T20 WC ਜੇਤੂ ਟੀਮ ਇੰਡੀਆ ਭਾਰਤ ਲਈ ਰਵਾਨਾ, ਫਲਾਈਟ ਕਿੱਥੇ ਕਰੇਗੀ  ਲੈਂਡ, ਇਸ ਤੋਂ ਬਾਅਦ ਕੀ ਹੈ ਪੂਰਾ ਸ਼ਡਿਊਲ

Wednesday, Jul 03, 2024 - 04:26 PM (IST)

T20 WC ਜੇਤੂ ਟੀਮ ਇੰਡੀਆ ਭਾਰਤ ਲਈ ਰਵਾਨਾ, ਫਲਾਈਟ ਕਿੱਥੇ ਕਰੇਗੀ  ਲੈਂਡ, ਇਸ ਤੋਂ ਬਾਅਦ ਕੀ ਹੈ ਪੂਰਾ ਸ਼ਡਿਊਲ

ਸਪੋਰਟਸ ਡੈਸਕ- ਭਾਰਤ ਲਈ ਇੱਕ ਵੱਡੀ ਅਤੇ ਅਹਿਮ ਸਾਹਮਣੇ ਖਬਰ ਆ ਰਹੀ ਹੈ। ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵੀ ਟੀਮ ਇੰਡੀਆ ਦੇ ਸਾਰੇ ਖਿਡਾਰੀ ਬਾਰਬਾਡੋਸ 'ਚ ਤੂਫਾਨ 'ਚ ਫਸੇ ਹੋਏ ਸਨ, ਜਿਸ ਕਾਰਨ ਅਜੇ ਤੱਕ ਵਾਪਸੀ ਨਹੀਂ ਹੋ ਸਕੀ ਸੀ। ਇਸ ਦੌਰਾਨ ਬੀਸੀਸੀਆਈ ਵੱਲੋਂ ਖਾਸ ਇੰਤਜ਼ਾਮ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ਖਬਰ ਆ ਰਹੀ ਹੈ ਕਿ ਭਾਰਤੀ ਖਿਡਾਰੀ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਰਾਹੀਂ ਆਪਣੇ ਦੇਸ਼ ਲਈ ਰਵਾਨਾ ਹੋ ਗਏ ਹਨ ਅਤੇ ਜਲਦੀ ਹੀ ਘਰ ਪਰਤਣਗੇ। ਇਸ ਦੌਰਾਨ, ਇਹ ਤੁਹਾਡੇ ਮਨ ਵਿੱਚ ਜ਼ਰੂਰ ਇਹ ਗੱਲ ਹੋਵੇਗੀ ਕਿ ਭਾਰਤ ਵਾਪਸ ਪਰਤਣ ਤੋਂ ਬਾਅਦ ਟੀਮ ਇੰਡੀਆ ਦਾ ਸ਼ਡਿਊਲ ਕੀ ਹੋਵੇਗਾ ਅਤੇ ਟੀਮ ਕਿੱਥੇ ਲੈਂਡ ਕਰੇਗੀ।

ਟੀਮ ਇੰਡੀਆ ਦੇ ਭਾਰਤ ਪਰਤਨ 'ਤੇ ਪ੍ਰੋਗਰਾਮਾਂ ਦਾ ਸ਼ਡਿਊਲ
6 AM : ਭਾਰਤੀ ਟੀਮ ਵਤਨ ਪਰਤੇਗੀ
10 AM ਤੋਂ 12 PM : ਪ੍ਰਧਾਨਮੰਤਰੀ ਨਾਲ ਮੁਲਾਕਾਤ
2 PM : ਟੀਮ ਇੰਡੀਆ ਮੁੰਬਈ ਲਈ ਰਵਾਨਾ ਹੋਵੇਗੀ
5 PM : ਵਾਨਖੇੜੇ ਸਟੇਡੀਅਮ ਤਕ ਰੋਡ ਸ਼ੋਅ
7 PM : ਵਾਨਖੇੜੇ ਸਟੇਡੀਅਮ 'ਚ ਜਸ਼ਨ ਤੇ ਸਨਮਾਨ ਸਮਾਹੋਰ


author

Tarsem Singh

Content Editor

Related News