ਅੰਮ੍ਰਿਤਧਾਰੀ ਹੈ ''ਟਾਈਟੈਨਿਕ'' ਵਰਗੀ ਹਾਲੀਵੁੱਡ ਫਿਲਮ ਦੇਣ ਵਾਲੇ ਹੀਰੋ ਦੀ ਮਾਂ (ਦੇਖੋ ਤਸਵੀਰਾਂ)
Thursday, Jan 14, 2016 - 04:40 PM (IST)
ਵਾਸ਼ਿੰਗਟਨ— ''ਟਾਈਟੈਨਿਕ'', ''ਇੰਸੈਪਸ਼ਨ'', ''ਸ਼ਟਰ ਆਈਲੈਂਡ'' ਅਤੇ ''ਰੋਮੀਓ ਐਂਡ ਜੂਲੀਅਟ'' ਵਰਗੀਆਂ ਫਿਲਮਾਂ ਦੇਣ ਵਾਲੇ ਹਾਲੀਵੁੱਡ ਸਟਾਰ ਲਿਓਨਾਰਡੋ ਡੀਕੈਪਰੀਓ ਲੱਖਾਂ ਦਿਲਾਂ ਦੀ ਧੜਕਣ ਹੈ ਪਰ ਇੱਥੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਦੇ ਮਾਤਾ ਦੀ। ਜ਼ਿਕਰਯੋਗ ਹੈ ਕਿ ਡੀਕੈਪਰੀਓ ਦੇ ਪਰਿਵਾਰ ਦਾ ਸਿੱਖੀ ਨਾਲ ਪੁਰਾਣਾ ਨਾਅਤਾ ਹੈ। ਡੀਕੈਪਰੀਓ ਦੀ ਮਾਂ ਇਕ ਅੰਮ੍ਰਿਤਧਾਰੀ ਸਿੱਖ ਹੈ ਅਤੇ ਇਕ ਸਿੰਘਣੀ ਵਾਂਗ ਉਹ 5 ਕਕਾਰ ਧਾਰਨ ਕਰਦੀ ਹੈ। ਜੀ ਹਾਂ, ਡੀਕੈਪਰੀਓ ਦੀ ਮਤਰੇਈ ਮਾਂ ਪੈਗੀ ਡੀਕੈਪਰੀਓ ਇਕ ਅੰਮ੍ਰਿਤਧਾਰੀ ਸਿੱਧ ਹੈ। ਉਸ ਨੂੰ ਕਈ ਵਾਰ ਡੀਕੈਪਰੀਓ ਦੇ ਨਾਲ ਐਵਾਰਡ ਫੰਕਸ਼ਨਾਂ ਵਿਚ ਦੇਖਿਆ ਗਿਆ। ਬਹੁਤ ਘੱਟ ਲੋਕ ਜਾਣਦੇ ਹਨ ਕਿ ਲਿਊਨਾਰਡੋ ਦਾ ਇਕ ਮਤਰੇਇਆ ਭਰਾ ਵੀ ਹੈ, ਜਿਸ ਦਾ ਨਾਂ ਐਡਮ ਫੈਰਰ ਹੈ।
ਪੈਗੀ ਨੇ ਬਹੁਤ ਸਾਲ ਪਹਿਲਾਂ ਸਿੱਖ ਧਰਮ ਬਾਰੇ ਜਾਣਿਆ ਤਾਂ ਉਹ ਸਿੱਖ ਧਰਮ ਦੀਆਂ ਸਿੱਖਿਆਵਾਂ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ, ਜਿਸ ਤੋਂ ਬਾਅਦ ਉਸ ਨੇ ਸਿੱਖ ਧਰਮ ਨੂੰ ਅਪਣਾ ਲਿਆ। ਪੈਗੀ ਤਕਰੀਬਨ ਪਿਛਲੇ 10 ਸਾਲਾਂ ਤੋਂ ਦਸਤਾਰ ਧਾਰਨ ਕਰ ਰਹੀ ਹੈ ਅਤੇ ਇਕ ਮਿਸਾਲ ਪੈਦਾ ਕਰ ਰਹੀ ਹੈ।