ਥਾਈਲੈਂਡ ’ਚ ਵੱਡੀ ਪੱਧਰ ’ਤੇ ਹੋਈ ਕੋਰੋਨਾ ਰੋਕੂ ਟੀਕਾਕਰਨ ਦੀ ਸ਼ੁਰੂਆਤ
Tuesday, Jun 08, 2021 - 05:08 PM (IST)
ਇੰਟਰਨੈਸ਼ਨਲ ਡੈਸਕ : ਥਾਈਲੈਂਡ ’ਚ ਕੋਰੋਨਾ ਰੋਕੂ ਟੀਕਾਕਰਨ ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ ਹਜ਼ਾਰਾਂ ਲੋਕਾਂ ਦੇ ਟੀਕੇ ਲਾਏ ਗਏ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਥਾਈਲੈਂਡ ’ਚ ਟੀਕਾਕਰਨ ਦੀ ਮੁਹਿੰਮ ਸੋਮਵਾਰ ਸ਼ੁਰੂ ਹੋਈ ਅਤੇ ਪਹਿਲੇ ਹੀ ਦਿਨ ਲੋਕਾਂ ਨੇ ਟੀਕਾ ਲਗਵਾਉਣ ਲਈ ਬੈਂਕਾਕ ਸਮੇਤ 76 ਸੂਬਿਆਂ ’ਚ ਟੀਕਾਕਰਨ ਕੇਂਦਰਾਂ ’ਤੇ ਲਾਈਨਾਂ ਲਾ ਦਿੱਤੀਆਂ।
ਟੀਕਾਕਰਨ ਕੇਂਦਰ ’ਚ ਤਾਇਨਾਤ ਇਕ ਡਾਕਟਰ ਨੇ ਕਿਹਾ, “ਅਸੀਂ ਸਾਰੀਆਂ ਡਾਕਟਰੀ ਅਤੇ ਤਕਨੀਕੀ ਜ਼ਰੂਰਤਾਂ ਅਤੇ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਇਥੇ ਟੀਕਾਕਰਨ ਦੀ ਉੱਚ ਦਰ ਨੂੰ ਕਾਇਮ ਰੱਖਿਆ ਹੈ। ਇਹ ਕੇਂਦਰ ਪੂਰੀ ਤਰ੍ਹਾਂ ਸਹੂਲਤਾਂ ਨਾਲ ਲੈਸ ਹਨ। ਸਾਡੇ ਕੋਲ ਰੋਜ਼ਾਨਾ ਰਜਿਸਟ੍ਰੇਸ਼ਨ ਦੇ ਹਿਸਾਬ ਨਾਲ ਟੀਕਿਆਂ ਦੀ ਕਾਫ਼ੀ ਮਾਤਰਾ ਹੈ। ਥਾਈਲੈਂਡ ਸਰਕਾਰ ਨੇ ਐਸਟ੍ਰਾਜ਼ੇਨੇਕਾ ਅਤੇ ਚੀਨ ਦੇ ਸਿਨੋਵੈਕ ਟੀਕੇ ਦੀ ਵਰਤੋਂ ਦੀ ਆਗਿਆ ਦੇ ਦਿੱਤੀ ਹੈ। ਸਰਕਾਰ ਦਾ ਟੀਚਾ ਹੈ ਕਿ ਇਸ ਸਾਲ ਦੇ ਅੰਤ ਤੱਕ ਦੇਸ਼ ਦੀ ਲੱਗਭਗ 70 ਫੀਸਦੀ ਆਬਾਦੀ ਨੂੰ ਟੀਕਾ ਲਗਾਇਆ ਜਾਵੇ।