ਫਿਲੀਪੀਨ ''ਚ ਜ਼ਮੀਨ ਖਿਸਕਣ ਕਾਰਨ ਦਰਜਨਾਂ ਘਰ ਢਹਿ ਢੇਰੀ, 18 ਲੋਕਾਂ ਦੀ ਮੌਤ

09/20/2018 9:38:19 PM

ਨਗਾ— ਫਿਲੀਪੀਨ 'ਚ ਵੀਰਵਾਰ ਨੂੰ ਜ਼ਬਰਦਸਤ ਜ਼ਮੀਨ ਖਿਸਕਣ ਦੀ ਖਬਰ ਮਿਲੀ, ਜਿਸ ਨਾਲ ਦਰਜਨਾਂ ਮਕਾਨ ਢਹਿ ਢੇਰੀ ਹੋ ਗਏ ਤੇ ਕਰੀਬ 18 ਲੋਕਾਂ ਦੀ ਮੌਤ ਹੋ ਗਈ। ਮਦਦ ਲਈ ਕੁਝ ਸੰਦੇਸ਼ ਮਿਲਣ ਤੋਂ ਬਾਅਦ ਤਤਕਾਲ ਰਾਹਤ ਤੇ ਬਚਾਅ ਕਰਮਚਾਰੀ ਭੇਜੇ ਗਏ ਹਨ। ਨਗਾ ਸ਼ਹਿਰ ਦੇ ਪੁਲਸ ਪ੍ਰਮੁੱਖ ਰੋਡ੍ਰਿਗ ਗੋਂਜੋਲੇਸ ਨੇ ਫੋਨ 'ਤੇ ਦੱਸਿਆ ਕਿ ਸੇਬੂ ਸੂਬੇ ਦੇ ਨਗਾ ਸ਼ਹਿਰ ਦੇ ਅਧਿਨ ਪੈਂਦੇ 2 ਪਿੰਡ 'ਚ ਜ਼ਮੀਨ ਖਿਸਕਣ ਦੀ ਘਟਨਾ 'ਚ ਕਰੀਬ 30 ਮਕਾਨ ਢਹਿ ਢੇਰੀ ਹੋ ਗਏ ਹਨ।

ਗੋਂਜਾਲੇਸ ਨੇ ਦੱਸਿਆ ਕਿ ਕੁਝ ਪੀੜਤ ਹਾਦਸੇ ਤੋਂ ਬਾਅਦ ਸੰਦੇਸ਼ ਭੇਜਣ 'ਚ ਸਫਲ ਰਹੇ। ਮ੍ਰਿਤਕਾਂ 'ਚ ਇਕ ਬਜ਼ੁਰਗ ਔਰਤ ਤੇ ਇਕ ਬੱਚਾ ਵੀ ਸ਼ਾਮਲ ਹੈ। ਨਗਾ ਸ਼ਹਿਰ ਦੀ ਮਹਾਪੌਰ ਕ੍ਰਿਸਟੀਨ ਵੈਨੇਸਾ ਚਿਓਂਗ ਨੇ ਕਿਹਾ ਕਿ ਕਰੀਬ 64 ਲੋਕ ਲਾਪਤਾ ਹਨ। ਉਨ੍ਹਾਂ ਕਿਹਾ, ''ਸਾਨੂੰ ਹਾਲੇ ਤਕ ਉਮੀਦ ਹੈ ਕਿ ਅਸੀਂ ਉਨ੍ਹਾਂ ਨੂੰ ਜ਼ਿਉਂਦਾ ਬਚਾਅ ਲਵਾਂਗੇ।''

ਫਿਲੀਪੀਨ ਦੇ ਕਈ ਸੂਬਿਆਂ ਨੂੰ ਜ਼ਮੀਨ ਖਿਸਕਣ ਨਾਲ ਮੌਤਾਂ ਤੇ ਤੂਫਾਨ ਮੈਂਗਖੁਟ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਸ਼ਨੀਵਾਰ ਨੂੰ ਕਰੀਬ 88 ਲੋਕਾਂ ਦੀ ਮੌਤ ਹੋਈ ਸੀ ਤੇ 60 ਤੋਂ ਜ਼ਿਆਦਾ ਲੋਕ ਲਾਪਤਾ ਹੋ ਗਏ ਸਨ। ਸੋਨੇ ਦੀਆਂ ਖਦਨਾਂ ਵਾਲੇ ਸ਼ਹਿਰ ਇਟੋਗੋਨ 'ਚ ਜ਼ਮੀਨ ਖਿਸਕਣ ਦੇ ਚੱਲਦੇ ਦਰਜਨਾਂ ਲੋਕਾਂ ਦੀ ਮੌਤ ਵਿਚਾਲੇ ਵਿਆਪਕ ਤਲਾਸ਼ੀ ਅਭਿਆਨ ਜਾਰੀ ਹੈ।


Related News