ਲੱਖਾਂ ਲੋਕਾਂ ਦੇ ਭੁਲੇਖੇ ਦੂਰ ਕਰੇਗੀ ਇਵਾਂਕਾ ਦੀ ਕਹਾਣੀ, ਡਾਕਟਰਾਂ ਨੇ ਬਖਸ਼ੀ ਨਵੀਂ ਜ਼ਿੰਦਗੀ

02/08/2018 3:44:53 PM

ਸਲੋਵਾਕੀਆ— ਅਕਸਰ ਅਸੀਂ ਰੱਬ ਨੂੰ ਕੋਸਦੇ ਹਾਂ ਕਿ ਸਾਨੂੰ ਇਸ ਚੀਜ਼ ਤੋਂ ਦੂਰ ਰੱਖਿਆ, ਸਾਡੀਆਂ ਇੱਛਾਵਾਂ ਨੂੰ ਪੂਰਾ ਨਹੀਂ ਕੀਤਾ ਪਰ ਇਸ 30 ਸਾਲਾ ਔਰਤ ਨੂੰ ਦੇਖ ਕੇ ਤੁਹਾਡੇ ਸਾਰੇ ਭੁਲੇਖੇ ਦੂਰ ਹੋ ਜਾਣਗੇ। ਇਸ ਔਰਤ ਦਾ ਨਾਂ ਇਵਾਂਕਾ ਦਾਨੀਸੋਵਾ ਹੈ। ਉਸ ਦੇ ਚਿਹਰੇ ਦੇ ਸੱਜੇ ਹਿੱਸੇ ਦੀਆਂ ਹੱਡੀਆਂ ਜਨਮ ਤੋਂ ਹੀ ਅਵਿਕਸਿਤ ਸਨ।

PunjabKesari

ਇਵਾਂਕਾ 30 ਸਾਲਾਂ ਤੋਂ ਦੁਨੀਆ ਸਾਹਮਣੇ ਸਿਰਫ ਅੱਧੇ ਚਿਹਰੇ ਨਾਲ ਰੂ-ਬ-ਰੂ ਹੁੰਦੀ ਰਹੀ। 30 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਉਸ ਦੀ ਜ਼ਿੰਦਗੀ 'ਚ ਵੱਡੀ ਖੁਸ਼ੀ ਆਈ ਹੈ, ਉਹ ਇਹ ਹੈ ਕਿ 13 ਘੰਟੇ ਤੱਕ ਚੱਲੇ ਲੰਬੇ ਆਪ੍ਰੇਸ਼ਨ ਜ਼ਰੀਏ ਡਾਕਟਰਾਂ ਨੇ ਉਸ ਨੂੰ ਨਵਾਂ ਚਿਹਰਾ ਦਿੱਤਾ ਹੈ, ਜਿਸ ਨਾਲ ਉਹ ਖਾਣਾ ਚਬਾਉਣ ਅਤੇ ਸੁਣਨ ਵਿਚ ਪੂਰੀ ਤਰ੍ਹਾਂ ਨਾਲ ਸਮਰੱਥ ਹੋ ਗਈ ਹੈ। 

PunjabKesari
ਇਵਾਂਕਾ ਜਨਮ ਤੋਂ ਹੀ ਗੋਲਡਨਰ ਸਿੰਡਰੋਮ ਨਾਮਕ ਬੀਮਾਰੀ ਨਾਲ ਪੀੜਤ ਸੀ। ਇਸ ਬੀਮਾਰੀ ਕਾਰਨ ਉਸ ਦੇ ਚਿਹਰਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਸਕਿਆ ਅਤੇ ਸ਼ਕਲ ਅੱਧੀ-ਅਧੂਰੀ ਰਹਿ ਗਈ।ਉਹ ਹਮੇਸ਼ਾ ਹੀ ਆਪਣੇ ਚਿਹਰੇ ਨੂੰ ਆਪਣੇ ਵਾਲਾਂ ਨਾਲ ਢੱਕ ਕੇ ਰੱਖਦੀ ਸੀ। ਉਹ ਅਕਸਰ ਆਪਣੇ ਚਿਹਰੇ ਦੇਖ ਕੇ ਡਰ ਜਾਂਦੀ ਸੀ ਅਤੇ ਉਸ ਦੇ ਮਨ 'ਚ ਕਈ ਵਾਰ ਮਰਨ ਦਾ ਖਿਆਲ ਵੀ ਆਇਆ।

PunjabKesari

ਪੇਸ਼ੇ ਤੋਂ ਵਕੀਲ ਇਵਾਂਕਾ ਆਪਣੇ ਚਿਹਰੇ ਨੂੰ ਸਹੀ ਆਕਾਰ 'ਚ ਦੇਖ ਕੇ ਹੁਣ ਬਹੁਤ ਖੁਸ਼ ਹੈ। ਉਸ ਨੇ ਕਿਹਾ ਕਿ ਮੈਂ ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਔਰਤ ਹਾਂ, ਕਿਉਂਕਿ ਉਸ ਦੀ ਸਰਜਰੀ ਸਫਲਤਾਪੂਰਵਕ ਹੋ ਗਈ ਹੈ। ਆਪਣੇ ਚਿਹਰੇ ਨੂੰ ਬਦਲਿਆ ਵੇਖ ਕੇ ਉਸ ਨੇ ਸ਼ਬਦਾਂ 'ਚ ਬਿਆਨ ਕੀਤਾ ਕਿ ਉਸ ਨੂੰ ਬਹੁਤ ਹੀ ਚੰਗਾ ਮਹਿਸੂਸ ਹੋ ਰਿਹਾ ਹੈ। ਦੁਨੀਆ 'ਚ ਹੁਣ ਇਕ ਸਿਹਤਮੰਦ ਜ਼ਿੰਦਗੀ ਜਿਊਣ ਦੀ ਮੇਰੀ ਆਸ ਸੱਚ ਸਾਬਤ ਹੋ ਗਈ ਹੈ।


Related News