ਸਲਮਾਨ ਖ਼ਾਨ ਦੀ ਫ਼ਿਲਮ ''ਸਿਕੰਦਰ'' ਦੇ ਸੈੱਟ ਤੋਂ ਲੀਕ ਹੋਈਆਂ ਤਸਵੀਰਾਂ, ਸ਼ਾਨਦਾਰ ਹੋਵੇਗਾ ਐਕਸ਼ਨ

07/03/2024 4:10:08 PM

ਮੁੰਬਈ- ਬਾਲੀਵੁੱਡ ਸਟਾਰ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਸਿਕੰਦਰ' ਦੀਆਂ ਕੁਝ ਤਸਵੀਰਾਂ ਆਨਲਾਈਨ ਲੀਕ ਹੋ ਗਈਆਂ ਹਨ। ਜੋ ਇਸ ਫ਼ਿਲਮ ਦੀ ਸ਼ੂਟਿੰਗ ਨਾਲ ਸਬੰਧਤ ਹਨ। ਇਸ 'ਚ ਕੁਝ ਜਾਣਕਾਰੀਆਂ ਵੀ ਲੀਕ ਹੋਈਆਂ ਹਨ, ਜੋ ਹੁਣ ਤੱਕ ਸਾਹਮਣੇ ਨਹੀਂ ਆਈਆਂ ਹਨ।ਦਰਅਸਲ, ਫ਼ਿਲਮ ਦੇ ਸੈੱਟ ਤੋਂ ਸਾਜਿਦ ਨਾਡਿਆਡਵਾਲਾ ਦੀ ਪਤਨੀ ਲੋਕਾਂ ਨੂੰ ਖਾਣ ਅਤੇ ਚਾਹ ਪੀਣ ਦਾ ਸੱਦਾ ਦਿੰਦੀ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਫ਼ਿਲਮ ਦੇ ਐਕਸ਼ਨ ਸੀਨਜ਼ ਕੌਣ ਸ਼ੂਟ ਕਰ ਰਿਹਾ ਹੈ, ਇਹ ਵੀ ਲੀਕ ਹੋ ਗਿਆ ਹੈ। ਇੱਕ ਫੋਟੋ 'ਚ ਫ਼ਿਲਮ ਦੇ ਨਿਰਦੇਸ਼ਕ ਏ.ਆਰ. ਮੁਰਗਦਾਸ ਦੋ ਲੋਕਾਂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਉਹ ਫਿਲਮ ਦੇ ਐਕਸ਼ਨ ਨਿਰਦੇਸ਼ਕ ਕੇਵਿਨ ਕੁਮਾਰ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸਲਮਾਨ ਵੀ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਹਨ।

 

ਸਾਜਿਦ ਨਾਡਿਆਡਵਾਲਾ ਸਲਮਾਨ ਖ਼ਾਨ ਦੀ ਨਵੀਂ ਫਿਲਮ 'ਸਿਕੰਦਰ' ਨੂੰ ਪ੍ਰੋਡਿਊਸ ਕਰ ਰਹੇ ਹਨ। 'ਸਿਕੰਦਰ' ਅਗਲੇ ਸਾਲ ਯਾਨੀ ਈਦ 2025 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ 'ਚ ਸਲਮਾਨ ਖ਼ਾਨ ਜ਼ਬਰਦਸਤ ਐਕਸ਼ਨ ਸੀਨਜ਼ ਕਰਦੇ ਨਜ਼ਰ ਆਉਣਗੇ। ਹਾਲੀਵੁੱਡ ਫ਼ਿਲਮ 'ਮਿਸ਼ਨ ਇੰਪੌਸੀਬਲ' ਦੀ ਟੀਮ ਇਸ ਦੇ ਐਕਸ਼ਨ ਸੀਨਜ਼ ਨੂੰ ਡਾਇਰੈਕਟ ਕਰ ਸਕਦੀ ਹੈ।

ਇਹ ਵੀ ਪੜ੍ਹੋ- ਸੋਨਾਕਸ਼ੀ ਸਿਨਹਾ ਦੇ ਵਿਆਹ ਤੋਂ ਬਾਅਦ ਸ਼ਤਰੂਘਨ ਸਿਨਹਾ ਨੇ ਸਾਂਝੀ ਕੀਤੀ ਇਹ ਪੋਸਟ

ਪਰ ਅਜੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਫ਼ਿਲਮ 'ਚ ਦੋਵੇਂ ਸਟਾਰ ਸਲਮਾਨ ਅਤੇ ਰਸ਼ਮਿਕਾ ਮੰਡਾਨਾ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਨ। ਪ੍ਰਸ਼ੰਸਕ ਵੀ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਇਸ ਨੂੰ ਪਹਿਲਾਂ ਹੀ ਬਲਾਕਬਸਟਰ ਕਹਿ ਰਹੇ ਹਨ।


Priyanka

Content Editor

Related News