ਲੀਬੀਆ ਨੇ ਵਾਪਸ ਭੇਜੇ ਨਾਈਜੀਰੀਆ ਤੋਂ ਆਏ 147 ਗੈਰ-ਕਾਨੂੰਨੀ ਪ੍ਰਵਾਸੀ
Tuesday, Dec 05, 2023 - 04:34 PM (IST)
ਤ੍ਰਿਪੋਲੀ- ਲੀਬੀਆ 'ਚ ਇਲੀਗਲ ਇਮੀਗ੍ਰੇਸ਼ਨ ਕੰਟਰੋਲ ਡਿਪਾਰਟਮੈਂਟ ਨੇ ਦੱਸਿਆ ਕਿ ਲੀਬੀਆ 'ਚੋਂ 147 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਨਾਈਜੀਰੀਆ ਭੇਜ ਦਿੱਤਾ ਗਿਆ ਹੈ। ਵਿਭਾਗ ਦੇ ਅਧਿਕਾਰੀ ਫਥੀ ਸ਼ਨੇਬੂ ਨੇ ਦੱਸਿਆ ਕਿ ਨਾਈਜੀਰੀਆ ਦੇ 147 ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਇਕ ਗਰੁੱਪ ਨੂੰ ਤ੍ਰਿਪੋਲੀ ਮਿਟਿਗਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਗਰੁੱਪ 'ਚ 122 ਔਰਤਾਂ ਤੇ 25 ਆਦਮੀ ਸ਼ਾਮਲ ਹਨ। ਸ਼ਨੇਬੂ ਨੇ ਦੱਸਿਆ ਕਿ ਇਹ ਪ੍ਰਵਾਸੀ ਅਪਰਾਧਿਕ ਸਮੂਹਾਂ 'ਚ ਸ਼ਾਮਲ ਸਨ ਤੇ ਪ੍ਰਤੀਬੰਧਿਤ ਪਦਾਰਥਾਂ ਦੀ ਤਸਕਰੀ ਤੇ ਹਥਿਆਰਾਂ ਦੀ ਤਸਕਰੀ ਵਰਗੇ ਕੰਮਾਂ ਨੂੰ ਅੰਜਾਮ ਦਿੰਦੇ ਸਨ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 11 ਕਰੋੜ ਦੀ ਹੈਰੋਇਨ, BSF ਤੇ ਪੁਲਸ ਨੇ ਡਰੋਨ ਸਣੇ ਕੀਤੀ ਬਰਾਮਦ
ਸਾਲ 2011 'ਚ ਮੁਅੱਮਰ ਅਲ ਗੱਦਾਫੀ ਦੇ ਸ਼ਾਸਨ ਦਾ ਪਤਨ ਹੋਣ ਤੋਂ ਬਾਅਦ ਤੋਂ ਦੇਸ਼ 'ਚ ਅਸਥਿਰਤਾ ਤੇ ਅੱਤਵਾਦ ਦੀ ਸਥਿਤੀ ਪੈਦਾ ਹੋ ਗਈ ਹੈ, ਜਿਸ ਕਾਰਨ ਜ਼ਿਆਦਾਤਰ ਅਫਰੀਕੀ ਪ੍ਰਵਾਸੀ ਲੀਬੀਆ ਤੋਂ ਯੂਰਪ ਦੇ ਸਮੁੰਦਰੀ ਕੰਢਿਆਂ ਤੱਕ ਭੂ-ਮੱਧ ਸਾਗਰ ਪਾਰ ਕਰਨ ਦਾ ਵਿਕਲਪ ਚੁਣਿਆ ਸੀ। ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਮੁਤਾਬਕ ਇਸ ਸਾਲ ਹੁਣ ਤੱਕ 15 ਹਜ਼ਾਰ ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ ਤੇ ਲੀਬੀਆ 'ਚ ਵਾਪਸ ਲਿਆਂਦਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8