ਕੰਬੋਡੀਆ ਦੇ ਰੀਮ ਨੇਵਲ ਬੇਸ ਵਾਂਗ ਹੀ ਬਗਰਾਮ ਏਅਰਬੇਸ ’ਤੇ ਵੀ ਚੀਨ ਦੀ ਨਜ਼ਰ

Thursday, Sep 09, 2021 - 01:31 AM (IST)

ਕੰਬੋਡੀਆ ਦੇ ਰੀਮ ਨੇਵਲ ਬੇਸ ਵਾਂਗ ਹੀ ਬਗਰਾਮ ਏਅਰਬੇਸ ’ਤੇ ਵੀ ਚੀਨ ਦੀ ਨਜ਼ਰ

ਕਾਬੁਲ - ਜੇਕਰ ਚੀਨ ਨੇ ਇਕ ਦਿਨ ਪਹਿਲਾਂ ਅਫਗਾਨਿਸਤਾਨ ਦੇ ਬਗਰਾਮ ਹਵਾਈ ਫੌਜ ਦੇ ਅੱਡੇ ਨੂੰ ਆਪਣੇ ਕਬਜ਼ੇ 'ਚ ਲੈਣ ਦੀਆਂ ਖਬਰਾਂ ਨੂੰ ਫੇਕ ਨਿਊਜ਼ ਦੱਸਿਆ ਹੈ ਪਰ ਮਾਹਿਰਾਂ ਨੂੰ ਉਸਦੀ ਨੀਅਤ ’ਤੇ ਹੁਣ ਵੀ ਸ਼ੱਕ ਹੈ। ਮਾਹਿਰ ਮੰਨਦੇ ਹਨ ਕਿ ਚੀਨ ਬਗਰਾਮ ਦੇ ਇਸ ਸਾਬਕਾ ਅਮਰੀਕੀ ਏਅਰਬੇਸ ਨੂੰ ਇਸ ਖੇਤਰ ਵਿਚ ਆਪਣੇ ਅਸਰ ਦਾ ਵਿਸਥਾਰ ਕਰਨ ਅਤੇ ਅਮਰੀਕਾ ਨੂੰ ਨੀਂਵਾਂ ਦਿਖਾਉਣ ਲਈ ਮੌਕੇ ਦੇ ਰੂਪ ਵਿਚ ਦੇਖ ਰਿਹਾ ਹੈ। ਇਸ ਤੋਂ ਪਹਿਲਾਂ ਵੀ ਚੀਨ ਦੀ ਫੌਜ ਨੇ ਹਾਲ ਦੇ ਸਾਲਾਂ ਵਿਚ ਕੰਬੋਡੀਆ ਵਿਚ ਰੀਮ ਨੇਵਲ ਬੇਸ ਦੇ ਲਗਭਗ ਇਕ-ਤਿਹਾਈ ਹਿੱਸੇ ’ਤੇ ਵਿਸ਼ੇਸ਼ ਅਧਿਕਾਰ ਹਾਸਲ ਕਰ ਲਿਆ ਹੈ।

ਇਹ ਖ਼ਬਰ ਪੜ੍ਹੋ- ਕੈਪਟਨ ਨੇ ਓਲੰਪਿਕ ਜੇਤੂ ਖਿਡਾਰੀਆਂ ਲਈ ਖੁਦ ਖਾਣਾ ਬਣਾ ਕੇ ਕੀਤੀ ਮੇਜ਼ਬਾਨੀ


ਯੂ. ਐੱਸ. ਨਿਊਜ਼ ਵਿਚ ਲਿਖਦੇ ਹੋਏ ਪਾਲ ਡੀ. ਸ਼ਿਕਮੈਨ ਨੇ ਕਿਹਾ ਕਿ ਚੀਨ ਨੇ ਅਫਗਾਨਿਸਤਾਨ ਵਿਚ ਨਵੀਂ ਤਾਲਿਬਾਨ ਸਰਕਾਰ ਨਾਲ ਦੋਸਤੀ ਵਾਲਾ ਸਬੰਧ ਬਣਾਏ ਹਨ ਤੇ ਹੁਣ ਉਹ ਅਸਰ ਵਧਾਉਣ ਅਤੇ ਅਮਰੀਕਾ ਦਾ ਸਥਾਨ ਲੈਣ ਦੇ ਨਵੇਂ ਤਰੀਕਿਆਂ ’ਤੇ ਵਿਚਾਰ ਕਰ ਰਿਹਾ ਹੈ। ਚੀਨ ਬਗਰਾਮ ਹਵਾਈ ਖੇਤਰ ਵਿਚ ਫੌਜੀ ਮੁਲਾਜ਼ਮਾਂ ਅਤੇ ਆਰਥਿਕ ਵਿਕਾਸ ਅਧਿਕਾਰੀਆਂ ਨੂੰ ਤਾਇਨਾਤ ਕਰਨ ’ਤੇ ਵਿਚਾਰ ਕਰ ਰਿਹਾ ਹੈ ਜੋ ਅਫਗਾਨਿਸਤਾਨ ਵਿਚ 20 ਸਾਲ ਦੀ ਅਮਰੀਕੀ ਫੌਜੀ ਹਾਜ਼ਰੀ ਦਾ ਸਭ ਤੋਂ ਪ੍ਰਮੁੱਖ ਪ੍ਰਤੀਕ ਹੈ। ਚੀਨੀ ਫੌਜ ਮੌਜੂਦਾ ਸਮੇਂ ਵਿਚ ਬਗਰਾਮ ਵਿਚ ਆਉਣ ਵਾਲੇ ਸਾਲਾਂ ਵਿਚ ਆਪਣੇ ਵਿਦੇਸ਼ੀ ਆਰਥਿਕ ਨਿਵੇਸ਼ ਪ੍ਰੋਗਰਾਮ ਨਾਲ ਸਬੰਧਤ ਕਾਮਿਆਂ, ਫੌਜੀਆਂ ਅਤੇ ਹੋਰ ਮੁਲਾਜਮ਼ਾਂ ਨੂੰ ਬੈਲਟ ਐਂਡ ਰੋਡ ਇਨੀਸ਼ਿਏਟਿਵ (ਬੀ. ਆਰ. ਆਈ.) ਦੇ ਰੂਪ ਵਿਚ ਭੇਜਣ ਦੇ ਅਸਰ ਬਾਰੇ ਇਕ ਅਧਿਐਨ ਕਰ ਰਹੀ ਹੈ।

ਇਹ ਖ਼ਬਰ ਪੜ੍ਹੋ- ENG v IND : ਮੁਹੰਮਦ ਸ਼ਮੀ ਮਾਨਚੈਸਟਰ ਟੈਸਟ ਖੇਡਣ ਦੇ ਲਈ ਫਿੱਟ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News