ਗਲੋਬਲ ਤੇਲ ਭੰਡਾਰਾਂ ਦੀ ਸੂਚੀ ਜਾਰੀ: ਵੈਨੇਜ਼ੂਏਲਾ ਦੁਨੀਆ 'ਚ ਸਭ ਤੋਂ ਅੱਗੇ, ਅਮਰੀਕਾ-ਰੂਸ ਪਛੜੇ
Monday, Jan 05, 2026 - 11:48 PM (IST)
ਇੰਟਰਨੈਸ਼ਨਲ ਡੈਸਕ- ਦੁਨੀਆ ਭਰ ਵਿੱਚ ਊਰਜਾ ਸਰੋਤਾਂ ਦੀ ਦੌੜ ਦੇ ਵਿਚਕਾਰ ਤੇਲ ਦੇ ਭੰਡਾਰ ਅਜੇ ਵੀ ਗਲੋਬਲ ਅਰਥਵਿਵਸਥਾ ਅਤੇ ਰਾਜਨੀਤੀ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। 2025 ਦੇ ਤਾਜ਼ਾ ਅੰਕੜਿਆਂ ਮੁਤਾਬਕ, ਵੈਨੇਜ਼ੂਏਲਾ ਦੁਨੀਆ ਦਾ ਸਭ ਤੋਂ ਵੱਡਾ ਤੇਲ ਭੰਡਾਰ ਰੱਖਣ ਵਾਲਾ ਦੇਸ਼ ਬਣਿਆ ਹੋਇਆ ਹੈ।
2025 ਦੇ ਅੰਕੜਿਆਂ ਮੁਤਾਬਕ, ਵੈਨੇਜ਼ੂਏਲਾ ਦੁਨੀਆ ਦਾ ਸਭ ਤੋਂ ਵੱਡਾ ਤੇਲ ਭੰਡਾਰ ਰੱਖਣ ਵਾਲਾ ਦੇਸ਼ ਬਣਿਆ ਹੋਇਆ ਹੈ, ਜਿਸ ਕੋਲ ਲਗਭਗ 303 ਬਿਲੀਅਨ ਬੈਰਲ ਤੇਲ ਮੌਜੂਦ ਹੈ।
ਇਸ ਸੂਚੀ ਵਿੱਚ ਸਾਉਦੀ ਅਰਬ ਦੂਜੇ ਨੰਬਰ ‘ਤੇ ਹੈ, ਜਿਸਦੇ ਕੋਲ 267 ਬਿਲੀਅਨ ਬੈਰਲ ਤੇਲ ਦੇ ਭੰਡਾਰ ਹਨ। ਤੀਜੇ ਸਥਾਨ ‘ਤੇ ਈਰਾਨ (209 ਬਿਲੀਅਨ ਬੈਰਲ) ਹੈ, ਜਦਕਿ ਕੈਨੇਡਾ (163 ਬਿਲੀਅਨ ਬੈਰਲ) ਅਤੇ ਇਰਾਕ (145 ਬਿਲੀਅਨ ਬੈਰਲ) ਵੀ ਟਾਪ ਪੰਜ ਵਿੱਚ ਸ਼ਾਮਲ ਹਨ। ਮੱਧ ਪੂਰਬ ਦੇ ਹੋਰ ਦੇਸ਼ਾਂ ਵਿੱਚ ਯੂਏਈ (113 ਬਿਲੀਅਨ ਬੈਰਲ) ਅਤੇ ਕੁਵੈਤ (102 ਬਿਲੀਅਨ ਬੈਰਲ) ਵੀ ਇਸ ਖੇਤਰ ਵਿੱਚ ਅਹਿਮ ਸਥਾਨ ਰੱਖਦੇ ਹਨ।
ਦਿਲਚਸਪ ਗੱਲ ਇਹ ਹੈ ਕਿ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਮੰਨੀ ਜਾਂਦੀ ਅਮਰੀਕਾ ਇਸ ਸੂਚੀ ਵਿੱਚ 74 ਬਿਲੀਅਨ ਬੈਰਲ ਨਾਲ ਨੌਵੇਂ ਨੰਬਰ ‘ਤੇ ਹੈ, ਜਦਕਿ ਰੂਸ (80 ਬਿਲੀਅਨ ਬੈਰਲ) ਅਤੇ ਲੀਬੀਆ (48 ਬਿਲੀਅਨ ਬੈਰਲ) ਵੀ ਇਸ ਸੂਚੀ ਦਾ ਹਿੱਸਾ ਹਨ।

ਇਹ ਅੰਕੜੇ ਸਪੱਸ਼ਟ ਕਰਦੇ ਹਨ ਕਿ ਭਵਿੱਖ ਵਿੱਚ ਗਲੋਬਲ ਊਰਜਾ ਨੀਤੀਆਂ ਅਤੇ ਤੇਲ ਦੀ ਰਾਜਨੀਤੀ ਵਿੱਚ ਇਨ੍ਹਾਂ ਦੇਸ਼ਾਂ ਦੀ ਭੂਮਿਕਾ ਬਹੁਤ ਪ੍ਰਭਾਵਸ਼ਾਲੀ ਰਹੇਗੀ। ਤੇਲ ਦੇ ਇਹ ਵਿਸ਼ਾਲ ਭੰਡਾਰ ਆਉਣ ਵਾਲੇ ਸਮੇਂ ਵਿੱਚ ਕੌਮਾਂਤਰੀ ਸਬੰਧਾਂ ਅਤੇ ਆਰਥਿਕ ਫੈਸਲਿਆਂ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰਨਗੇ।
