ਲਾਵਰੋਵ ਨੇ ਨਹੀਂ ਕੀਤਾ ਸਵਿਕਾਰ ਬ੍ਰਿਟੇਨ ਦੌਰੇ ਦਾ ਸੱਦਾ : ਰੂਸ

Wednesday, Mar 14, 2018 - 10:57 PM (IST)

ਲਾਵਰੋਵ ਨੇ ਨਹੀਂ ਕੀਤਾ ਸਵਿਕਾਰ ਬ੍ਰਿਟੇਨ ਦੌਰੇ ਦਾ ਸੱਦਾ : ਰੂਸ

ਮਾਸਕੋ— ਰੂਸ ਮੁਤਾਬਕ ਉਸ ਦੇ ਵਿਦੇਸ਼ੀ ਮੰਤਰੀ ਮਰਗੇਈ ਲਾਵਰੋਵ ਨੇ ਬ੍ਰਿਟੇਨ ਦਾ ਦੌਰਾ ਕਰਨ ਦਾ ਸੱਦਾ ਸਵੀਕਾਰ ਨਹੀਂ ਕੀਤਾ ਸੀ। ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜਾਖਾਰੋਵਾ ਨੇ ਅੱਜ ਆਪਣੇ ਫੇਸਬੁੱਕ ਪੋਸਟ 'ਤੇ ਇਕ ਰਿਪੋਰਟ ਜਾਰੀ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਕਿਹਾ ਕਿ ਲਾਵਰੋਵ ਨੂੰ ਦਿੱਤਾ ਗਿਆ ਸੱਦਾ ਵਾਪਸ ਲੈ ਲਿਆ ਗਿਆ ਸੀ। ਬੁਲਾਰੇ ਨੇ ਆਪਣੇ ਫੇਸਬੁੱਕ ਪੋਸਟ 'ਚ ਲਿਖਿਆ ਕਿ ਲਾਵਰੋਵ ਵੱਲੋਂ ਬ੍ਰਿਟੇਨ ਦਾ ਦੌਰਾ ਕਰਨ ਦਾ ਸੱਦਾ ਅਸਵਿਕਾਰ ਕਰਨ ਤੋਂ ਬਾਅਦ ਥੇਰੇਸਾ ਮੇਅ ਨੇ ਉਸ ਨੂੰ ਰੱਦ ਕਰ ਦਿੱਤਾ। ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਸੰਸਦ 'ਚ ਸਾਬਕਾ ਰੂਸੀ ਜਾਸੂਸ ਸਰਗੇਈ ਸਕ੍ਰਿਪਲ ਨੂੰ ਜ਼ਹਿਰ ਦੇ ਕੇ ਹੱਤਿਆ ਕਰਨ ਦੀ ਕੋਸ਼ਿਸ਼ ਦੇ ਮਾਮਲੇ 'ਚ ਕਿਹਾ ਕਿ ਬ੍ਰਿਟੇਨ ਲਾਵਰੋਵ ਨੂੰ ਦਿੱਤੇ ਗਏ ਸੱਦੇ ਨੂੰ ਰੱਦ ਕਰ ਲੰਡਨ ਤੇ ਮਾਸਕੋ ਵਿਚਾਲੇ ਸਾਰੇ ਉੱਚ ਪੱਧਰੀ ਦੋ-ਪੱਖੀ ਸੰਪਰਕਾਂ ਨੂੰ ਰੱਦ ਕਰੇਗਾ।


Related News