ਪੰਜਾਬੀ ਆਰਟ ਐਂਡ ਲਿਟਰੇਰੀ ਅਕਾਦਮੀ ਵਲੋਂ ਆਯੋਜਿਤ ਕਰਵਾਇਆ ਗਿਆ ਸਾਹਿਤਕ ਸਮਾਗਮ

Monday, Oct 09, 2017 - 09:26 PM (IST)

ਲੰਡਨ (ਰਾਜਵੀਰ ਸਮਰਾ)— ਸੋਮਵਾਰ ਨੂੰ ਪੰਜਾਬੀ ਆਰਟ ਐਂਡ ਲਿਟਰੇਰੀ ਅਕਾਦਮੀ ਵਲੋਂ ਆਯੋਜਿਤ ਕਰਵਾਏ ਗਏ ਸਾਹਿਤਕ ਸਮਾਗਮ ਵਿਚ ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ ਨੂੰ ਸਮਾਜਕ, ਸਾਹਿਤਕ ਤੇ ਸੱਭਿਆਚਾਰਕ ਖੇਤਰਾਂ ਵਿਚ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਸੁਪ੍ਰਸਿੱਧ ਚਿਤਰਕਾਰ ਸਰੂਪ ਸਿੰਘ ਐਮ ਬੀ ਈ ਦੀ ਇਕ ਬਹੁਤ ਖੂਬਸੂਰਤ ਕਲਾ ਕਿਰਤ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਨਾਵਲਿਸਟ ਹਰਜੀਤ ਅਟਵਾਲ, ਡਾਕਟਰ ਕਰਨੈਲ ਸਿੰਘ ਸ਼ੇਰਗਿਲ, ਕੌਂਸਲਰ ਇੰਦਰਜੀਤ ਸਿੰਘ ਗੁਗਨਾਨੀ, ਡਾਕਟਰ ਦਵਿੰਦਰ ਕੌਰ, ਪਰੋਫੈਸਰ ਸ਼ਿੰਗਾਰਾ ਸਿੰਘ ਢਿਲੋਂ, ਚਿੱਤਰਕਾਰ ਸਰੂਪ ਸਿੰਘ ਅਤੇ ਸੁਖਦੇਵ ਸਿੰਘ ਬਾਂਸਲ ਮੌਜੂਦ ਸਨ।


Related News