼ਾਮਲ ਹੈ।
ਇਹ ਵੀ ਪੜ੍ਹੋ: ਚੀਨ ’ਚ ਘਟਦੀ ਆਬਾਦੀ ਕਾਰਨ ਮਚੀ ਹਲਚਲ, ਜੋੜਿਆਂ ਨੂੰ ਦਿੱਤੀ ਗਈ 3 ਬੱਚੇ ਪੈਦਾ ਕਰਨ ਦੀ ਇਜਾਜ਼ਤ
ਨਿਊ ਸਾਊਥ ਵੇਲਜ਼ ਸੂਬੇ ਵਿਚ 24 ਘੰਟਿਆਂ ਦੀ ਮਿਆਦ ਵਿਚ ਕੋਵਿਡ-19 ਦੇ 642 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਡਨੀ ਹਵਾਈ ਅੱਡੇ ਤੋਂ ਇਕ ਅਮਰੀਕੀ ਕਾਰਗੋ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਲਿਜਾਣ ਵਾਲੇ ਇਕ ਜਹਾਜ਼ ਦੇ ਚਾਲਕ ਦੇ ਡੈਲਟਾ ਵੈਰੀਐਂਟ ਨਾਲ ਪੀੜਤ ਹੋਣ ਦਾ ਪਤਾ ਲੱਗਣ ਦੇ ਬਾਅਦ ਜੂਨ ਦੇ ਅੰਤ ਤੋਂ ਸਿਡਨੀ ਵਿਚ ਤਾਲਾਬੰਦੀ ਲਗਾਈ ਗਈ ਸੀ।
ਇਹ ਵੀ ਪੜ੍ਹੋ: ਪਾਕਿ ’ਚ ਦਰਿੰਦਗੀ ਦੀਆਂ ਹੱਦਾਂ ਪਾਰ, ਕਬਰ ’ਚੋਂ ਲਾਸ਼ ਕੱਢ ਕੇ 14 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਉਦੋਂ ਤੋਂ ਨਿਊ ਸਾਊਥ ਵੇਲਜ਼ ਵਿਚ ਕੋਵਿਡ-19 ਨਾਲ 65 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚੋਂ 4 ਵਿਅਕਤੀਆਂ ਦੀ ਮੌਤ ਕੱਲ ਰਾਤ ਹੋਈ। ਸਿਡਨੀ ਵਿਚ ਤਾਲਾਬੰਦੀ 28 ਅਗਸਤ ਨੂੰ ਸਮਾਪਤ ਹੋਣੀ ਸੀ ਪਰ ਸੂਬਾਈ ਸਰਕਾਰ ਨੇ ਐਲਾਨ ਕੀਤਾ ਕਿ ਇਹ 30 ਸਤੰਬਰ ਤੱਕ ਜਾਰੀ ਰਹੇਗੀ। ਪੂਰੇ ਸੂਬੇ ਵਿਚ ਪਿਛਲੇ ਹਫ਼ਤੇ ਤੋਂ ਤਾਲਾਬੰਦੀ ਲੱਗੀ ਹੋਈ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਸਿਡਨੀ ਉਪ ਨਗਰਾਂ ਵਿਚ ਸੋਮਵਾਰ ਤੋਂ ਰਾਤ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਫਿਊ ਲਾਗੂ ਰਹੇਗਾ। ਪੂਰੇ ਸੂਬੇ ਵਿਚ ਘਰਾਂ ਦੇ ਬਾਹਰ ਨਿਕਲਣ ’ਤੇ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।