ਅਜੀਬ ਘਟਨਾ : ਮਾਂ ਨੇ ਜਨਮ ਤੋਂ ਪਹਿਲਾਂ ਹੀ ਤਸਵੀਰ ''ਚ ਬੇਟੀ ਨੂੰ ਦੇਖਿਆ

09/19/2018 12:44:51 PM

ਲੰਡਨ (ਬਿਊਰੋ)— ਬ੍ਰਿਟੇਨ ਦੇ ਨੌਰਥ ਯਾਰਕਸ਼ਾਇਰ ਵਿਚ ਰਹਿਣ ਵਾਲੀ 38 ਸਾਲਾ ਇਕ ਮਾਂ ਨੇ ਅਜੀਬ ਦੈਵੀ ਸ਼ਕਤੀ ਦਾ ਅਨੁਭਵ ਕੀਤਾ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਲਾਰਾ ਸਿਸੀ ਨੇ ਇਕ ਪੁਰਾਣੀ ਤਸਵੀਰ ਵਿਚ ਆਪਣੀ ਉਸ ਬੇਟੀ ਦਾ ਪਰਛਾਵਾਂ ਦੇਖਿਆ, ਜੋ ਉਸ ਸਮੇਂ ਪੈਦਾ ਵੀ ਨਹੀਂ ਹੋਈ ਸੀ। ਲਾਰਾ ਦੇ ਪੂਰੇ ਪਰਿਵਾਰ ਲਈ ਇਹ ਅਨੁਭਵ ਹੈਰਾਨ ਕਰ ਦੇਣ ਵਾਲਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਸ਼ਾਇਦ ਕੋਈ ਅਲੌਕਿਕ ਸ਼ਕਤੀ ਉਨ੍ਹਾਂ ਨੂੰ ਭਵਿੱਖ ਦੀ ਝਲਕ ਦੇ ਰਹੀ ਸੀ। 

PunjabKesari

38 ਸਾਲਾ ਲਾਰਾ ਨੇ ਦੱਸਿਆ ਕਿ ਉਸ ਦੀ ਵੱਡੀ ਬੇਟੀ ਆਯਸ਼ਾ ਜਦੋਂ 5 ਸਾਲ ਦੀ ਸੀ ਉਦੋਂ ਉਸ ਨੇ ਆਯਸ਼ਾ ਦੀ ਇਕ ਤਸਵੀਰ ਖਿੱਚੀ ਸੀ। ਇਸ ਘਟਨਾ ਦੇ 10 ਸਾਲ ਬਾਅਦ ਜਦੋਂ ਉਹ ਪੁਰਾਣੀ ਤਸਵੀਰ ਦੇਖ ਰਹੀ ਸੀ ਤਾਂ ਉਸ ਨੂੰ ਤਸਵੀਰ ਵਿਚ ਇਕ ਸੁਨਿਹਰੀ ਵਾਲਾਂ ਵਾਲੀ ਛੋਟੀ ਲੜਕੀ ਨਜ਼ਰ ਆ ਰਹੀ ਸੀ। ਲਾਰਾ ਦੱਸਦੀ ਹੈ,''ਮੈਂ ਪਹਿਲਾਂ ਕਦੇ ਇਸ ਨੂੰ ਨੋਟਿਸ ਨਹੀਂ ਸੀ ਕੀਤਾ ਪਰ ਹੁਣ ਜਦੋਂ ਮੇਰੀ ਨਜ਼ਰ ਇਸ 'ਤੇ ਪਈ ਤਾਂ ਮੈਂ ਹੈਰਾਨ ਰਹਿ ਗਈ। ਕਿਉਂਕਿ ਤਸਵੀਰ ਵਿਚ ਜਿਹੜੀ ਦੂਜੀ ਬੱਚੀ ਨਜ਼ਰ ਆ ਰਹੀ ਹੈ ਉਹ ਬਿਲਕੁਲ ਮੇਰੀ ਛੋਟੀ ਬੇਟੀ ਸੋਫੀਆ ਵਾਂਗ ਹੈ। ਉਸ ਸਮੇਂ ਸੋਫੀਆ ਦਾ ਜਨਮ ਵੀ ਨਹੀਂ ਹੋਇਆ ਸੀ। ਮੇਰੇ ਲਈ ਇਹ ਅਜੀਬ ਸੀ ਕਿ ਮੈਂ ਇੰਨੇ ਸਾਲਾਂ ਵਿਚ ਕਦੇ ਅਜਿਹਾ ਅਨੁਭਵ ਨਹੀਂ ਕੀਤਾ।'' 

PunjabKesari

ਲਾਰਾ ਨੇ ਦੱਸਿਆ,''ਮੈਂ ਆਪਣੇ ਪ੍ਰੇਮੀ ਅਤੇ ਮਾਤਾ-ਪਿਤਾ ਨੂੰ ਇਸ ਬਾਰੇ ਦੱਸਿਆ। ਉਨ੍ਹਾਂ ਲਈ ਵੀ ਇਸ 'ਤੇ ਯਕੀਨ ਕਰਨਾ ਮੁਸ਼ਕਲ ਸੀ। ਪਹਿਲਾਂ ਅਸੀਂ ਸੋਚਿਆ ਸੀ ਕਿ ਉਹ ਕੋਈ ਗੁੱਡੀ ਹੋ ਸਕਦੀ ਹੈ ਪਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ ਆਯਸ਼ਾ ਨੁੰ ਕਦੇ ਕੋਈ ਗੁੱਡੀ ਨਹੀਂ ਦਿੱਤੀ। ਫਿਰ ਅਸੀਂ ਸੋਚਿਆ ਕਿ ਸ਼ਾਇਦ ਇਹ ਆਯਸ਼ਾ ਦੀ ਕੋਈ ਦੋਸਤ ਹੋ ਸਕਦੀ ਹੈ ਪਰ ਉਸ ਨੇ ਤਾਂ 6 ਸਾਲ ਦੀ ਉਮਰ ਵਿਚ ਸਕੂਲ ਜਾਣਾ ਸ਼ੁਰੂ ਕੀਤਾ ਸੀ ਅਤੇ ਉਸ ਦੇ ਬਾਅਦ ਹੀ ਉਸ ਦੀ ਦੋਸਤੀ ਕਿਸੇ ਹੋਰ ਬੱਚੇ ਨਾਲ ਹੋਈ। ਬਹੁਤ ਸੋਚਣ ਦੇ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਸ਼ਾਇਦ ਈਸ਼ਵਰ ਸਾਨੂੰ ਭਵਿੱਖ ਦੀ ਝਲਕ ਦਿਖਾ ਰਿਹਾ ਸੀ।'' 

PunjabKesari

ਲਾਰਾ ਪੇਸ਼ੇ ਤੋਂ ਇਕ ਪ੍ਰਿੰਟਰ ਆਪਰੇਟਰ ਦਾ ਕੰਮ ਕਰਦੀ ਹੈ ਅਤੇ 2 ਬੱਚੀਆਂ ਦੀ ਮਾਂ ਹੈ। ਇਸ ਘਟਨਾ ਦੇ ਬਾਰੇ ਵਿਚ ਉਹ ਕਹਿੰਦੀ ਹੈ,''ਮੈਂ ਪਹਿਲਾਂ ਕਦੇ ਇਸ ਤਸਵੀਰ ਵੱਲ ਧਿਆਨ ਨਹੀਂ ਸੀ ਦਿੱਤਾ ਪਰ ਇਹ ਜੋ ਵੀ ਹੈ ਅਜੀਬ ਹੈ ਅਤੇ ਯਕੀਨ ਤੋਂ ਪਰੇ ਹੈ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਅਸੀਂ ਉਸ ਤਸਵੀਰ ਵਾਲੇ ਘਰ ਵਿਚ ਨਹੀਂ ਸਗੋਂ ਨਵੇਂ ਘਰ ਵਿਚ ਰਹਿ ਰਹੇ ਹਾਂ।''


Related News