'ਕੋਰੋਨਾ ਦੇ ਡੈਲਟਾ ਵੇਰੀਐਂਟ ਵਿਰੁੱਧ ਘੱਟ ਅਸਰਦਾਰ ਦਿਖੀ ਵੈਕਸੀਨ, ਬੂਸਟਰ ਖੁਰਾਕ ਦੀ ਪਵੇਗੀ ਲੋੜ'
Friday, Aug 20, 2021 - 12:07 AM (IST)
ਲੰਡਨ-ਬ੍ਰਿਟੇਨ ਦੇ ਇਕ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਕੋਰੋਨਾ ਦੇ ਡੈਲਟਾ ਵੇਰੀਐਂਟ ਵਿਰੁੱਧ ਵੈਕਸੀਨ ਘੱਟ ਅਸਰਦਾਰ ਹੈ। ਇਸ ਅਧਿਐਨ ਦੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਡੈਲਟਾ ਵੇਰੀਐਂਟ ਨੂੰ ਹਰਾਉਣ ਲਈ ਬੂਸਟਰ ਖੁਰਾਕ ਦੀ ਲੋੜ ਪਵੇਗੀ। ਇਹ ਅਧਿਐਨ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਲੋਕਾਂ 'ਤੇ ਕੀਤਾ ਗਿਆ ਅਤੇ ਸਾਹਮਣੇ ਆਇਆ ਹੈ ਕਿ ਇਨ੍ਹਾਂ ਲੋਕਾਂ ਨੂੰ ਬੂਸਟਰ ਖੁਰਾਕ ਦੇਣ ਦੀ ਲੋੜ ਹੈ।
ਇਹ ਵੀ ਪੜ੍ਹੋ : ਫਰਿਜ਼ਨੋ: ਚੋਰੀ ਕੀਤੀਆਂ ਹਜ਼ਾਰਾਂ ਚਿੱਠੀਆਂ ਸਮੇਤ 2 ਵਿਅਕਤੀ ਗ੍ਰਿਫਤਾਰ
ਡੈਲਟਾ ਵੇਰੀਐਂਟ ਵਿਰੁੱਧ ਘੱਟ ਅਸਰਦਾਰ ਦਿਖੀ ਵੈਕਸੀਨ
ਅਧਿਐਨ ਦੇ ਨਤੀਜਿਆਂ ਮੁਤਾਬਕ ਫਾਈਜ਼ਰ-ਬਾਇਓਨਟੈਕ ਅਤੇ ਐਸਟ੍ਰਾਜ਼ੇਨੇਕਾ ਦੀ ਵੈਕਸੀਨ ਨੇ ਪੂਰੀ ਤਰ੍ਹਾਂ ਟੀਕਾਕਰਨ ਤੋਂ ਬਾਅਦ ਵੀ 90 ਦਿਨਾਂ ਦੇ ਅੰਦਰ ਆਪਣੀ ਪ੍ਰਭਾਵਸ਼ੀਲਤਾ ਗੁਆ ਦਿੱਤੀ ਅਤੇ ਅਲਫਾ ਵੇਰੀਐਂਟ ਦੇ ਮੁਕਾਬਲੇ ਡੈਲਟਾ ਵੇਰੀਐਂਟ 'ਤੇ ਇਹ ਦੋਵੇਂ ਵੈਕਸੀਨਾਂ ਘੱਟ ਦਿਖੀਆਂ। ਇਹ ਅਧਿਐਨ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਫਾਈਜ਼ਰ ਅਤੇ ਐਸਟ੍ਰਾਜ਼ੇਨੇਕਾ ਦੀ ਵੈਕਸੀਨ ਹੀ ਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਜਾਪਾਨ ਦੀ 2029 ਤੱਕ ਮੰਗਲ ਗ੍ਰਹਿ ਤੋਂ ਮਿੱਟੀ ਦੇ ਨਮੂਨੇ ਲਿਆਉਣ ਦੀ ਯੋਜਨਾ
ਅਧਿਐਨ ਮੁਤਾਬਕ ਇਨਫੈਕਸ਼ਨ ਨੂੰ ਰੋਕਣ 'ਚ ਫਾਈਜ਼ਰ ਜਾਂ ਐਸਟ੍ਰਾਜ਼ੇਨੇਕਾ ਵੈਕਸੀਨ ਦੀ ਪ੍ਰਭਾਵਸ਼ੀਲਤਾ ਸਿਰਫ 75 ਫੀਸਦੀ ਅਤੇ 61 ਫੀਸਦੀ ਤੱਕ ਡਿੱਗ ਗਈ। ਉਥੇ ਟੀਕਿਆਂ ਦੀ ਦੂਜੀ ਸ਼ਾਟ ਦੇ 90 ਦਿਨਾਂ ਬਾਅਦ ਇਸ ਪ੍ਰਭਾਵਸ਼ੀਲਤਾ 'ਚ 85 ਅਤੇ 68 ਫੀਸਦੀ ਤੱਕ ਦੀ ਕਮੀ ਆਈ। ਖੋਜਕਾਰਾਂ ਨੇ ਇਹ ਅਧਿਐਨ ਉਨ੍ਹਾਂ ਲੋਕਾਂ 'ਤੇ ਕੀਤਾ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਹੋਏ 2 ਹਫਤੇ ਹੀ ਹੋਏ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।