ਹਵਾਈ ਅੱਡੇ ''ਤੇ ਵਿਅਕਤੀ ਦੀ ਪੈਂਟ ’ਚੋਂ ਮਿਲਿਆ ਜ਼ਿੰਦਾ ਕੱਛੂਕੁੰਮਾ

Sunday, Mar 16, 2025 - 05:08 PM (IST)

ਹਵਾਈ ਅੱਡੇ ''ਤੇ ਵਿਅਕਤੀ ਦੀ ਪੈਂਟ ’ਚੋਂ ਮਿਲਿਆ ਜ਼ਿੰਦਾ ਕੱਛੂਕੁੰਮਾ

ਸੈਕਰਾਮੈਂਟੋ, ਕੈਲੀਫੋਰਨੀਆ: ਅਮਰੀਕਾ ਦਾ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਿਊਜਰਸੀ ਦੇ ਹਵਾਈ ਅੱਡੇ ’ਤੇ ਪੈਨਸਿਲਵੇਨੀਆ ਦੇ ਇਕ ਵਿਅਕਤੀ ਦੀ ਪੈਂਟ ਵਿਚੋਂ ਇਕ ਜ਼ਿੰਦਾ ਕੱਛੂਕੁੰਮਾ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਸੰਘੀ ਟਰਾਂਸਪੋਰਟੇਸ਼ਨ ਸਕਿਉਰਟੀ ਐਡਮਨਿਸਟ੍ਰਸ਼ੇਨ (ਟੀ.ਐਸ.ਏ) ਅਨੁਸਾਰ ਨਿਊਯਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ’ਤੇ ਬੌਡੀ ਸਕੈਨਰ ਦੌਰਾਨ ਇਕ ਵਿਅਕਤੀ ਦੀ ਪੈਂਟ ਵਿਚ ਕੁਝ ਲੁਕੋਇਆ ਹੋਣ ਦਾ ਸ਼ੱਕ ਪਿਆ। ਜਦੋਂ ਉਸ ਵਿਅਕਤੀ ਨੂੰ ਪੁੱਛਿਆ ਗਿਆ ਕਿ ਪੈਂਟ ਵਿਚ ਕੀ ਹੈ ਤਾਂ ਉਸ ਨੇ ਪੈਂਟ ਵਿਚੋਂ ਕੱਛੂਕੁਮਾ ਕੱਢ ਕੇ ਬਾਹਰ ਰੱਖ ਦਿੱਤਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸਪੇਸ 'ਚ ਸੁਨੀਤਾ ਤੇ ਵਿਲਮੋਰ ਨੇ ਨਵੇਂ ਚਾਲਕ ਦਲ ਦਾ ਕੀਤਾ ਸਵਾਗਤ, ਵੀਡੀਓ ਆਇਆ ਸਾਹਮਣੇ

ਤਕਰੀਬਨ 5 ਇੰਚ ਲੰਬੇ ਕੱਛੂਕੁੰਮੇ ਨੂੰ ਉਸ ਨੇ ਨੀਲੇ ਰੰਗ ਦੇ ਤੌਲੀਏ ਵਿਚ ਲਪੇਟਿਆ ਹੋਇਆ ਸੀ। ਉਸ ਵਿਅਕਤੀ ਨੇ ਦੱਸਿਆ ਕਿ ਇਹ ਲਾਲ ਕੰਨ ਵਾਲਾ ਕੱਛੂਕੁੰਮਾ ਆਮ ਨਹੀਂ ਮਿਲਦਾ ਤੇ ਇਸ ਨੂੰ ਪਾਲਤੂ ਜਾਨਵਰ ਦੀ ਤਰ੍ਹਾਂ ਰੱਖਿਆ ਜਾਂਦਾ ਹੈ। ਵਿਅਕਤੀ ਜਿਸ ਦਾ ਨਾਂਅ ਨਸ਼ਰ ਨਹੀਂ ਕੀਤਾ ਹੈ, ਨੂੰ ਪੁਲਸ ਆਪਣੇ ਨਾਲ ਲੈ ਗਈ ਹੈ। ਕੱਛੂਕੁੰਮੇ ਨੂੰ ਪੁਲਸ ਟੀਮ ਜ਼ਬਤ ਕਰ ਲਿਆ। ਨਿਊਜਰਸੀ ਦੇ ਟੀ.ਐਸ.ਏ ਦੇ ਫੈਡਰਲ ਸਕਿਉਰਟੀ ਡਾਇਰੈਕਟਰ ਥਾਮਸ ਕਾਰਟਰ ਨੇ ਕਿਹਾ ਹੈ ਕਿ ਯਾਤਰੀ ਕਈ ਵਾਰ ਚਾਕੂ ਜਾਂ ਕੋਈ ਹਥਿਆਰ ਲੁਕੋ ਕੇ ਲਿਜਾਂਦੇ ਤਾਂ ਫੜੇ ਗਏ ਹਨ ਪਰ ਮੇਰਾ ਵਿਸ਼ਵਾਸ਼ ਹੈ ਕਿ ਇਹ ਪਹਿਲਾ ਮਾਮਲਾ ਹੈ ਕਿ ਕੋਈ ਵਿਅਕਤੀ ਆਪਣੀ ਪੈਂਟ ਵਿਚ ਜ਼ਿੰਦਾ ਜਾਨਵਰ ਲੁਕਾ ਕੇ ਲਿਜਾਂਦਾ ਫੜਿਆ ਹੋਵੇ। ਉਨ੍ਹਾਂ ਕਿਹਾ ਕਿ ਵਧੀਆ ਗੱਲ ਇਹ ਹੈ ਕਿ ਇਸ ਦੌਰਾਨ ਕੱਛੂਮੁੰਮੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਉਹ ਪੂਰੀ ਤਰ੍ਹਾਂ ਸੁਰੱਖਿਅਤ ਸੀ। ਥਾਮਸ ਅਨੁਸਾਰ ਮਾਮਲਾ ਜਾਂਚ ਅਧੀਨ ਹੈ ਤੇ ਅਜੇ ਇਹ ਸਾਫ ਨਹੀਂ ਹੈ ਕਿ ਨਵਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ ਜਾਂ ਜੁਰਮਾਨਾ ਲਗਾ ਕੇ ਉਸ ਨੂੰ ਛੱਡ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
 


author

Vandana

Content Editor

Related News