ਲੈਬਨਾਨ ''ਚ ਧਮਾਕੇ ਕਾਰਨ ਜ਼ਖਮੀ ਹੋਏ ਲੋਕਾਂ ਦੇ ਇਲਾਜ ਲਈ ਸਿਹਤ ਸੰਗਠਨ ਨੇ ਭੇਜੀ ਮਦਦ

Wednesday, Aug 05, 2020 - 09:11 AM (IST)

ਲੈਬਨਾਨ ''ਚ ਧਮਾਕੇ ਕਾਰਨ ਜ਼ਖਮੀ ਹੋਏ ਲੋਕਾਂ ਦੇ ਇਲਾਜ ਲਈ ਸਿਹਤ ਸੰਗਠਨ ਨੇ ਭੇਜੀ ਮਦਦ

ਸੰਯੁਕਤ ਰਾਸ਼ਟਰ- ਵਿਸ਼ਵ ਸਿਹਤ ਸੰਗਠਨ ਨੇ ਲੈਬਨਾਨ ਵਿਚ ਹੋਏ ਭਿਆਨਕ ਧਮਾਕੇ ਦੇ ਬਾਅਦ ਉਸ ਦੀ ਮਦਦ ਲਈ 500 ਜ਼ਖਮੀਆਂ ਦੇ ਇਲਾਜ ਲਈ ਮੈਡੀਕਲ ਉਪਕਰਣਾਂ ਦੇ ਇਲਾਵਾ ਦਵਾਈਆਂ ਅਤੇ 500 ਸਰਜਰੀ ਕਿੱਟ ਵੀ ਭੇਜਣ ਦੀ ਘੋਸ਼ਣਾ ਕੀਤੀ ਹੈ। 

ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਇਨਾਸ ਹਮਾਮ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹਮਾਮ ਨੇ ਕਿਹਾ ਕਿ ਧਮਾਕੇ ਦੇ ਬਾਅਦ ਲੈਬਨਾਨ ਦੇ ਸਿਹਤ ਮੰਤਰੀ ਵਲੋਂ ਕੀਤੀ ਗਈ ਅਪੀਲ ਦੇ ਆਧਾਰ 'ਤੇ ਸੰਗਠਨ 500 ਜ਼ਖਮੀਆਂ ਦੇ ਇਲਾਦ ਲਈ ਦਵਾਈਆਂ ਆਦਿ ਦੀ ਮਦਦ ਕਰੇਗਾ। 

ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਮੰਗਲਵਾਰ ਦੀ ਸ਼ਾਮ ਹੋਏ ਭਿਆਨਕ ਧਮਾਕੇ ਵਿਚ ਘੱਟੋ-ਘੱਟ 63 ਲੋਕ ਮਾਰੇ ਗਏ ਅਤੇ 3000 ਤੋਂ ਵੱਧ ਹੋਰ ਜ਼ਖਮੀ ਹੋ ਗਏ। ਇਸ ਭਿਆਨਕ ਧਮਾਕੇ ਕਾਰਨ ਬੇਰੂਤ ਦਾ ਰਫੀਕ ਹਰੀਰੀ ਕੌਮਾਂਤਰੀ ਹਵਾਈ ਅੱਡਾ ਵੀ ਨੁਕਸਾਨਿਆ ਗਿਆ ਹੈ। ਡਬਲਯੂ. ਐੱਚ. ਓ. ਦੇ ਬੁਲਾਰੇ ਨੇ ਕਿਹਾ ਕਿ ਸੰਗਠਨ ਲੇਬਨਾਨ ਦੇ ਸਿਹਤ ਮੰਤਰੀ ਅਤੇ ਹਸਪਤਾਲਾਂ ਦੇ ਬਾਕਾਇਦਾ ਸੰਪਰਕ ਵਿਚ ਹੈ, ਜਿੱਥੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਲੇਬਨਾਨ ਵਿਚ ਡਬਲਯੂ. ਐੱਚ. ਓ. ਦਾ ਮਿਸ਼ਨ ਦੇਸ਼ ਦੇ ਲੋਕਾਂ ਦੀ ਬਿਹਤਰ ਸਿਹਤ ਨੂੰ ਯਕੀਨੀ ਬਣਾਉਣ ਲਈ ਕੰਮ ਕਰਨਾ ਜਾਰੀ ਰੱਖੇਗਾ। 
 


author

Lalita Mam

Content Editor

Related News