ਇਕ ਗਲਤੀ ਕਾਰਨ ਹੋਇਆ ਬੇਰੂਤ ਧਮਾਕਾ, ਨਜ਼ਰਅੰਦਾਜ਼ ਨਾ ਕਰਦੇ ਤਾਂ ਬੱਚ ਸਕਦੀ ਸੀ 154 ਲੋਕਾਂ ਦੀ ਜਾਨ
Saturday, Aug 08, 2020 - 04:55 PM (IST)

ਬੇਰੂਤ : ਲੇਬਨਾਨ ਦੇ ਕਸਟਮ ਅਧਿਕਾਰੀਆਂ, ਫੌਜ, ਸੁਰੱਖਿਆ ਏਜੰਸੀਆਂ ਅਤੇ ਅਦਾਲਤ ਦੇ ਅਧਿਕਾਰੀਆਂ ਨੇ ਪਿਛਲੇ 6 ਸਾਲ ਵਿਚ ਘੱਟ ਤੋਂ ਘੱਟ 10 ਵਾਰ ਇਸ ਗੱਲ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ ਕਿ ਬੇਰੂਤ ਦੀ ਬੰਦਰਗਾਹ ਵਿਚ ਵਿਸਫੋਟਕ ਰਸਾਇਣਾਂ ਦਾ ਜ਼ਖ਼ੀਰਾ ਪਿਆ ਹੈ ਅਤੇ ਉਸ ਦੀ ਸੁਰੱਖਿਆ ਲਗਭਗ ਨਾ ਦੇ ਬਰਾਬਰ ਹੈ। ਹਾਲ ਵਿਚ ਸਾਹਮਣੇ ਆਏ ਕੁੱਝ ਦਸਤਾਵੇਜਾਂ ਤੋਂ ਇਹ ਪਤਾ ਲੱਗਦਾ ਹੈ। ਇਨ੍ਹਾਂ ਚਿਤਾਵਨੀਆਂ 'ਤੇ ਜ਼ਰਾ ਵੀ ਧਿਆਨ ਨਾ ਦਿੱਤਾ ਗਿਆ ਅਤੇ ਮੰਗਲਵਾਰ ਨੂੰ 2,750 ਟਨ ਅਮੋਨੀਅਮ ਨਾਈਟ੍ਰੇਟ ਵਿਚ ਧਮਾਕਾ ਹੋ ਗਿਆ ਜਿਸ ਨਾਲ ਦੇਸ਼ ਦੇ ਮੁੱਖ ਵਪਾਰਕ ਕੇਂਦਰ ਵਿਚ ਭਿਆਨਕ ਤਬਾਹੀ ਮਚੀ ਅਤੇ ਹਰ ਪਾਸੇ ਲਾਸ਼ਾਂ ਦੇ ਢੇਰ ਲੱਗ ਗਏ ਅਤੇ ਬਰਬਾਦੀ ਦਾ ਮੰਜ਼ਰ ਵੇਖਿਆ ਗਿਆ।
ਇਹ ਵੀ ਪੜ੍ਹੋ: ਕੋਝੀਕੋਡ ਜਹਾਜ਼ ਹਾਦਸੇ 'ਚ ਮਾਰੇ ਗਏ ਲੋਕਾਂ ਦਾ ਬਿਓਰਾ ਜਾਰੀ
ਰਾਸ਼ਟਰਪਤੀ ਮਿਚੇਲ ਔਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਕਰੀਬ 3 ਹਫ਼ਤੇ ਪਹਿਲਾਂ ਖ਼ਤਰਨਾਕ ਰਸਾਇਣ ਭੰਡਾਰ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਸੀ ਅਤੇ ਉਨ੍ਹਾਂ ਨੇ ਤੁਰੰਤ ਫੌਜੀ ਅਤੇ ਸੁਰੱਖਿਆ ਏਜੰਸੀਆਂ ਨੂੰ ਜ਼ਰੂਰੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜ਼ਿੰਮੇਦਾਰੀ ਉੱਥੇ ਖ਼ਤਮ ਹੋ ਗਈ ਸੀ, ਕਿਉਂਕਿ ਬੰਦਰਗਾਹ ਉੱਤੇ ਉਨ੍ਹਾਂ ਦਾ ਕੋਈ ਅਧਿਕਾਰ ਨਹੀਂ ਹੈ। ਜਦੋਂ ਇਕ ਪੱਤਰਕਾਰ ਨੇ ਪੁੱਛਿਆ ਕਿ ਕੀ ਉਨ੍ਹਾਂ ਨੇ ਇਹ ਵੇਖਿਆ ਕਿ ਉਨ੍ਹਾਂ ਦੇ ਹੁਕਮ ਦਾ ਪਾਲਨ ਹੋਇਆ ਹੈ ਜਾਂ ਨਹੀਂ, ਇਸ 'ਤੇ ਰਾਸ਼ਟਰਪਤੀ ਨੇ ਕਿਹਾ, ਤੁਸੀਂ ਜਾਣਦੇ ਹਨ ਕਿ ਕਿੰਨੀਆਂ ਸਮੱਸਿਆਵਾਂ ਇਕੱਠੀ ਹੋ ਗਈਆਂ ਹਨ?
ਇਹ ਵੀ ਪੜ੍ਹੋ: ਦੀਵਾਲੀ ਤੱਕ 90,000 ਰੁਪਏ ਤੱਕ ਉਛਲੇਗੀ ਚਾਂਦੀ, ਸੋਨਾ ਬਣੇਗਾ 60 ਹਜ਼ਾਰੀ
ਧਮਾਕੇ ਦੇ ਬਾਅਦ ਤੋਂ ਸੋਸ਼ਲ ਮੀਡੀਆ 'ਤੇ ਚੱਲ ਰਹੇ ਦਸਤਾਵੇਜਾਂ ਵਿਚ ਲੇਬਨਾਨ ਦੇ ਲੰਬੇ ਸਮੇਂ ਤੋਂ ਸੱਤਧਾਰੀ ਰਾਜਨੀਤਕ ਕੁਲੀਨਤੰਤਰ ਦੇ ਭ੍ਰਿਸ਼ਟਾਚਾਰ, ਲਾਪ੍ਰਵਾਹੀ, ਅਸਮਰੱਥਾ ਅਤੇ ਲੋਕਾਂ ਨੂੰ ਸੁਰੱਖਿਆ ਸਮੇਤ ਮੁੱਢਲੀਆਂ ਸੁਵਿਧਾਵਾਂ ਉਪਲੱਬਧ ਕਰਾਉਣ ਵਿਚ ਅਸਫਲਤਾ ਦੀਆਂ ਗੱਲਾਂ ਸਾਹਮਣੇ ਆਈਆਂ ਹਨ। ਧਮਾਕੇ ਦੀ ਜਾਂਚ ਕਰ ਰਹੇ ਜਾਂਚ ਕਰਤਾਵਾਂ ਦੀ ਨਜ਼ਰ ਬੇਰੂਤ ਬੰਦਰਗਾਹ ਦੇ ਕਾਮਿਆਂ 'ਤੇ ਹੈ। ਅਜੇ ਤੱਕ ਬੰਦਰਗਾਹ ਦੇ ਘੱਟ ਤੋਂ ਘੱਟ 16 ਕਾਮਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਹੋਰਾਂ ਤੋਂ ਪੁੱਛਗਿਛ ਚੱਲ ਰਹੀ ਹੈ।
ਇਹ ਵੀ ਪੜ੍ਹੋ: ਆਤਮ ਨਿਰਭਰ ਭਾਰਤ ਐਪ ਮੁਕਾਬਲੇ ਦੇ ਜੇਤੂ ਘੋਸ਼ਿਤ, ਇਸ ਦੇਸੀ TikTok ਨੇ ਬਿਖ਼ੇਰਿਆ ਜਲਵਾ
ਇਹ ਲੇਬਨਾਨ ਦੇ ਇਤਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਧਮਾਕਾ ਸੀ, ਜਿਸ ਵਿਚ 154 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 5,000 ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ। ਰਾਸ਼ਟਰਪਤੀ ਦੀਆਂ ਟਿੱਪਣੀਆਂ ਇਸ ਗੱਲ ਦੀ ਤਸਦੀਕ ਕਰਦੀਆਂ ਹਨ ਕਿ ਸੀਨੀਅਰ ਨੇਤਾਵਾਂ ਨੂੰ ਰਾਸਾਇਣਿਕ ਭੰਡਾਰ ਦੀ ਜਾਣਕਾਰੀ ਸੀ। ਉਨ੍ਹਾਂ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ, 'ਰਾਸਾਇਣਿਕ ਭੰਡਾਰ ਉੱਥੇ 7 ਸਾਲ ਤੋਂ ਸੀ। ਉਨ੍ਹਾਂ ਕਿਹਾ ਕਿ ਇਹ ਖ਼ਤਰਨਾਕ ਹੈ ਅਤੇ ਮੈਂ ਜ਼ਿੰਮੇਦਾਰ ਨਹੀਂ ਹਾਂ। ਮੈਨੂੰ ਨਹੀਂ ਪਤਾ ਸੀ ਕਿ ਇਹ ਕਿੱਥੇ ਰੱਖਿਆ ਸੀ। ਮੈਨੂੰ ਖ਼ਤਰੇ ਦਾ ਪੱਧਰ ਤੱਕ ਪਤਾ ਨਹੀਂ ਸੀ। ਮੇਰੇ ਕੋਲ ਬੰਦਰਗਾਹ ਦੇ ਮਾਮਲਿਆਂ ਨਾਲ ਸਿੱਧੇ ਤੌਰ 'ਤੇ ਨਜਿੱਠਣ ਦਾ ਕੋਈ ਅਧਿਕਾਰ ਨਹੀਂ ਹੈ।' ਉਨ੍ਹਾਂ ਕਿਹਾ ਕਿ ਅਜਿਹਾ ਹੋ ਸਕਦਾ ਹੈ ਕਿ ਲਾਪ੍ਰਵਾਹੀ ਦੇ ਚਲਦੇ ਧਮਾਕਾ ਹੋਇਆ ਹੋਵੇ ਪਰ ਕਿਸੇ ਬੰਬ ਜਾਂ ਹੋਰ ਬਾਹਰੀ ਦਖ਼ਲਅੰਦਾਜ਼ੀ ਦੇ ਖਦਸ਼ੇ ਤੋਂ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਫ਼ਰਾਂਸ ਨੂੰ ਉਪਗ੍ਰਹਿ ਤੋਂ ਲਈਆਂ ਤਸਵੀਰਾਂ ਭੇਜਣ ਲਈ ਕਿਹਾ ਹੈ ਤਾਂ ਕਿ ਇਹ ਵੇਖਿਆ ਜਾ ਸਕੇ ਕਿ ਕੀ ਧਮਾਕੇ ਦੇ ਸਮੇਂ ਉੱਥੇ ਕੋਈ ਜਹਾਜ਼ ਜਾਂ ਮਿਸਾਇਲ ਵੇਖੀ ਗਈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਤਹਿਤ ਹੁਣ ਬਿਨਾਂ ਪਛਾਣ ਪੱਤਰ ਦੇ ਵੀ ਮਿਲੇਗਾ ਲੋਨ