ਜੁਪੀਟਰ ਦੇ ਚੰਦ ’ਤੇ ਮੌਜੂਦ ਹੈ ਜੀਵਨ! ਇਕ ਫੁੱਟ ਹੇਠਾਂ ਹੀ ਵੱਧ-ਫੁੱਲ ਰਹੀ ਹੈ ਜ਼ਿੰਦਗੀ
Thursday, Jul 15, 2021 - 09:32 AM (IST)
ਨਿਊਯਾਰਕ(ਇੰਟ.)- ਬ੍ਰਹਿਮੰਡ ਦੇ ਦੂਸਰੇ ਗ੍ਰਹਿਆਂ ’ਤੇ ਜੀਵਨ ਦੀ ਭਾਲ ਕਰ ਰਹੇ ਮਾਹਿਰਾਂ ਲਈ ਚੰਗੀ ਖਬਰ ਹੈ। ਜੁਪੀਟਰ ਗ੍ਰਹਿ ਦੇ ਚੰਦ ਯੂਰੋਪਾ ’ਤੇ ਜੀਵਨ ਦੇ ਸੰਕੇਤ ਮਿਲੇ ਹਨ। ਨਾਸਾ ਦੀ ਇਕ ਖੋਜ ਮੁਤਾਬਕ ਯੂਰੋਪਾ ਦੇ ਵਾਤਾਵਰਣ ਵਿਚ ਦਾਖਲ ਹੋਣ ਵਾਲੇ ਰੋਬੋਟ ਲੈਂਡਰਸ ਨੂੰ 12 ਇੰਚ ਦੀ ਡੂੰਘਾਈ ਤੱਕ ਖੋਦਾਈ ਕਰਨ ’ਤੇ ਜ਼ਿੰਦਗੀ ਵਧਣ-ਫੁੱਲਣ ਦੇ ਸੰਕੇਤ ਮਿਲੇ ਹਨ।
ਇਹ ਵੀ ਪੜ੍ਹੋ: ਐਕਸ਼ਨ ਹੀਰੋ ਜੈਕੀ ਚੈਨ ਦੀ ਖ਼ਾਹਿਸ਼, ਚੀਨ ਦੀ ਕਮਿਊਨਿਸਟ ਪਾਰਟੀ ’ਚ ਚਾਹੁੰਦੇ ਨੇ ‘ਐਂਟਰੀ’
ਬਰਫੀਲੇ ਚੰਦ ਨੂੰ ‘ਇਮਪੈਕਟ ਗਾਰਡਨਿੰਗ’ ਨਾਲ ਟਕਰਾਉਣ ਤੋਂ ਬਾਅਦ ਇਹ ਨਤੀਜਾ ਸਾਹਮਣੇ ਆਇਆ ਹੈ। ਦਰਅਸਲ, ਇਹ ਪ੍ਰਕਿਰਿਆ ਮਾਲੇਕਿਊਲਸ ਨਾਲ ਟਕਰਾਉਣ ਤੋਂ ਬਾਅਦ ਸਪੇਸ ਰੇਡੀਏਸ਼ਨ ਦਾ ਨਤੀਜਾ ਹੈ। ਇਨ੍ਹਾਂ ਮਾਲੇਕਿਉਲਸ ਵਿਚੋਂ ਕੁਝ ਨੂੰ ਸਤ੍ਹਾ ’ਤੇ ਲਿਆਂਦਾ ਜਾਂਦਾ ਹੈ ਜਦਕਿ ਬਾਕੀ ਨੂੰ ਹੇਠਾਂ ਵੱਲ ਪੁਸ਼ ਕਰ ਕੇ ਸਤ੍ਹਾ ਦੇ ਹੇਠਲੇ ਹਿੱਸੇ ਨਾਲ ਮਿਲਾ ਦਿੱਤਾ ਜਾਂਦਾ ਹੈ। ਹਵਾਈ ਯੂਨੀਵਰਸਿਟੀ ਦੀ ਮਾਨੋਆ ਪਲੇਨੇਟੇਰੀ ਰਿਸਰਚ ਵਿਗਿਆਨਕ ਏਮਿਲੀ ਕੋਸਟੇਲੋ ਨੇ ਇਕ ਬਿਆਨ ਵਿਚ ਕਿਹਾ ਕਿ ਜੇਕਰ ਸਾਨੂੰ ਕੁਝ ਪ੍ਰਾਚੀਨ, ਕੈਮਿਕਲ, ਬਾਇਓਸਿਗਨੇਚਰ ਲੱਭਣੇ ਹਨ ਤਾਂ ਸਾਨੂੰ ਇਮਪੈਕਟ ਗਾਰਡਨਿੰਗ ਵਾਲੇ ਜ਼ੋਨ ਤੋਂ ਥੋੜ੍ਹਾ ਹੇਠਾਂ ਜਾਣਾ ਹੋਵੇਗਾ। ਜ਼ੋਨ ਦੀ ਤੁਲਨਾ ਵਿਚ ਇਸ ਖੇਤਰ ਵਿਚ ਕੈਮੀਕਲ ਬਾਇਓਸਿਗਨੇਚਰ ਵਿਨਾਸ਼ਕਾਰੀ ਰੈਡੀਏਸ਼ਨ ਦੇ ਸੰਪਰਕ ਵਿਚ ਆ ਸਕਦੇ ਹਨ। ਯੂਰੋਪਾ ’ਤੇ ਵਿਸ਼ਾਲ ਸਮੁੰਦਰ ਜੁਪੀਟਰ ਦੇ ਚੰਦ ਯੂਰੋਪਾ ’ਤੇ 10 ਹਜ਼ਾਰ ਸਾਲ ਪੁਰਾਣਾ ਵਿਸ਼ਾਲ ਸਮੁੰਦਰ ਹੈ ਜਿਸ ਦੇ ਕਾਰਨ ਹੀ ਜੁਪੀਟਰ ਦੇ ਚੰਦ ’ਤੇ ਜੀਵਨ ਦੀ ਸੰਭਾਵਨਾ ਨੂੰ ਜ਼ੋਰ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਉੱਡਦੇ ਹਵਾਈ ਜਹਾਜ਼ 'ਚ ਔਰਤ ਨੇ ਕੀਤੀ ਅਜਿਹੀ ਹਰਕਤ ਕਿ ਯਾਤਰੀਆਂ ਦੇ ਸੁੱਕ ਗਏ ਸਾਹ (ਵੀਡੀਓ)
ਜੁਪੀਟਰ ’ਤੇ ਇਕ ਨਹੀਂ 79 ਚੰਦ
ਜੁਪੀਟਰ ’ਤੇ ਧਰਤੀ ਵਾਂਗ ਸਿਰਫ ਇਕ ਚੰਦ ਨਹੀਂ ਹੈ ਸਗੋਂ ਇਸ ਗ੍ਰਹਿ ’ਤੇ ਪੂਰੇ 79 ਚੰਦ ਹਨ। ਇਨ੍ਹਾਂ ਵਿਚੋਂ 26 ਹਾਲ ਹੀ ਵਿਚ ਮਿਲੇ ਹਨ। ਯੂਰੋਪਾ ਇਸ ਗ੍ਰਹਿ ਦਾ ਚੌਥਾ ਸਭ ਤੋਂ ਵੱਡਾ ਚੰਦ ਹੈ, ਜਿਸਦੇ ਕੋਲ ਸਮੁੰਦਰ ਵੀ ਹੈ।
ਇਹ ਵੀ ਪੜ੍ਹੋ: ਦੁਨੀਆ ਦੇ 3 ਅਰਬ ਲੋਕ ਪੋਸ਼ਕ ਖੁਰਾਕ ਤੋਂ ਵਾਂਝੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।