ਸਾਊਦੀ ਪ੍ਰਿੰਸ ਦੇ ਬੋਲਡ ਅਭਿਨੇਤਰੀ ਲਿੰਡਸੇ ਲੋਹਾਨ ਨਾਲ ਰਿਸ਼ਤਿਆਂ ਦੀ ਪਿਤਾ ਨੇ ਦੱਸੀ ਸੱਚਾਈ

10/31/2019 7:39:01 PM

ਵਾਸ਼ਿੰਗਟਨ— ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਤੇ ਅਮਰੀਕੀ ਅਭਿਨੇਤਰੀ ਲਿੰਡਸੇ ਲੋਹਾਨ ਦੇ ਵਿਚਾਲੇ ਆਖਿਰ ਕੀ ਚੱਲ ਰਿਹਾ ਹੈ? ਇਸ ਨੂੰ ਲੈ ਕੇ ਮੀਡੀਆ 'ਚ ਅਟਕਲਾਂ ਦਾ ਬਾਜ਼ਾਰ ਗਰਮ ਹੈ। ਇਕ ਟੈਬਲਾਇਡ 'ਚ ਉਨ੍ਹਾਂ ਦੇ ਵਿਚਾਲੇ 'ਰੋਮਾਂਟਿਕ ਰਿਲੇਸ਼ਨਸ਼ਿਪ' ਦੇ ਕਿਆਸ ਲਾਏ ਗਏ ਹਨ। ਹਾਲਾਂਕਿ ਲਿੰਡਸੇ ਲੋਹਾਨ ਦੇ ਪ੍ਰਤੀਨਿਧ ਨੇ ਇਨ੍ਹਾਂ ਖਬਰਾਂ ਨੂੰ ਖਾਰਿਜ ਕਰ ਦਿੱਤਾ ਹੈ। ਉਥੇ ਹੀ ਇਸ ਮੁੱਦੇ 'ਤੇ ਲਿੰਡਸੇ ਲੋਹਾਨ ਦੇ ਪਿਤਾ ਮਾਈਕਲ ਨੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਆਪਣੀ ਬੇਟੀ ਦੇ ਸਾਊਦੀ ਪ੍ਰਿੰਸ ਨਾਲ ਰਿਲੇਸ਼ਨ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦੇ ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਨਾਲ ਸਬੰਧ ਨੂੰ 'ਆਦਰਸ਼ਵਾਦੀ ਤੇ ਸ਼ਿਸ਼ਟ' ਸਬੰਧ ਹਨ।

PunjabKesari

ਸਾਊਦੀ ਪ੍ਰਿੰਸ ਤੇ ਅਭਿਨੇਤਰੀ ਵਿਚਾਲੇ ਅਫੇਅਰ ਦੀਆਂ ਖਬਰਾਂ
ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਤੇ ਅਮਰੀਕੀ ਅਭਿਨੇਤਰੀ ਲਿੰਡਸੇ ਲੋਹਾਨ ਦੇ ਵਿਚਾਲੇ ਅਫੇਅਰ ਦੀਆਂ ਅਟਕਲਾਂ ਉਸ ਵੇਲੇ ਸ਼ੁਰੂ ਹੋਈਆਂ ਜਦੋਂ 'ਪੇਜ ਸਿਕਸ' 'ਚ ਉਨ੍ਹਾਂ ਨੂੰ ਲੈ ਕੇ ਇਕ ਰਿਪੋਰਟ ਛਪੀ। ਇਸ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਦੋਵਾਂ ਦੀਆਂ ਨਜ਼ਦੀਕੀਆਂ ਵਧ ਰਹੀਆਂ ਹਨ। ਰਿਪੋਰਟ 'ਚ ਕਿਹਾ ਗਿਆ ਕਿ ਸਾਊਦੀ ਪ੍ਰਿੰਸ ਨੇ ਲਿੰਡਸੇ ਨੂੰ ਗਿਫਟ 'ਚ ਇਕ ਕ੍ਰੈਡਿਟ ਕਾਰਡ ਵੀ ਦਿੱਤਾ ਹੈ। ਹਾਲਾਂਕਿ ਅਗਸਤ 'ਚ ਅਭਿਨੇਤਰੀ ਲਿੰਡਸੇ ਲੋਹਾਨ ਦੇ ਪ੍ਰਤੀਨਿਧ ਨੇ ਇਨ੍ਹਾਂ ਖਬਰਾਂ ਨੂੰ ਖਾਰਿਜ ਕਰ ਦਿੱਤਾ ਸੀ। ਹੁਣ ਅਮਰੀਕੀ ਅਭਿਨੇਤਰੀ ਦੇ ਪਿਤਾ ਮਾਈਕਲ ਲੋਹਾਨ ਨੇ ਵੀ ਆਪਣੀ ਬੇਟੀ ਦੇ ਸਾਊਦੀ ਪ੍ਰਿੰਸ ਨਾਲ ਰੋਮਾਂਟਿਕ ਰਿਲੇਸ਼ਨਸ਼ਿਪ ਦੀਆਂ ਖਬਰਾਂ ਨੂੰ ਖਾਰਿਜ ਕਰ ਦਿੱਤਾ ਹੈ।

ਅਭਿਨੇਤਰੀ ਦੇ ਪਿਤਾ ਨੇ ਦੱਸੀ ਦੋਵਾਂ ਦੇ ਰਿਸ਼ਤੇ ਦੀ ਸੱਚਾਈ
ਨਿਊਯਾਰਕ ਪੋਸਟ ਨਾਲ ਗੱਲ ਕਰਦਿਆਂ ਲਿੰਡਸੇ ਦੇ ਪਿਤਾ ਮਾਇਕਲ ਲੋਹਾਨ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਸਾਊਦੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਨਾਲ 'ਆਸ਼ਾਵਾਦੀ ਤੇ ਸ਼ਿਸ਼ਟ ਰਿਲੇਸ਼ਨਸ਼ਿਪ' ਹੈ। ਉਹ ਦੋਵੇਂ ਸਿਰਫ ਦੋਸਤ ਹਨ, ਲਿੰਡਸੇ ਦੇ ਮੱਧ-ਪੂਰਬ 'ਚ ਬਹੁਤ ਸਾਰੇ ਪ੍ਰਭਾਵਸ਼ਾਲੀ ਵਿਅਕਤੀ ਦੋਸਤ ਹਨ ਕਿਉਂਕਿ ਉਥੇ ਉਨ੍ਹਾਂ ਦੀ ਲੋਕਪ੍ਰਿਯਤਾ ਬਹੁਤ ਜ਼ਿਆਦਾ ਹੈ। ਲਿੰਡਸੇ ਦੀ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਉਸ ਵੇਲੇ ਹੋਈ ਸੀ ਜਦੋਂ ਉਹ ਮਿਡਲ ਈਸਟ 'ਚ ਕੰਮ ਲਈ ਪਹੁੰਚੀ ਸੀ। ਉਹ ਮਿਡਲ ਈਸਟ ਦੇ ਲੋਕਾਂ ਦੀ ਭਲਾਈ, ਖਾਸ ਕਰਕੇ ਸ਼ਰਣਾਰਥੀਆਂ ਦੇ ਲਈ ਕੰਮ ਕਰ ਰਹੀ ਹੈ। ਇਸੇ ਕੰਮ ਦੌਰਾਨ ਉਨ੍ਹਾਂ ਦੀ ਮੁਲਾਕਾਤ ਹੋਈ ਸੀ।

ਸਾਊਦੀ ਕ੍ਰਾਊਨ ਪ੍ਰਿੰਸ ਚੰਗੇ ਵਿਅਕਤੀ ਹਨ: ਲਿੰਡਸੇ
ਮਾਈਕਲ ਲੋਹਾਨ ਨੇ ਅੱਗੇ ਕਿਹਾ ਕਿ ਕੋਈ ਇਸ ਬਾਰੇ 'ਚ ਨਹੀਂ ਲਿਖਦਾ ਕਿ ਲਿੰਡਸੇ ਸੀਰੀਆ 'ਚ ਕਿੰਨਾ ਚੰਗਾ ਕੰਮ ਕਰ ਰਹੀ ਹੈ, ਹਰ ਕੋਈ ਸਿਰਫ ਗਲਤ ਤੇ ਨਾਕਾਰਾਤਮ ਖਬਰਾਂ ਨੂੰ ਹੀ ਦੱਸਣਾ ਚਾਹੁੰਦਾ ਹੈ। ਉਨ੍ਹਾਂ ਦਾ ਮੁਹੰਮਦ ਬਿਨ ਲਾਦੇਨ ਦੇ ਨਾਲ ਰਿਸ਼ਤਾ ਚੰਗਾ ਹੈ, ਉਸ ਤੋਂ ਜ਼ਿਆਜਾ ਕੁਝ ਨਹੀਂ ਹੈ। ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਦੋਸ਼ 'ਚ ਘਿਰੇ ਸਾਊਦੀ ਪ੍ਰਿੰਸ ਨੂੰ ਲੈ ਕੇ ਜਦੋਂ ਮਾਈਕਲ ਲੋਹਾਨ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 'ਚੋਂ ਕੋਈ ਵੀ ਦੋਸ਼ ਸੱਚ ਸਾਬਿਤ ਨਹੀਂ ਹੋਇਆ ਹੈ। ਮਾਈਕਲ ਲੋਹਾਨ ਨੇ ਕਿਹਾ ਕਿ ਲਿੰਡਸੇ ਨਾਲ ਉਨ੍ਹਾਂ ਦੀ ਜੋ ਗੱਲਬਾਤ ਹੋਈ ਹੈ ਉਸ 'ਚ ਉਨ੍ਹਾਂ ਨੇ ਦੱਸਿਆ ਕਿ ਸਾਊਦੀ ਪ੍ਰਿੰਸ ਚੰਗੇ ਵਿਅਕਤੀ ਹਨ। ਉਹ ਸੁਰੱਖਿਅਤ ਮਹਿਸੂਸ ਕਰਦੀ ਹੈ, ਉਨ੍ਹਾਂ ਦੇ ਕੋਲ ਚੰਗੇ ਲੋਕ ਹਨ ਤੇ ਉਹ ਜਾਣਦੀ ਹੈ ਕਿ ਉਸ ਨੂੰ ਕਿਵੇਂ ਵਤੀਰਾ ਕਰਨਾ ਹੈ।


Baljit Singh

Content Editor

Related News