ਚੀਨ ''ਚ ਜ਼ਮੀਨ ਖਿਸਕਣ ਕਾਰਨ 5 ਲੋਕਾਂ ਦੀ ਮੌਤ ਤੇ ਇਕ ਵਿਅਕਤੀ ਜ਼ਖਮੀ

Thursday, Aug 20, 2020 - 06:02 PM (IST)

ਚੀਨ ''ਚ ਜ਼ਮੀਨ ਖਿਸਕਣ ਕਾਰਨ 5 ਲੋਕਾਂ ਦੀ ਮੌਤ ਤੇ ਇਕ ਵਿਅਕਤੀ ਜ਼ਖਮੀ

ਬੀਜਿੰਗ- ਚੀਨ ਦੇ ਦੱਖਣੀ-ਪੱਛਮੀ ਯੁੰਨਾਨ ਸੂਬੇ ਵਿਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ , ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਤੇ ਹੋਰ ਇਕ ਵਿਅਕਤੀ ਜ਼ਖਮੀ ਹੋ ਗਿਆ।

ਸਥਾਨਕ ਕਾਊਂਟੀ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਜ਼ਮੀਨ ਖਿਸਕਣ ਦੀ ਘਟਨਾ ਯਾਂਜੀਨ ਕਾਊਂਟੀ ਦੇ ਇਕ ਪਿੰਡ ਵਿਚ ਮੰਗਲਵਾਰ ਨੂੰ ਵਾਪਰੀ, ਜਿਸ ਵਿਚ ਦੋ ਘਰ ਢਹਿ-ਢੇਰੀ ਹੋ ਗਈ। ਦੋਵੇਂ ਘਰਾਂ ਦੇ ਸਾਰੇ ਲਾਪਤਾ ਲੋਕਾਂ ਨੂੰ 33 ਘੰਟਿਆਂ ਦੀ ਬਚਾਅ ਮੁਹਿੰਮ ਦੇ ਬਾਅਦ ਕੱਢਿਆ ਜਾ ਸਕਿਆ। ਬਚਾਅ ਮੁਹਿੰਮ ਵਿਚ 200 ਤੋਂ ਵੱਧ ਬਚਾਅ ਕਰਮਚਾਰੀ ਲੱਗੇ ਸਨ। ਜਿਹੜੇ ਘਰ ਖਤਰੇ ਵਾਲੇ ਖੇਤਰ ਵਿਚ ਹਨ, ਉੱਥੋਂ ਲੋਕਾਂ ਨੂੰ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। 
 


author

Sanjeev

Content Editor

Related News