ਮਸ਼ਹੂਰ ਟਾਕ ਸ਼ੋਅ ਹੋਸਟ ਲੈਰੀ ਕਿੰਗ ਦਾ 87 ਸਾਲ ਦੀ ਉਮਰ ’ਚ ਦੇਹਾਂਤ

Saturday, Jan 23, 2021 - 07:29 PM (IST)

ਮਸ਼ਹੂਰ ਟਾਕ ਸ਼ੋਅ ਹੋਸਟ ਲੈਰੀ ਕਿੰਗ ਦਾ 87 ਸਾਲ ਦੀ ਉਮਰ ’ਚ ਦੇਹਾਂਤ

ਵਾਸ਼ਿੰਗਟਨ-ਟਾਕ ਸ਼ੋਅ ਹੋਸਟ ਲੈਰੀ ਕਿੰਗ ਦਾ 87 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਮੌਤ ਦਾ ਐਲਾਨ ਸ਼ਨੀਵਾਰ ਨੂੰ ਉਨ੍ਹਾਂ ਦੇ ਟਵਿੱਟਰ ਪੇਜ਼ ’ਤੇ ਜਾਰੀ ਇਕ ਬਿਆਨ ’ਚ ਕੀਤਾ ਗਿਆ। ਬਿਆਨ ’ਚ ਕਿਹਾ ਗਿਆ ਹੈ ਕਿ ਬਹੁਤ ਦੀ ਦੁਖ ਨਾਲ ਓਰਾ ਮੀਡੀਆ ਆਪਣੇ ਕੋ-ਫਾਊਂਡਰ, ਹੋਸਟ ਅਤੇ ਦੋਸਤ ਲੈਰੀ ਕਿੰਗ ਦੇ ਦੇਹਾਂਤ ਦਾ ਐਲਾਨ ਕਰਦਾ ਹੈ। ਉਨ੍ਹਾਂ ਦਾ ਸ਼ਨੀਵਾਰ ਸਵੇਰੇ ਲਾਸ ਏਂਜਲਸ ਦੇ ਸੀਡਰ-ਸਿਨਾਈ ਮੈਡੀਕਾਨ ਸੈਂਟਰ ’ਚ 87 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ।

ਇਹ ਵੀ ਪੜ੍ਹੋ -ਬਾਈਡੇਨ ਨੇ ਮੈਕਸੀਕੋ ਦੀ ਸਰਹੱਦ ’ਤੇ ਬਣਨ ਵਾਲੀ ਕੰਧ ਦੇ ਕੰਮ ’ਤੇ ਲਾਈ ਰੋਕ

ਬਿਆਨ ’ਚ ਕਿਹਾ ਗਿਆ ਹੈ ਕਿ 63 ਸਾਲ ਤੋਂ ਰੇਡੀਓ, ਟੈਲੀਵਿਜ਼ਨ ਅਤੇ ਡਿਜੀਟਲ ਮੀਡੀਆ ਦੇ ਪਲੇਟਫਾਰਮਾਂ ’ਤੇ ਲੈਰੀ ਦੇ ਕਈ ਹਜ਼ਾਰ ਇੰਟਰਵਿਊ, ਅਵਾਰਡਸ ਅਤੇ ਕਈ ਪੇਸ਼ਕਾਰੀਆਂ ਇਕ ਬ੍ਰਾਡਕਾਸਟਰ ਦੇ ਰੂਪ ’ਚ ਉਨ੍ਹਾਂ ਦੇ ਟੈਲੰਟ ਦਾ ਸਬੂਤ ਹਨ। ਲੈਰੀ ਹਮੇਸ਼ਾ ਆਪਣੇ ਇੰਟਰਵਿਊ ਦੇ ਸਬਜੈਕਟਸ ਨੂੰ ਆਪਣੇ ਪ੍ਰੋਗਰਾਮ ਦੇ ਟਰੂ ਸਟਾਰ ਦੇ ਤੌਰ ’ਤੇ ਦੇਖਦੇ ਸਨ। ਉਹ ਆਪਣੇ ਆਪ ਨੂੰ ਹਮੇਸ਼ਾ ਗੈਸਟ ਅਤੇ ਆਡੀਅੰਸ ਦਰਮਿਆਨ ਇਕ ਨਿਰਪੱਖ ਮਾਧਿਅਮ ਦੇ ਰੂਪ ’ਚ ਦੇਖਦੇ ਸਨ।

ਇਹ ਵੀ ਪੜ੍ਹੋ -ਭਾਰਤ ਨੇ ਕੋਵਿਡ-19 ਦੀਆਂ ਲੱਖ ਤੋਂ ਵਧੇਰੇ ਖੁਰਾਕਾਂ ਬੰਗਲਾਦੇਸ਼ ਨੂੰ ਸੌਂਪੀਆਂ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News