ਕੋਰੋਨਾ ਵੈਕਸੀਨ ਬਣਨ ਤੱਕ ਰੱਖੇ ਜਾਣ ਲਾਈਟ ਏਰੀਆ, 72 ਫੀਸਦੀ ਤੱਕ ਘੱਟਣਗੇ ਕੇਸ

05/16/2020 10:29:34 PM

ਵਾਸ਼ਿੰਗਟਨ (ਭਾਸ਼ਾ)- ਕੋਰੋਨਾ ਵਾਇਰਸ ਕੇਸਾਂ ਨੂੰ ਕੰਟਰੋਲ 'ਚ ਰੱਖਣ ਲਈ ਕੁਝ ਵਿਗਿਆਨੀਆਂ ਨੇ ਭਾਰਤ ਸਰਕਾਰ ਨੂੰ ਰੈੱਡ ਲਾਈਟ ਇਲਾਕਿਆਂ (ਵੇਸਵਾਪੁਣੇ ਵਾਲੇ ਇਲਾਕੇ) ਨੂੰ ਬੰਦ ਰੱਖਣ ਦੀ ਸਲਾਹ ਦਿੱਤੀ ਹੈ। ਇਕ ਤਾਜ਼ਾ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਭਾਰਤ ਇਨ੍ਹਾਂ ਇਲਾਕਿਆਂ 'ਚ ਵੈਕਸੀਨ ਬਣਨ ਤੱਕ ਪਾਬੰਦੀ ਰੱਖਦਾ ਹੈ ਤਾਂ ਕੋਰੋਨਾ ਕੇਸਾਂ ਨੂੰ ਪੀਕ 'ਤੇ ਪਹੁੰਚਣ ਤੋਂ 17 ਦਿਨਾਂ ਲਈ ਟਾਲਿਆ ਜਾ ਸਕਦਾ ਹੈ ਅਤੇ ਸੰਭਾਵਿਤ ਨਵੇਂ 72 ਫੀਸਦੀ ਮਾਮਲਿਆਂ ਨੂੰ ਰੋਕਿਆ ਜਾ ਸਕਦਾ ਹੈ। ਜੇਕਰ ਲਾਕ ਡਾਊਨ ਤੋਂ ਬਾਅਦ ਰੈੱਡ ਲਾਈਟ ਇਲਾਕਿਆਂ ਨੂੰ ਬੰਦ ਰੱਖਿਆ ਗਿਆ ਤਾਂ ਪਹਿਲਾਂ 60 ਦਿਨਾਂ ਵਿਚ ਮੌਤਾਂ 'ਚ 60 ਫੀਸਦੀ ਦੀ ਕਮੀ ਰਹੇਗੀ।

ਅਮਰੀਕਾ 'ਚ ਮਾਹਰਾਂ ਦੀ ਟੀਮ ਜਿਸ ਵਿਚ ਯੇਲ ਸਕੂਲ ਆਫ ਮੈਡੀਸਿਨ ਦੇ ਰਿਸਰਚਰ ਵੀ ਸ਼ਾਮਲ ਹਨ, ਨੇ ਮਾਡਲਿੰਗ ਸਟੱਡੀਜ਼ ਦੇ ਆਧਾਰ 'ਤੇ ਕਿਹਾ ਹੈ ਕਿ ਲਾਕ ਡਾਊਨ 'ਚ ਛੋਟ ਤੋਂ ਬਾਅਦ ਭਾਰਤ 'ਚ ਸੈਕਸ ਵਰਕਰ ਦੇ ਇਨ੍ਹਾਂ ਅੱਡਿਆਂ ਨੂੰ ਬੰਦ ਕਰਕੇ ਕੋਰੋਨਾ ਵਾਇਰਸ ਨਾਲ ਸੰਭਾਵਿਤ ਮੌਤਾਂ 'ਚ 63 ਫੀਸਦੀ ਦੀ ਕਮੀ ਕਰ ਸਕਦਾ ਹੈ। ਟੀਮ ਨੇ ਇਕ ਰਿਪੋਰਟ 'ਚ ਕਿਹਾ ਕਿ ਲਾਕ ਡਾਊਨ ਤੋਂ ਬਾਅਦ ਕੋਰੋਨਾ ਵੈਕਸੀਨ ਦੇ ਵਿਕਸਿਤ ਹੋਣ ਤੱਕ ਭਾਰਤ ਜੇਕਰ ਰੈੱਡ ਲਾਈਟ ਏਰੀਆ ਨੂੰ ਬੰਦ ਰੱਖਦਾ ਹੈ ਤਾਂ ਭਾਰਤੀਆਂ ਵਿਚ ਇਨਫੈਕਸ਼ਨ ਦਾ ਜੋਖਮ ਕਾਫੀ ਘੱਟ ਹੋਵੇਗਾ। ਵਿਗਿਆਨੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਅਤੇ ਵੱਖ-ਵੱਖ ਸੂਬਾ ਸਰਕਾਰਾਂ ਨੂੰ ਇਹ ਰਿਪੋਰਟ ਸੌਂਪੀ ਹੈ। ਉਨ੍ਹਾਂ ਨੇ ਲਾਕ ਡਾਊਨ ਵਿਚ ਛੋਟ ਤੋਂ ਬਾਅਦ ਵੀ ਰੈੱਡ ਲਾਈਟ ਏਰੀਆ ਪੂਰੀ ਤਰ੍ਹਾਂ ਬੰਦ ਰੱਖਣ ਦੀ ਸਿਫਾਰਿਸ਼ ਕੀਤੀ ਹੈ।

6,37,500 ਸੈਕਸ ਵਰਕਰਸ, ਰੋਜ਼ਾਨਾ 5 ਲੱਖ ਗਾਹਕ
ਨੈਸ਼ਨਲ ਏਡਸ ਕੰਟਰੋਲ ਆਰਗੇਨਾਈਜ਼ੇਸ਼ਨ (ਐਨ.ਏ.ਸੀ.ਓ.) ਮੁਤਾਬਕ ਭਾਰਤ ਵਿਚ ਤਕਰੀਬਨ 6,37,500 ਸੈਕਸ ਵਰਕਰਸ ਹਨ ਅਤੇ ਤਕਰੀਬਨ 5 ਲੱਖ ਗਾਹਕ ਰੋਜ਼ਾਨਾ ਇਨ੍ਹਾਂ ਤੱਕ ਪਹੁੰਚਦੇ ਹਨ। ਇਨ੍ਹਾਂ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਰੈੱਡ ਲਾਈਟ ਇਲਾਕੇ ਖੁੱਲ੍ਹੇ ਤਾਂ ਇਨਫੈਕਸ਼ਨ ਬਹੁਤ ਤੇਜ਼ੀ ਨਾਲ ਫੈਲੇਗਾ ਅਤੇ ਵੱਡੀ ਗਿਣਤੀ ਵਿਚ ਸੈਕਸ ਵਰਕਰਸ ਅਤੇ ਗਾਹਕ ਇਨਫੈਕਟਿਡ ਹੋ ਜਾਣਗੇ। ਵਿਗਿਆਨੀਆਂ ਨੇ ਕਿਹਾ ਕਿ ਇਨਫੈਕਟਿਡ ਗਾਹਕ ਹੋਰ ਲੱਖਾਂ ਨਾਗਰਿਕਾਂ ਨੂੰ ਇਨਫੈਕਟਿਡ ਕਰ ਦੇਣਗੇ ਇਸ ਲਈ ਵੇਸਵਾਪੁਣੇ ਵਾਲੇ ਖੇਤਰਾਂ ਨੂੰ ਬੰਦ ਰੱਖਿਆ ਜਾਵੇ ਨਹੀਂ ਤਾਂ ਇਹ ਵੱਡੇ ਹਾਟਸਪਾਟ ਬਣ ਜਾਣਗੇ।


Sunny Mehra

Content Editor

Related News