ਮੈਲਬੌਰਨ 'ਚ ਹਜ਼ਾਰਾਂ ਲੋਕਾਂ ਨੇ ਕੱਢਿਆ ਪ੍ਰਾਈਡ ਮਾਰਚ (ਤਸਵੀਰਾਂ)

01/29/2018 2:32:07 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਮੈਲਬੌਰਨ ਦੇ ਉਪਨਗਰ ਸੈਂਟ ਕਿਲਡਾ ਵਿਚ ਲਿੰਗੀ ਅਤੇ ਜਿਨਸੀ ਵਿਭਿੰਨਤਾ ਦਾ ਜਸ਼ਨ ਮਨਾਉਣ ਲਈ ਸਾਲਾਨਾ ਪ੍ਰਾਈਡ ਮਾਰਚ ਕੱਢਿਆ ਗਿਆ। ਇਸ ਪ੍ਰਾਈਡ ਮਾਰਚ ਵਿਚ ਅਦਾਕਾਰ ਅਤੇ ਵਕੀਲ ਮੈਗਡਾ ਸ਼ੂਬਾਨਸ਼ਕੀ ਵੀ ਉਨ੍ਹਾਂ 8000 ਲੋਕਾਂ ਵਿਚ ਸ਼ਾਮਲ ਹੋਏ, ਜੋ ਮਿਡਸੁੰਮਾ ਪ੍ਰਾਈਡ ਮਾਰਚ ਲਈ ਫਿਟਜ਼ਰੋਏ ਸਟ੍ਰੀਟ ਦੇ ਨਾਲ-ਨਾਲ ਚੱਲ ਰਹੇ ਸਨ।

PunjabKesari

ਸ਼ੂਬਾਨਸ਼ਕੀ ਨੇ ਕਿਹਾ,''ਅਸੀਂ ਸਾਰੇ ਬਰਾਬਰ ਹਾਂ। ਸਾਡੇ ਵਿਚ ਕੋਈ ਫਰਕ ਨਹੀਂ ਹੈ।'' ਉਨ੍ਹਾਂ ਨੇ ਅੱਗੇ ਕਿਹਾ,''ਇਹ ਇਕ ਗਰਮ ਦਿਨ ਹੈ।''

PunjabKesari

ਹਾਲਾਂਕਿ ਮਾਰਚ ਵਿਚ ਸ਼ਾਮਲ ਕੁਝ ਲੋਕਾਂ ਨੇ 40 ਡਿਗਰੀ ਤਾਪਮਾਨ ਹੋਣ ਕਾਰਨ ਪਤਲੇ ਕੱਪੜੇ ਪਾਏ ਸਨ ਜਦਕਿ ਕੁਝ ਲੋਕਾਂ ਨੇ ਗਾਊਨ ਪਹਿਨੇ ਹੋਏ ਸਨ। ਅੱਜ ਦਾ ਮਾਰਚ ਇਸ ਘਟਨਾ ਦੇ 23 ਸਾਲ ਦੇ ਇਤਿਹਾਸ ਵਿਚ ਸਭ ਤੋਂ ਹਾਜ਼ਰੀ ਸੀ। ਇਸ ਵਿਚ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਮਿਡਸੁੰਮਾ ਦੀ 600,000 ਡਾਲਰ ਦੀ ਫੰਡਿੰਗ ਵਧਾਉਣ ਦਾ ਐਲਾਨ ਕੀਤਾ।

PunjabKesari

ਇਸ ਫੰਡ ਦੀ ਵਰਤੋਂ ਪ੍ਰਸਿੱਧ ਤਿਉਹਾਰ ਨੂੰ ਅਗਲੇ ਤਿੰਨ ਸਾਲਾਂ ਤੱਕ ਮਨਾਉਣ ਲਈ ਕੀਤੀ ਜਾਵੇਗੀ।


Related News