ਲੇਬਨਾਨ : ਬਾਲਣ ਟੈਂਕਰ ''ਚ ਧਮਾਕਾ, 20 ਲੋਕਾਂ ਦੀ ਮੌਤ ਤੇ ਕਈ ਜ਼ਖਮੀ
Sunday, Aug 15, 2021 - 10:49 AM (IST)
ਬੇਰੁੱਤ (ਭਾਸ਼ਾ): ਲੇਬਨਾਨ ਵਿਚ ਐਤਵਾਰ ਸਵੇਰੇ ਬਾਲਣ ਦੇ ਇਕ ਟੈਂਕਰ ਟਰੱਕ ਵਿਚ ਧਮਾਕਾ ਹੋ ਗਿਆ। ਇਸ ਧਮਾਕੇ ਵਿਚ 20 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਧਮਾਕੇ ਦਾ ਕਾਰਨ ਫਿਲਹਾਲ ਸਾਫ ਨਹੀਂ ਹੈ। ਲੇਬਨਾਨ ਦੇ ਰੈੱਡ ਕ੍ਰਾਸ ਨੇ ਇਹ ਜਾਣਕਾਰੀ ਦਿੱਤੀ।
ਲੇਬਨਾਨ ਦੇ ਰੈੱਡ ਕ੍ਰਾਸ ਵੱਲੋਂ ਦੱਸਿਆ ਗਿਆ ਹੈ ਕਿ ਤਲੇਇਲ ਪਿੰਡ ਤੋਂ ਉਸ ਦੇ ਦਲਾਂ ਨੂੰ 20 ਲਾਸ਼ਾਂ ਮਿਲੀਆਂ ਹਨ, ਧਮਾਕੇ ਵਿਚ ਜ਼ਖਮੀ ਹੋਏ ਝੁਲਸੇ 79 ਲੋਕਾਂ ਨੂੰ ਕੱਢਿਆ ਗਿਆ ਹੈ। ਲੇਬਨਾਨ ਦੇ ਸਿਹਤ ਮੰਤਰੀ ਹਮਦ ਹਸਨ ਨੇ ਉੱਤਰੀ ਲੇਬਨਾਨ ਅਤੇ ਰਾਜਧਾਨੀ ਬੇਰੁੱਤ ਦੇ ਸਾਰੇ ਹਸਪਤਾਲਾਂ ਨੂੰ ਕਿਹਾ ਹੈ ਕਿ ਉਹ ਧਮਾਕੇ ਵਿਚ ਜ਼ਖਮੀ ਲੋਕਾਂ ਨੂੰ ਦਾਖਲ ਕਰੇ ਅਤੇ ਉਹਨਾਂ ਦੇ ਇਲਾਜ 'ਤੇ ਆਉਣ ਵਾਲਾ ਖਰਚ ਸਰਕਾਰ ਦੇਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਹੈਤੀ 'ਚ 7.2 ਦੀ ਤੀਬਰਤਾ ਦਾ ਭੂਚਾਲ, 300 ਤੋਂ ਵੱਧ ਲੋਕਾਂ ਦੀ ਮੌਤ ਤੇ ਪੀ.ਐੱਮ ਵੱਲੋਂ ਐਮਰਜੈਂਸੀ ਦਾ ਐਲਾਨ
ਲੇਬਨਾਨ ਨੂੰ ਤਸਕਰੀ, ਜਮਾਖੋਰੀ ਅਤੇ ਆਰਥਿਕ ਸੰਕਟ ਵਿਚ ਫਸੀ ਸਰਕਾਰ ਦੀ ਆਯਤਿਤ ਬਾਲਣ ਦੇ ਸੁਰੱਖਿਅਤ ਵੰਡ ਵਿਚ ਅਸਮਰੱਥਾ ਦੇ ਕਾਰਨ ਬਾਲਣ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਲੇਇਲ ਸੀਰੀਆ ਦੀ ਸਰਹੱਦ ਤੋਂ ਕਰੀਬ 4 ਕਿਲੋਮੀਟਰ ਦੂਰ ਹੈ ਅਤੇ ਹਾਲੇ ਇਹ ਸਾਫ ਨਹੀਂ ਹੈ ਕਿ ਟੈਂਕਰ ਵਿਚ ਭਰਿਆ ਬਾਲਣ ਤਸਕਰੀ ਲਈ ਸੀਰੀਆ ਲਿਜਾਇਆ ਜਾ ਰਿਹਾ ਸੀ ਜਾਂ ਨਹੀਂ। ਅਸਲ ਵਿਚ ਸੀਰੀਆ ਵਿਚ ਬਾਲਣ ਦੀ ਕੀਮਤ ਲੇਬਨਾਨ ਦੇ ਮੁਕਾਬਲੇ ਕਿਤੇ ਵੱਧ ਹੈ। ਇਸ ਤੋਂ ਪਹਿਲਾਂ 4 ਅਗਸਤ, 2020 ਨੂੰ ਬੇਰੁੱਤ ਦੀ ਬੰਦਰਗਾਹ 'ਤੇ ਧਮਾਕਾ ਹੋਇਆ ਸੀ ਜਿਸ ਵਿਚ ਘੱਟੋ-ਘੱਟ 214 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੈਂਕੜੇ ਲੋਕ ਜ਼ਖਮੀ ਹੋਏ ਸਨ।