ਦੁਨੀਆ ਲਈ ਖੁੱਲ੍ਹੀ ਸਭ ਤੋਂ ਵੱਡੀ ਦੂਰਬੀਨ, ਜਾਣੋਂ ਕੀ ਹੈ ਖਾਸੀਅਤ
Thursday, Apr 01, 2021 - 11:58 PM (IST)
ਬੀਜਿੰਗ-ਪੇਈਚਿੰਗ ’ਚ 30 ਮਾਰਚ ਦੀ ਰਾਤ 12 ਵਜੇ ਦੁਨੀਆ ਦੀ ਸਭ ਤੋਂ ਵੱਡੀ ਦੂਰਬੀਨ (ਫਾਸਟ) ਰਸਮੀ ਤੌਰ ’ਤੇ ਦੁਨੀਆ ਲਈ ਖੁੱਲ੍ਹ ਗਈ, ਇਸ ਦੂਰਬੀਨ ਦੇ ਖੁਲ੍ਹੱਣ ਨਾਲ ਇਹ ਸਪੱਸ਼ਟ ਹੈ ਕਿ ਚੀਨ ਅੰਤਰਰਾਸ਼ਟਰੀ ਵਿਗਿਆਨ ਜਗਤ ਨਾਲ ਸਹਿਯੋਗ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ-100 ਫੀਸਦੀ ਅਸਰਦਾਰ ਹੋਣ ਤੋਂ ਬਾਅਦ ਵੀ ਭਾਰਤੀ ਬੱਚਿਆਂ ਨੂੰ ਨਹੀਂ ਲੱਗੇਗੀ ਇਹ ਕੋਰੋਨਾ ਵੈਕਸੀਨ
ਚੀਨ ਦੀ ਸਭ ਤੋਂ ਵੱਡੀ ਦੂਰਬੀਨ ਫਾਸਟ
ਚੀਨ ਕੋਲ ਫਾਸਟ ਦਾ ਸੁਤੰਤਰ ਬੌਧਿਕ ਜਾਇਦਾਦ ਅਧਿਕਾਰ ਹੈ। ਇਸ ਦਾ ਸੰਚਾਲਨ ਸ਼ੁਰੂ ਹੋਣ ਤੋਂ ਬਾਅਦ ਇਹ ਦੂਰਬੀਨ ਸਥਿਰ ਤੌਰ 'ਤੇ ਕੰਮ ਕਰ ਰਹੀ ਹੈ। ਉਥੇ ਇਸ ਲੱਭੇ ਗਏ ਪਲਸਰਾਂ ਦੀ ਕੁੱਲ ਗਿਣਤੀ 300 ਤੱਕ ਜਾ ਪਹੁੰਚੀ ਹੈ। ਇਸ ਦੇ ਨਾਲ ਹੀ ਤੇਜ਼ ਰੇਡੀਓ ਫ੍ਰਿਕਵੈਂਸੀ ਨੂੰ ਲੈ ਕੇ ਮਹਤੱਵਪੂਰਨ ਉਪਲੱਬਧੀਆਂ ਵੀ ਹਾਸਲ ਹੋਈਆਂ ਹਨ।
ਇਹ ਵੀ ਪੜ੍ਹੋ-'ਕੋਰੋਨਾ ਟੀਕਾ 6 ਮਹੀਨਿਆਂ ਤੋਂ ਬਾਅਦ ਵੀ ਰਹੇਗਾ ਪ੍ਰਭਾਵੀ
ਪੇਈਚਿੰਗ ਸਮੇਂ ਮੁਤਾਬਕ 30 ਮਾਰਚ ਦੀ ਰਾਤ 12 ਵਜੇ ਤੋਂ ਫਾਸਟ ਨੇ ਦੁਨੀਆਭਰ ’ਤੇ ਪੁਲਾੜ ਵਿਗਿਆਨੀਆਂ ਨੂੰ ਅਪਲਾਈ ਕਰਨ ਲਈ ਸੱਦਾ ਦਿੱਤਾ ਸੀ। ਫਾਸਟ ਦੇ ਮੁੱਖ ਇੰਜੀਨੀਅਰ ਚਿਆਂਗ ਫੰਗ ਨੇ ਕਿਹਾ ਕਿ ਪਹਿਲੀ ਖੇਪ ਦੇ ਵਿਦੇਸ਼ੀ ਐਪਲੀਕੇਸ਼ਨਾਂ ਦੀ ਮਿਆਦ ਡੇਢ ਮਹੀਨਾ ਰਹੇਗੀ। ਬਿਨੈਕਾਰ ਸਭ ਤੋਂ ਪਹਿਲਾਂ ਸਾਡੀ ਵੈੱਬਸਾਈਟ ’ਤੇ ਰਜਿਸਟਰ ਕਰਨਗੇ, ਕੁਝ ਨਿੱਜੀ ਸੂਚਨਾਵਾਂ ਅਤੇ ਵਿਗਿਆਨ ’ਚ ਆਪਣੇ ਟੀਚੇ, ਯੋਜਨਾ ਆਦਿ ਭਰਨਗੇ। ਬਾਅਦ ’ਚ ਅਸੀਂ ਇਸ ਦੀ ਸਮੀਖਿਆ ਕਰਾਂਗੇ ਅਤੇ 20 ਜੁਲਾਈ ਨੂੰ ਸਮੀਖਿਆ ਦੇ ਨਤੀਜੇ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ-ਅੰਤਰਰਾਸ਼ਟਰੀ ਉਡਾਣਾਂ ਦੌਰਾਨ ਇੰਟਰਨੈੱਟ ਤੇ ਕਾਲਿੰਗ ਦੀਆਂ ਸੁਵਿਧਾਵਾਂ ਦੇਵੇਗਾ ਇਹ ਦੇਸ਼
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।