ਕਰੀਮਾ ਬਲੋਚ ਦੀ ਲਾਸ਼ ਨੂੰ ਪਾਕਿਸਤਾਨੀ ਫੌਜ ਨੇ ਕਬਜ਼ੇ ''ਚ ਲਿਆ, ਪਰਿਵਾਰਕ ਮੈਂਬਰਾਂ ਨੂੰ ਬਣਾਇਆ ਬੰਧਕ

01/25/2021 1:07:27 AM

ਕਰਾਚੀ (ਏ. ਐੱਨ. ਆਈ.) - ਪਾਕਿਸਤਾਨ ਦੀ ਸਰਕਾਰ ਮਰਨ ਤੋਂ ਬਾਅਦ ਵੀ ਬਲੋਚਾਂ ਦੀ ਪ੍ਰਭਾਵੀ ਨੇਤਾ ਕਰੀਮਾ ਬਲੋਚ ਤੋਂ ਡਰੀ ਹੋਈ ਹੈ। ਉਸ ਨੇ ਐਤਵਾਰ ਕਰੀਮਾ ਦੀ ਲਾਸ਼ ਨੂੰ ਪਾਕਿਸਤਾਨ ਏਅਰਪੋਰਟ 'ਤੇ ਪਹੁੰਚਦੇ ਹੀ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਅਣਪਛਾਤੀ ਥਾਂ ਲੈ ਗਏ। ਸਰਕਾਰ ਦੀ ਇਸ ਕਰਤੂਤ ਸਬੰਧੀ ਕਰੀਮਾ ਦੇ ਭਰਾ ਸਮੀਰ ਮੇਹਰਾਬ ਨੇ ਜਾਣਕਾਰੀ ਦਿੱਤੀ। ਉਨ੍ਹਾਂ ਦਾ ਦੋਸ਼ ਹੈ ਕਿ ਲਾਸ਼ ਨੂੰ ਲਿਜਾਂਦੇ ਵੇਲੇ ਫੌਜ ਨੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਬੰਧਕ ਬਣਾ ਲਿਆ ਸੀ।

ਇਹ ਵੀ ਪੜ੍ਹੋ -ਚਿੱਲੀ 'ਚ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ

ਕਰੀਮਾ ਬਲੋਚ ਦੇ ਭਰਾ ਨੇ ਟਵੀਟ ਕੀਤਾ ਕਿ ਭੈਣ ਦੇ ਜਿਉਂਦੇ ਰਹਿਣ 'ਤੇ ਉਸ ਨੂੰ ਪਾਕਿਸਤਾਨ ਫੌਜ ਵੱਲੋਂ ਅਗਵਾ ਕੀਤੇ ਜਾਣ ਦਾ ਡਰ ਬਣਿਆ ਰਹਿੰਦਾ ਸੀ ਪਰ ਇਹ ਨਹੀਂ ਪਤਾ ਸੀ ਕਿ ਉਸ ਦੀ ਲਾਸ਼ ਨੂੰ ਵੀ ਫੌਜ ਵੱਲੋਂ ਅਗਵਾ ਕੀਤਾ ਜਾ ਸਕਦਾ ਹੈ। ਕਰੀਮਾ ਦੀ ਹੱਤਿਆ ਦਸੰਬਰ ਵਿਚ ਕੈਨੇਡਾ ਦੇ ਟੋਰਾਂਟੋ ਵਿਚ ਹੋ ਗਈ ਸੀ। ਹੱਤਿਆ ਪਿੱਛੇ ਪਾਕਿਸਤਾਨੀ ਖੁਫੀਆ ਏਜੰਸੀ ਦਾ ਹੱਥ ਹੋਣ ਦੇ ਦੋਸ਼ ਲਾਏ ਗਏ ਸਨ।

ਕਰੀਮਾ ਦੀ ਲਾਸ਼ ਨੂੰ ਐਤਵਾਰ ਦਫਨਾਉਣ ਲਈ ਪਾਕਿਸਤਾਨ ਲਿਆਂਦਾ ਗਿਆ ਸੀ। ਕਰਾਚੀ ਏਅਰਪੋਰਟ 'ਤੇ ਹਵਾਈ ਜਹਾਜ਼ ਦੇ ਲੈਂਡ ਹੁੰਦੇ ਹੀ ਬਲੋਚਿਸਤਾਨ ਜਾਣ ਤੋਂ ਪਹਿਲਾਂ ਫੌਜ ਨੇ ਆਪਣੇ ਵਾਹਨਾਂ ਵਿਚ ਕਰੀਮਾ ਦੀ ਲਾਸ਼ ਅਤੇ ਪਰਿਵਾਰ ਮੈਂਬਰਾਂ ਨੂੰ ਬੰਧਕ ਬਣਾ ਲਿਆ ਅਤੇ ਉਨ੍ਹਾਂ ਨੂੰ ਅਣਪਛਾਤੀ ਥਾਂ ਲੈ ਗਏ। ਬਲੋਚ ਨੇਤਾ ਲਤੀਫ ਜ਼ੌਹਰ ਨੇ ਪਾਕਿਸਤਾਨੀ ਸਰਕਾਰ ਤੋਂ ਕਰੀਮਾ ਦੀ ਲਾਸ਼ ਨੂੰ ਪਰਿਵਾਰ ਵਾਲਿਆਂ ਨੂੰ ਸੌਂਪਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਅਣਮਨੁੱਖੀ ਕੰਮ ਹੈ।

ਇਹ ਵੀ ਪੜ੍ਹੋ -ਅਮਰੀਕਾ : ਬਾਈਡੇਨ ਪ੍ਰਸ਼ਾਸਨ ਕਰੇਗਾ ਤਾਲਿਬਾਨ ਨਾਲ ਹੋਏ ਸ਼ਾਂਤੀ ਸਮਝੌਤੇ ਦੀ ਸਮੀਖਿਆ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


Karan Kumar

Content Editor

Related News