ਯੂਰਪੀਅਨ ਯੂਨੀਅਨ ਨੇ ਲਿੰਕਡਇਨ ਨੂੰ ਲਗਾਇਆ 31 ਕਰੋੜ ਯੂਰੋ ਦਾ ਜੁਰਮਾਨਾ

Thursday, Oct 24, 2024 - 06:50 PM (IST)

ਯੂਰਪੀਅਨ ਯੂਨੀਅਨ ਨੇ ਲਿੰਕਡਇਨ ਨੂੰ ਲਗਾਇਆ 31 ਕਰੋੜ ਯੂਰੋ ਦਾ ਜੁਰਮਾਨਾ

ਲੰਡਨ (ਏਜੰਸੀ)- ਯੂਰਪੀ ਸੰਘ ਦੇ ਰੈਗੂਲੇਟਰਾਂ ਨੇ ਵੀਰਵਾਰ ਨੂੰ ਪ੍ਰੋਫੈਸ਼ਨਲ ਨੈੱਟਵਰਕਿੰਗ ਪਲੇਟਫਾਰਮ ਲਿੰਕਡਇਨ 'ਤੇ ਡਾਟਾ ਗੋਪਨੀਯਤਾ ਨਿਯਮਾਂ ਦੀ ਉਲੰਘਣਾ ਕਰਨ 'ਤੇ 31 ਕਰੋੜ ਯੂਰੋ (33.5 ਕਰੋੜ ਡਾਲਰ) ਦਾ ਜੁਰਮਾਨਾ ਲਗਾਇਆ ਹੈ। ਆਇਰਲੈਂਡ ਸਥਿਤ ਡਾਟਾ ਪ੍ਰੋਟੈਕਸ਼ਨ ਕਮਿਸ਼ਨ ਨੇ ਵੀ ਵਿਗਿਆਪਨ ਉਦੇਸ਼ਾਂ ਲਈ ਆਪਣੇ ਨਿੱਜੀ ਡਾਟਾ ਪ੍ਰੋਸੈਸਿੰਗ ਦੀ 'ਵੈਧਤਾ, ਨਿਰਪੱਖਤਾ ਅਤੇ ਪਾਰਦਰਸ਼ਤਾ' ਨਾਲ ਜੁੜੀਆਂ ਚਿੰਤਾਵਾਂ 'ਤੇ ਮਾਈਕ੍ਰੋਸਾਫਟ ਦੀ ਮਲਕੀਅਤ ਵਾਲੇ ਲਿੰਕਡਇਨ ਨੂੰ ਫਟਕਾਰ ਲਗਾਈ। ਨਿਗਰਾਨੀ ਸੰਸਥਾ ਨੇ ਜਾਂਚ ਵਿਚ ਪਾਇਆ ਹੈ ਕਿ ਲਿੰਕਡਇਨ ਕੋਲ ਆਨਲਾਈਨ ਵਿਗਿਆਪਨਾਂ ਵਾਲੇ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਡਾਟਾ ਇਕੱਠਾ ਕਰਨ ਦਾ ਕੋਈ ਜਾਇਜ਼ ਆਧਾਰ ਨਹੀਂ ਸੀ।

ਇਹ ਵੀ ਪੜ੍ਹੋ: ਬਰਗਰ ਖਾਣ ਨਾਲ Infection ਫੈਲਣ ਦੇ ਦੋਸ਼ ਮਗਰੋਂ McDonald's ਦਾ ਪਹਿਲਾ ਬਿਆਨ

ਕਮਿਸ਼ਨ ਨੇ ਲਿੰਕਡਇਨ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ ਹੈ। ਡੇਟਾ ਪ੍ਰੋਟੈਕਸ਼ਨ ਡਿਪਟੀ ਕਮਿਸ਼ਨਰ ਗ੍ਰਾਹਮ ਡੋਇਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਿੱਜੀ ਡਾਟਾ ਨੂੰ 'ਉਚਿਤ ਕਾਨੂੰਨੀ ਆਧਾਰ ਤੋਂ ਬਿਨਾਂ' ਪ੍ਰੋਸੈਸ ਕਰਨਾ EU ਵਿੱਚ ਡਾਟਾ ਸੁਰੱਖਿਆ ਦੇ ਅਧਿਕਾਰ ਦੀ ਸਪੱਸ਼ਟ ਅਤੇ ਗੰਭੀਰ ਉਲੰਘਣਾ ਹੈ। ਲਿੰਕਡਇਨ ਨੇ ਇਸ ਆਦੇਸ਼ 'ਤੇ ਕਿਹਾ ਕਿ ਹਾਲਾਂਕਿ ਉਹ ਨਿਯਮਾਂ ਦੀ 'ਪਾਲਣਾ' ਕਰ ਰਹੀ ਹੈ, ਪਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦੀਆਂ 'ਵਿਗਿਆਪਨ ਪ੍ਰਥਾਵਾਂ' ਵੀ ਨਿਰਧਾਰਤ ਵਿਵਸਥਾਵਾਂ 'ਤੇ ਖਰਾ ਉਤਰਨ।

ਇਹ ਵੀ ਪੜ੍ਹੋ: ਕੀ ਸੁਧਰ ਜਾਣਗੇ ਭਾਰਤ-ਚੀਨ ਸਬੰਧ? ਸ਼ੀ ਜਿਨਪਿੰਗ ਨੇ ਮੋਦੀ ਦੇ ਸੁਝਾਵਾਂ ਨਾਲ ਪ੍ਰਗਟਾਈ ਸਹਿਮਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News