ਵਕੀਲਾਂ ਵੱਲੋਂ ਬ੍ਰਿਟੇਨ 'ਚ ਸ਼ਰਨ ਮੰਗਣ ਵਾਲੇ ਭਾਰਤੀਆਂ ਨੂੰ ਖਾਲਿਸਤਾਨੀ ਹੋਣ ਦਾ ਡਰਾਮਾ ਰਚਣ ਦੀ ਸਲਾਹ

Thursday, Jul 27, 2023 - 01:30 PM (IST)

ਵਕੀਲਾਂ ਵੱਲੋਂ ਬ੍ਰਿਟੇਨ 'ਚ ਸ਼ਰਨ ਮੰਗਣ ਵਾਲੇ ਭਾਰਤੀਆਂ ਨੂੰ ਖਾਲਿਸਤਾਨੀ ਹੋਣ ਦਾ ਡਰਾਮਾ ਰਚਣ ਦੀ ਸਲਾਹ

ਲੰਡਨ (ਏਜੰਸੀ)- ਬ੍ਰਿਟੇਨ ਵਿੱਚ ਇਮੀਗ੍ਰੇਸ਼ਨ ਵਕੀਲ ਭਾਰਤੀ ਨੂੰ ਦੱਸ ਰਹੇ ਹਨ ਕਿ ਬ੍ਰਿਟੇਨ ਵਿੱਚ ਰਹਿਣ ਦਾ ਅਧਿਕਾਰ ਹਾਸਲ ਕਰਨ ਲਈ ਅਧਿਕਾਰੀਆਂ ਨਾਲ ਕਿਵੇਂ ਝੂਠ ਬੋਲਿਆ ਜਾਵੇ। ਇਸ ਤੋਂ ਇਲਾਵਾ ਝੂਠੇ ਸ਼ਰਨ ਦੇ ਦਾਅਵੇ ਕਰਨ ਲਈ 10,000 ਪੌਂਡ ਚਾਰਜ ਕਰ ਰਹੇ ਹਨ। ਡੇਲੀ ਮੇਲ ਦੀ ਜਾਂਚ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਵੀ.ਪੀ. ਲਿੰਗਾਜੋਥੀ, ਇੱਕ ਵਕੀਲ ਜੋ 1983 ਵਿੱਚ ਸ੍ਰੀਲੰਕਾ ਤੋਂ ਯੂਕੇ ਆਇਆ ਸੀ, ਨੇ ਇੱਕ ਅੰਡਰਕਵਰ ਮੇਲ ਰਿਪੋਰਟਰ ਨੂੰ ਇਹ ਦਿਖਾਵਾ ਕਰਨ ਲਈ ਕਿਹਾ ਕਿ ਉਹ ਇਕ ਖਾਲਿਸਤਾਨੀ ਸਮਰਥਕ ਹੈ ਜਿਸ ਨਾਲ ਭਾਰਤ ਵਿੱਚ ਬਦਸਲੂਕੀ ਅਤੇ ਤਸ਼ੱਦਦ ਕੀਤਾ ਗਿਆ, ਜਿਸ ਮਗਰੋਂ ਉਹ ਯੂਕੇ ਵਿੱਚ ਸ਼ਰਨ ਲੈਣ ਮਜ਼ਬੂਰ ਹੋਇਆ। ਅੰਡਰਕਵਰ ਰਿਪੋਰਟਰ ਨੇ ਖ਼ੁਦ ਨੂੰ ਪੰਜਾਬ ਦੇ ਇੱਕ ਕਿਸਾਨ ਵਜੋਂ ਪੇਸ਼ ਕੀਤਾ, ਜੋ ਇੱਕ ਛੋਟੀ ਕਿਸ਼ਤੀ 'ਤੇ ਯੂਕੇ ਪਹੁੰਚਿਆ ਹੈ। 

ਇਹ ਵੀ ਪੜ੍ਹੋ: ਪਾਕਿ 'ਚ 10 ਸਾਲਾ ਹਿੰਦੂ ਬੱਚੀ ਦਾ ਜਬਰ-ਜ਼ਿਨਾਹ ਮਗਰੋਂ ਕਤਲ, ਲਾਸ਼ ਨੂੰ ਕਬਰਿਸਤਾਨ ’ਚ ਸੁੱਟਿਆ

ਡੇਲੀ ਮੇਲ ਨੇ ਲਿੰਗਾਜੋਥੀ ਦੇ ਹਵਾਲੇ ਨਾਲ ਕਿਹਾ, "ਤੁਸੀਂ ਕਹਿ ਸਕਦੇ ਹੋ ਕਿ ਭਾਰਤ ਸਰਕਾਰ ਨੇ ਤੁਹਾਡੇ 'ਤੇ ਖਾਲਿਸਤਾਨੀ ਪੱਖੀ ਹੋਣ ਦਾ ਦੋਸ਼ ਲਗਾਇਆ, ਤੁਹਾਨੂੰ ਹਿਰਾਸਤ ਵਿਚ ਲਿਆ, ਗ੍ਰਿਫ਼ਤਾਰ ਕੀਤਾ ਗਿਆ ਅਤੇ ਤੁਹਾਡੇ ਨਾਲ ਬਦਸਲੂਕੀ, ਤਸ਼ੱਦਦ, ਜਿਨਸੀ ਤਸ਼ੱਦਦ ਕੀਤਾ ਗਿਆ ਹੈ। ਇਸ ਲਈ ਤੁਸੀਂ ਵਿਆਹ ਨਹੀਂ ਕਰਵਾ ਸਕੇ ਅਤੇ ਤੁਸੀਂ ਨਿਰਾਸ਼ ਸੀ, ਤੁਸੀਂ ਖੁਦਕੁਸ਼ੀ ਕਰਨਾ ਚਾਹੁੰਦੇ ਸੀ।' ਵਕੀਲ ਨੇ ਸ਼ਰਣ ਅਰਜ਼ੀ ਵਿੱਚ ਵਰਤਣ ਲਈ ਬੈਕ ਸਟੋਰੀ ਘੜਨ ਲਈ 10,000 ਪੌਂਡ ਦੀ ਮੰਗ ਕੀਤੀ, ਜਿਸ ਵਿੱਚ ਜਿਨਸੀ ਤਸ਼ੱਦਦ, ਕੁੱਟਮਾਰ, ਗੁਲਾਮ ਮਜ਼ਦੂਰੀ, ਝੂਠੀ ਕੈਦ ਅਤੇ ਮੌਤ ਦੀਆਂ ਧਮਕੀਆਂ ਨੇ ਪ੍ਰਵਾਸੀ ਨੂੰ ਆਤਮ ਹੱਤਿਆ ਕਰਨ ਅਤੇ ਉਸਨੂੰ ਯੂਕੇ ਭੱਜਣ ਲਈ ਮਜਬੂਰ ਕਰਨਾ ਸ਼ਾਮਲ ਸਨ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਕਹਾਣੀ ਦਾ ਸਮਰਥਨ ਕਰਨ ਲਈ ਇੱਕ ਡਾਕਟਰ ਦੀ ਰਿਪੋਰਟ ਦੇਣ ਦਾ ਵੀ ਵਾਅਦਾ ਕੀਤਾ ਅਤੇ ਮਨੋਵਿਗਿਆਨਕ ਸਦਮੇ ਦੇ "ਸਬੂਤ" ਵਜੋਂ ਗ੍ਰਹਿ ਦਫ਼ਤਰ ਨੂੰ ਦਿੱਤੇ ਜਾਣ ਵਾਲੀ ਐਂਟੀ-ਡਿਪ੍ਰੈਸ਼ਨਸ ਦਵਾਈਆਂ ਵੀ ਪੇਸ਼ ਕੀਤੀਆਂ। 

ਇਹ ਵੀ ਪੜ੍ਹੋ: ਭਾਰਤ ਦੇ ਫ਼ੈਸਲੇ ਨੇ ਅਮਰੀਕਾ 'ਚ ਮਚਾਈ ਤੜਥੱਲੀ, ਲੱਗੇ ਨੋਟਿਸ- 'ਇਕ ਪਰਿਵਾਰ ਨੂੰ ਮਿਲਣਗੇ ਇਕ ਥੈਲੀ ਚੌਲ'

ਇੱਕ ਹੋਰ ਫਰਮ ਵਿੱਚ, ਜਿੱਥੇ ਅੰਡਰਕਵਰ ਰਿਪੋਰਟਰ ਗਿਆ ਸੀ, ਵਕੀਲ ਨੇ ਕਿਹਾ ਕਿ ਉਸਨੂੰ ਇਹ ਦਿਖਾਉਣ ਲਈ "ਸਬੂਤ ਬਣਾਉਣਾ" ਪਵੇਗਾ ਕਿ ਪ੍ਰਵਾਸੀ ਨੂੰ ਦੇਸ਼ ਪਰਤਣ 'ਤੇ "ਅੱਤਿਆਚਾਰ ਅਤੇ ਕਤਲ" ਦਾ ਡਰ ਸੀ। ਇੱਕ ਤੀਜੇ ਵਕੀਲ ਨੇ ਕਿਹਾ ਕਿ ਉਹ ਇਸਦੀ ਵਰਤੋਂ ਇਹ ਦਿਖਾਉਣ ਲਈ ਕਰਨਗੇ ਕਿ ਅੰਡਰਕਵਰ ਰਿਪੋਰਟਰ ਨੂੰ ਭਾਰਤ ਵਿੱਚ ਆਪਣੀ ਜਾਨ ਦਾ ਖ਼ਤਰਾ ਹੈ, ਜਿਸ ਵਿੱਚ ਸਰਕਾਰ ਵਿਰੋਧੀ ਸਿਆਸੀ ਵਫ਼ਾਦਾਰੀ, ਹੋਰ ਜਾਤੀ ਦੇ ਕਿਸੇ ਵਿਅਕਤੀ ਨਾਲ ਪ੍ਰੇਮ ਸਬੰਧ ਜਾਂ ਸਮਲਿੰਗੀ ਹੋਣ ਵਰਗੇ ਕਾਰਨ ਸ਼ਾਮਲ ਹੋਣਗੇ। ਰਿਪੋਰਟ ਦੇ ਅਨੁਸਾਰ ਅਧਿਕਾਰੀਆਂ ਦੁਆਰਾ 40 ਸਾਲਿਸਟਰ ਫਰਮਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News