ਨੇਪਾਲ ''ਚ ਜ਼ਮੀਨ ਖਿਸਕਣ ਕਾਰਨ 7 ਬੱਚਿਆਂ ਸਣੇ 9 ਲੋਕਾਂ ਦੀ ਮੌਤ
Sunday, Aug 05, 2018 - 09:00 PM (IST)

ਕਾਠਮੰਡੂ— ਪੱਛਮੀ ਨੇਪਾਲ ਦੇ ਦੁਰ-ਦੁਰਾਡੇ ਜਜਰਕੋਟ ਜ਼ਿਲੇ 'ਚ ਐਤਵਾਰ ਨੂੰ ਦੋ ਘਰਾਂ ਦੇ ਲੈਂਡਸਲਾਈਡ ਦੀ ਲਪੇਟ 'ਚ ਆਉਣ ਕਾਰਨ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ 7 ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਥਾਟੀ ਬਜ਼ਾਰ ਇਲਾਕੇ 'ਚ ਆਈ ਆਪਦਾ ਤੋਂ ਬਾਅਦ ਇਕ ਵਿਅਕਤੀ ਨੂੰ ਬਚਾ ਲਿਆ ਗਿਆ, ਜਦਕਿ ਉਸ ਦੀ ਪਤਨੀ ਤੇ ਤਿੰਨ ਬੇਟੀਆਂ ਦੀ ਮੌਤ ਹੋ ਗਈ। ਉਨ੍ਹਾਂ ਦਾ ਘਰ ਲੈਂਡਸਲਾਈਡ ਦੀ ਲਪੇਟ 'ਚ ਆ ਗਿਆ ਸੀ। ਨਲਗਾਡ ਨਗਰਪਾਲਿਕਾ 'ਚ ਹੋਈ ਲੈਂਡਸਲਾਈਡ ਨਾਲ ਪ੍ਰਭਾਵਿਤ ਹੋਏ ਇਕ ਦੂਜੇ ਘਰ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ।