ਮੈਲਬੌਰਨ 'ਚ 17 ਸਤੰਬਰ ਨੂੰ ਹੋਵੇਗਾ ਗੁਰਦਾਸ ਮਾਨ ਦਾ ਸਭ ਤੋਂ ਵੱਡਾ ਸ਼ੋਅ, ਘਰ ਬੈਠੇ ਖ਼ਰੀਦੋ ਸ਼ੋਅ ਦੀਆਂ ਟਿਕਟਾਂ

Friday, Jun 16, 2023 - 02:00 PM (IST)

ਮੈਲਬੌਰਨ 'ਚ 17 ਸਤੰਬਰ ਨੂੰ ਹੋਵੇਗਾ ਗੁਰਦਾਸ ਮਾਨ ਦਾ ਸਭ ਤੋਂ ਵੱਡਾ ਸ਼ੋਅ, ਘਰ ਬੈਠੇ ਖ਼ਰੀਦੋ ਸ਼ੋਅ ਦੀਆਂ ਟਿਕਟਾਂ

ਮੈਲਬੌਰਨ (ਮਨਦੀਪ ਸੈਣੀ/ਰਮਨ ਸੋਢੀ) : ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਆਪਣੀ ਗਾਇਕੀ ਨਾਲ ਪੰਜਾਬ ’ਚ ਹੀ ਨਹੀਂ ਸਗੋਂ ਦੇਸ਼-ਵਿਦੇਸ਼ 'ਚ ਵੀ ਆਪਣਾ ਨਾਂ ਬਣਾਇਆ ਹੈ। ਗੁਰਦਾਸ ਮਾਨ ਗਾਇਕ ਨੇ ਨਾਲ-ਨਾਲ ਸ਼ਾਨਦਾਰ ਅਦਾਕਾਰ ਵੀ ਹਨ। ਇੰਨੀਂ ਦਿਨੀਂ ਗੁਰਦਾਸ ਮਾਨ ਵਿਦੇਸ਼ਾਂ 'ਚ ਲਾਈਵ ਸ਼ੋਅ ਕਰ ਰਹੇ ਹਨ।

PunjabKesari

ਦੱਸ ਦਈਏ ਕਿ 17 ਸਤੰਬਰ ਨੂੰ ਗੁਰਦਾਸ ਮਾਨ ਦਾ ਮੈਲਬੌਰਨ 'ਚ ਲਾਈਵ ਸ਼ੋਅ ਹੈ, ਜਿਸ ਦੀਆਂ ਟਿਕਟਾਂ ਤੁਸੀਂ ਵੀ ਆਨਲਾਈਨ ਖਰੀਦ ਸਕਦੇ ਹੋ। ਗੁਰਦਾਸ ਮਾਨ ਦਾ ਸਭ ਤੋਂ ਵੱਡਾ ਪਰਿਵਾਰਕ ਸ਼ੋਅ ਮੈਲਬੌਰਨ 'ਚ 17 ਸਤੰਬਰ, ਸ਼ਾਮ 6.30 ਵਜੇ, ਸਥਾਨ - ਮਾਰਗਰੇਟ ਕੋਰਟ ਅਰੇਨਾ, ਓਲੰਪਿਕ ਪਾਰਕ, ਮੈਲਬੌਰਨ 'ਚ ਹੋਣ ਜਾ ਰਿਹਾ ਹੈ। 

ਗੁਰਦਾਸ ਮਾਨ ਦੇ ਲਾਈਵ ਸ਼ੋਅ ਦੀਆਂ ਟਿਕਟਾਂ ਖਰੀਦਣ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਜਾਓ ਤੇ ਸ਼ੋਅ ਦੀਆਂ ਟਿਕਟਾਂ ਆਨਲਾਈਨ ਖਰੀਦੋ।

https://premier.ticketek.com.au/shows/show.aspx?sh=GURDAM23

ਜ਼ਿਕਰਯੋਗ ਹੈ ਕਿ ਗੁਰਦਾਸ ਮਾਨ ਪੰਜਾਬ ਦੇ ਸਭ ਤੋਂ ਵੱਧ ਮਕਬੂਲ ਗਾਇਕਾਂ 'ਚੋਂ ਇਕ ਹਨ। ਗਾਇਕ ਦੇ ਗੀਤਾਂ ਦੀ ਗੱਲ ਕਰੀਏ ਤਾਂ ਗੁਰਦਾਸ ਮਾਨ ਨੇ ‘ਪੀੜ ਤੇਰੇ ਜਾਣ ਦੀ’, ‘ਛੱਲਾ’ , ‘ਆਪਣਾ ਪੰਜਾਬ ਹੋਵੇ’ , ‘ਪਿੰਡ ਦੀਆਂ ਗਲੀਆਂ’, ‘ਕੁੜੀਏ ਕਿਸਮਤ ਥੁੜੀਏ’ ਵਰਗੇ ਸੁਪਰਹਿੱਟ ਗੀਤ ਗਾ ਕੇ ਲੋਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਈ ਹੈ। ਹੁਣ ਪ੍ਰਸ਼ੰਸਕ ਗਾਇਕ ਦੇ ਇਸ ਨਵੇਂ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News