ਤਸਵੀਰਾਂ ''ਚ ਦੇਖੋ ਕਿੰਨੀਂ ਸ਼ਾਨਦਾਰ ਜ਼ਿੰਦਗੀ ਹੈ ਇਨ੍ਹਾਂ ਅਰਬਪਤੀਆਂ ਦੀਆਂ ਪਤਨੀਆਂ ਦੀ

10/07/2015 10:55:23 AM


ਲੰਡਨ— ਮਹਾਅਮੀਰ ਲੋਕਾਂ ਦੀ ਜ਼ਿੰਦਗੀ ਕਿੰਨੀਂ ਸ਼ਾਨਦਾਰ ਹੁੰਦੀ ਹੈ, ਇਸ ਦੀ ਕਲਪਨਾ ਕਰਨੀ ਵੀ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਉਹ ਜ਼ਿੰਦਗੀ ਨੂੰ ਇਕ ਵੱਖਰੇ ਹੀ ਨਜ਼ਰੀਏ ਨਾਲ ਦੇਖਦੇ ਹਨ। ਮਹਾਅਮੀਰਾਂ ਦੀਆਂ ਪਤਨੀਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੋਵੇਗੀ ਅਤੇ ਉਹ ਆਪਣੇ ਟਾਈਮ ਪਾਸ ਲਈ ਕੀ ਕਰਦੀਆਂ ਹੋਣਗੀਆਂ, ਇਹ ਜਾਣਨਾ ਬੇਹੱਦ ਉਤਸੁਕਤਾ ਨਾਲ ਭਰਿਆ ਹੈ।  ਅਜਿਹੇ ਹੀ ਅਰਬਪਤੀਆਂ ਦੀਆਂ ਪਤਨੀਆਂ ਦੀ ਲਗਜ਼ਰੀ ਲਾਈਫ ਨੂੰ ਬਿਆਨ ਕਰਦੀਆਂ ਹਨ, ਇਹ ਤਸਵੀਰਾਂ। 
ਅੱਜ ਤੁਹਾਨੂੰ ਦਿਖਾ ਰਹੇ ਹਾਂ, ਅਜਿਹੇ ਹੀ ਦੋ ਅਰਬਾਂ-ਖਰਬਪਤੀਆਂ ਦੀਆਂ ਪਤਨੀਆਂ ਬਾਰੇ। ਨੋਇਲੀ ਗੋਫੋਰਥ 45 ਸਾਲਾਂ ਦੀ ਹੈ ਅਤੇ ਉਨ੍ਹਾਂ ਦੇ ਪਤੀ ਰਾਬਿਨ ਦੀ ਉਮਰ 65 ਸਾਲ ਹੈ। ਦੋਵੇਂ ਬ੍ਰਿਟੇਨ ਦੇ ਡਾਨਕੈਸਟਰ ਵਿਚ ਰਹਿੰਦੇ ਹਨ। ਦੂਜੇ ਪਾਸੇ 35 ਸਾਲ ਇਰੀਨ ਮੈਲਿਨ ਆਪਣੇ 65 ਸਾਲਾਂ ਪਤੀ ਸੈਮ ਜੋ ਦੇ ਨਾਲ ਰਹਿੰਦੀ ਹੈ। 
ਇਨ੍ਹਾਂ ਮਹਾਅਮੀਰਾਂ ਦੀਆਂ ਪਤਨੀਆਂ ਦਾ ਮੰਨਣਾ ਹੈ ਕਿ ਜਾਇਦਾਦ ਤੇ ਪੈਸਾ ਦੁਨੀਆ ਦੀ ਹਰ ਖੁਸ਼ੀ ਦੇਣ ਦੇ ਕਾਬਲ ਹੈ। ਇਨ੍ਹਾਂ ਨੂੰ ਹਰ ਰੋਜ਼ ਉੱਠਦੇ ਸਾਰ ਹੀ ਮਹਿਸੂਸ ਹੁੰਦਾ ਹੈ ਕਿ ਉਹ ਕੋਈ ਬਾਰਬੀ ਡੌਲ ਹਨ। ਇਹ ਔਰਤਾਂ ਹਮੇਸ਼ਾ ਬ੍ਰਾਂਡੈਡ ਕੱਪੜੇ ਪਹਿਨਦੀਆਂ ਹਨ। ਹਮੇਸ਼ਾ ਹੀ ਸ਼ਾਪਿੰਗ ਕਰਦੀਆਂ ਰਹਿੰਦੀਆਂ ਹਨ। ਅਸਲ ਵਿਚ ਸ਼ਾਪਿੰਗ ਇਨ੍ਹਾਂ ਦੇ ਟਾਈਮ ਪਾਸ ਦਾ ਇਕ ਤਰੀਕਾ ਹੈ। ਇਹ ਸਭ ਤੋਂ ਮਹਿੰਗੇ ਪ੍ਰਾਈਵੇਟ ਜੈਟਸ ਵਿਚ ਸਫਰ ਕਰਦੀਆਂ ਹਨ ਤੇ ਛੁੱਟੀਆਂ ਲਈ ਦੁਨੀਆਂ ਦੀ ਖੂਬਸੂਰਤ ਥਾਵਾਂ ''ਤੇ ਜਾਣਾ ਇਨ੍ਹਾਂ ਦਾ ਸ਼ੌਂਕ ਹੈ। ਉੱਥੇ ਵੀ ਇਹ ਆਪਣੇ ਸ਼ਾਨਦਾਰ ਵਿਲਾ ਖਰੀਦ ਕੇ ਰਹਿੰਦੀਆਂ ਹਨ। ਹਰ ਸਮੇਂ ਖੂਬਸੂਰਤ ਦਿਖਣ ਲਈ ਇਹ ਕਾਸਮੈਟਿਕ ਸਰਜਰੀ ਵੀ ਕਰਵਾਉਂਦੀਆਂ ਰਹਿੰਦੀਆਂ ਹਨ ਤਾਂ ਜੋ ਇਹ ਖੂਬਸੂਰਤ ਦਿਖਾਈ ਦੇਣ ਤੇ ਇਨ੍ਹਾਂ ਦੇ ਪਤੀ ਇਨ੍ਹਾਂ ''ਤੇ ਪਿਆਰ ਤੇ ਪੈਸਾ ਲੁਟਾਉਂਦੇ ਰਹਿਣ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

News Editor

Related News